ਨਵੀਂ ਦਿੱਲੀ (ਭਾਸ਼ਾ) - ਭਾਰਤ 2030 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਅਤੇ ਵਿੱਤੀ ਸਾਲ 2026-27 ਵਿੱਚ ਦੇਸ਼ ਦੀ ਜੀਡੀਪੀ ਵਿਕਾਸ ਦਰ ਸੱਤ ਫ਼ੀਸਦੀ ਤੱਕ ਪਹੁੰਚਣ ਦਾ ਅਨੁਮਾਨ ਹੈ। S&P ਗਲੋਬਲ ਰੇਟਿੰਗ ਨੇ ਮੰਗਲਵਾਰ ਨੂੰ ਇਹ ਗੱਲ ਕਹੀ ਹੈ। 'ਗਲੋਬਲ ਕ੍ਰੈਡਿਟ ਆਉਟਲੁੱਕ 2024' ਵਿੱਚ S&P ਨੇ ਵਿੱਤੀ ਸਾਲ ਮਾਰਚ 2024 (2023-24) ਵਿੱਚ 6.4 ਫ਼ੀਸਦੀ ਦੀ GDP ਵਿਕਾਸ ਦਰ ਦੇਖੀ ਹੈ, ਜੋ ਪਿਛਲੇ ਵਿੱਤੀ ਸਾਲ ਵਿੱਚ 7.2 ਫ਼ੀਸਦੀ ਸੀ।
ਇਹ ਵੀ ਪੜ੍ਹੋ - ਚੱਕਰਵਾਤੀ ਤੂਫਾਨ ਮਿਚੌਂਗ ਕਾਰਨ ਹਵਾਈ ਸੇਵਾ ਪ੍ਰਭਾਵਿਤ, 171 ਫ਼ੀਸਦੀ ਤੱਕ ਵਧਿਆ ਕਿਰਾਇਆ
ਰੇਟਿੰਗ ਏਜੰਸੀ ਮੁਤਾਬਕ ਵਾਧਾ ਦਰ ਅਗਲੇ ਵਿੱਤੀ ਸਾਲ (2024-25) 'ਚ 6.9 ਫ਼ੀਸਦੀ 'ਤੇ ਪਹੁੰਚਣ ਤੋਂ ਪਹਿਲਾਂ 6.4 ਫੀਸਦੀ ਬਣੀ ਰਹੇਗੀ ਅਤੇ 2026-27 'ਚ 7 ਫ਼ੀਸਦੀ ਤੱਕ ਪਹੁੰਚ ਜਾਵੇਗੀ। ਏਜੰਸੀ ਨੇ ਕਿਹਾ, “ਅਸੀਂ ਵਿੱਤੀ ਸਾਲ 2026-27 ਵਿੱਚ ਭਾਰਤ ਦੀ ਵਿਕਾਸ ਦਰ 7 ਫ਼ੀਸਦੀ ਤੱਕ ਪਹੁੰਚਦੇ ਹੋਏ ਵੇਖ ਰਹੇ ਹਾਂ। ਭਾਰਤ 2030 ਤੱਕ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਲਈ ਤਿਆਰ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਅਗਲੇ ਤਿੰਨ ਸਾਲਾਂ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੋਵੇਗੀ। ''ਭਾਰਤ ਇਸ ਸਮੇਂ ਅਮਰੀਕਾ, ਚੀਨ, ਜਰਮਨੀ ਅਤੇ ਜਾਪਾਨ ਤੋਂ ਬਾਅਦ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ।
ਇਹ ਵੀ ਪੜ੍ਹੋ - ਇੰਡੀਗੋ, ਸਪਾਈਸ ਜੈੱਟ ਸਣੇ ਕਈ ਏਅਰਲਾਈਨਜ਼ ਦੀਆਂ 33 ਉਡਾਣਾਂ ਨੂੰ ਬੈਂਗਲੁਰੂ ਵੱਲ ਕੀਤਾ ਡਾਇਵਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਾਲਰ ਮੁਕਾਬਲੇ ਭਾਰਤੀ ਰੁਪਇਆ ਢਹਿ-ਢੇਰੀ, ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ
NEXT STORY