ਨਵੀਂ ਦਿੱਲੀ-ਭਾਰਤ ਨੇ ਸਸਤੀ ਦਰਾਮਦ ਤੋਂ ਘਰੇਲੂ ਕੰਪਨੀਆਂ ਨੂੰ ਬਚਾਉਣ ਲਈ ਚੀਨ ਦੀ ਸਿੰਥੈਟਿਕ ਰਬੜ ਡੰਪ ਕਰਨ ਦੇ ਮਾਮਲੇ 'ਚ ਜਾਂਚ ਸ਼ੁਰੂ ਕੀਤੀ ਹੈ। ਗੁਜਰਾਤ ਫਲੂਰੋਕੈਮੀਕਲਸ ਨੇ ਡਾਇਰੈਕਟੋਰੇਟ ਜਨਰਲ ਆਫ ਐਂਟੀ ਡੰਪਿੰਗ ਐਂਡ ਅਲਾਇਡ ਡਿਊਟੀ ਦੇ ਸਾਹਮਣੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਨ ਦੀ ਮੰਗ ਕੀਤੀ ਸੀ। ਜੇਕਰ ਇਹ ਸਾਬਿਤ ਹੋਇਆ ਕਿ ਸਿੰਥੈਟਿਕ ਰਬੜ ਦੀ ਡੰਪਿੰਗ ਨਾਲ ਘਰੇਲੂ ਕੰਪਨੀਆਂ ਨੂੰ ਨੁਕਸਾਨ ਝੱਲਣਾ ਪਿਆ ਹੈ ਤਾਂ ਡਾਇਰੈਕਟੋਰੇਟ ਰਬੜ ਦੀ ਦਰਾਮਦ 'ਤੇ ਡੰਪਿੰਗ ਰੋਕੂ ਡਿਊਟੀ ਲਾਉਣ ਦਾ ਸੁਝਾਅ ਦੇ ਸਕਦਾ ਹੈ। ਡਾਇਰੈਕਟੋਰੇਟ ਨੇ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਹੈ ਕਿ ਡੰਪਿੰਗ ਦੇ ਲੋੜੀਂਦੇ ਸਬੂਤ ਉਪਲੱਬਧ ਹਨ।
ਇਸ ਦੇ ਤਹਿਤ ਜੁਲਾਈ 2016 ਤੋਂ ਜੂਨ 2017 ਦੀ ਮਿਆਦ ਦੀ ਜਾਂਚ ਕੀਤੀ ਜਾਵੇਗੀ। ਹਾਲਾਂਕਿ ਨੁਕਸਾਨ ਦੇ ਮੁਲਾਂਕਣ ਲਈ 2014-17 ਦੇ ਅੰਕੜਿਆਂ ਦੀ ਵੀ ਜਾਂਚ ਕੀਤੀ ਜਾਵੇਗੀ। ਡਾਇਰੈਕਟੋਰੇਟ ਚੀਨ ਤੋਂ ਕਈ ਹੋਰ ਉਤਪਾਦਾਂ ਜਿਵੇਂ ਕੁਝ ਰਸਾਇਣ ਆਦਿ ਦੀ ਡੰਪਿੰਗ ਦੀ ਵੀ ਜਾਂਚ ਕਰੇਗਾ।
ਪੰਜਾਬ 'ਚ ਪੰਪਾਂ 'ਤੇ ਮਿਲੇਗੀ ਸੀ.ਐੱਨ.ਜੀ
NEXT STORY