ਵਾਸ਼ਿੰਗਟਨ (ਭਾਸ਼ਾ) – ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਅਨੁਮਾਨ ਜਤਾਇਆ ਹੈ ਕਿ ਸਾਲ 2021 ’ਚ ਭਾਰਤ ਦੀ ਅਰਥਵਿਵਸਥਾ ਦੁਨੀਆ ’ਚ ਸਭ ਤੋਂ ਤੇਜ਼ੀ ਨਾਲ ਵਧੇਗੀ ਅਤੇ ਇਸ ਦੀ ਆਰਥਿਕ ਵਿਕਾਸ ਦਰ 11.5 ਫੀਸਦੀ ਰਹੇਗੀ।
ਕੋਵਿਡ-19 ਮਹਾਮਾਰੀ ਦਰਮਿਆਨ ਵੱਡੀਆਂ ਅਰਥਵਿਵਸਥਾਵਾਂ ’ਚ ਭਾਰਤ ਇਕੋ-ਇਕ ਅਜਿਹਾ ਦੇਸ਼ ਹੈ, ਜਿਸ ਦੀ ਆਰਥਿਕ ਵਿਕਾਸ ਦਰ ਇਸ ਸਾਲ ਦਹਾਈ ਅੰਕ ’ਚ ਰਹੇਗੀ। ਵਾਧੇ ਦੇ ਲਿਹਾਜ ਨਾਲ 2021 ’ਚ 8.1 ਫੀਸਦੀ ਨਾਲ ਦੂਜੇ ਸਥਾਨ ’ਤੇ ਹੋਵੇਗਾ। ਉਸ ਤੋਂ ਬਾਅਦ ਲੜੀਵਾਰ ਸਪੇਨ (5.9 ਫੀਸਦੀ) ਅਤੇ ਫਰਾਂਸ (5.5 ਫੀਸਦੀ) ਦਾ ਸਥਾਨ ਰਹਿਣ ਦਾ ਅਨੁਮਾਨ ਹੈ।
ਇਹ ਵੀ ਪਡ਼੍ਹੋ : ਜਰਮਨ ਕੰਪਨੀ ਅਤੇ Dove ਸਾਬਣ ਦੇ ਵਿਗਿਆਪਨ ਨੂੰ ਲੈ ਕੇ ਹੋਈ ਤਕਰਾਰ, ਜਾਣੋ ਪੂਰਾ ਮਾਮਲਾ
ਆਈ. ਐੱਮ. ਐੱਫ. ਨੇ ਕੱਲ ਯਾਨੀ ਮੰਗਲਵਾਰ ਨੂੰ ਜਾਰੀ ਕੀਤੇ ਆਪਣੇ ਤਾਜ਼ਾ ਵਿਸ਼ਵ ਆਰਥਿਕ ਲੈਂਡਸਕੇਪ ’ਚ ਵਾਧੇ ਦਾ ਅਨੁਮਾਨ ਜਤਾਇਆ ਹੈ, ਜਿਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਭਾਰਤ ਦੀ ਅਰਥਵਿਵਸਥਾ ’ਚ ਤੇਜ਼ੀ ਨਾਲ ਸੁਧਾਰ ਆਏਗਾ। ਸਾਲ 2020 ’ਚ ਮਹਾਮਾਰੀ ਕਾਰਣ ਇਸ ’ਚ 8 ਫੀਸਦੀ ਗਿਰਾਵਟ ਦਾ ਅਨੁਮਾਨ ਹੈ।
ਆਈ. ਐੱਮ. ਐੱਫ. ਨੇ ਅੰਕੜਿਆਂ ’ਚ ਸੋਧ ਕਰਦੇ ਹੋਏ ਕਿਹਾ ਕਿ 2020 ’ਚ ਭਾਰਤੀ ਅਰਥਵਿਵਸਥਾ ’ਚ 8 ਫੀਸਦੀ ਦੀ ਗਿਰਾਵਟ ਦਾ ਅਨੁਮਾਨ ਹੈ। ਚੀਨ ਇਕੋ-ਇਕ ਵੱਡਾ ਦੇਸ਼ ਹੈ, ਜਿਸ ਦੀ ਵਾਧਾ ਦਰ 2020 ’ਚ ਸਕਾਰਾਤਮਕ 2.3 ਫੀਸਦੀ ਰਹਿਣ ਦਾ ਅਨੁਮਾਨ ਹੈ।
ਇਹ ਵੀ ਪਡ਼੍ਹੋ : ਬੀਬੀ ਨੂੰ ਲੱਗਾ 340 ਕਰੋੜ ਦਾ ਜੈਕਪਾਟ, ਪਤੀ ਨੇ ਸੁਪਨੇ ’ਚ ਆਏ ਸਨ ਲਾਟਰੀ ਦੇ ਨੰਬਰ
ਆਈ. ਐੱਮ. ਐੱਫ. ਮੁਤਾਬਕ 2022 ’ਚ ਭਾਰਤ ਦੀ ਆਰਥਿਕ ਵਾਧਾ ਦਰ 6.8 ਫੀਸਦੀ ਅਤੇ ਚੀਨ ਦੀ ਵਿਕਾਸ ਦਰ 5.6 ਫੀਸਦੀ ਰਹਿਣ ਦਾ ਅਨੁਮਾਨ ਹੈ। ਇਸ ਤਾਜ਼ਾ ਅਨੁਮਾਨ ਦੇ ਨਾਲ ਭਾਰਤ ਨੂੰ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ ’ਚੋਂ ਇਕ ਹੋਣ ਦਾ ਅਹੁਦਾ ਮਿਲ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵਿੱਤ ਮੰਤਰੀ ਕਰ ਸਕਦੀ ਹੈ ਪੁਰਾਣੇ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਲਈ ਵਾਹਨ ਨੀਤੀ ਦਾ ਐਲਾਨ
NEXT STORY