ਨਵੀਂ ਦਿੱਲੀ—ਇੰਡੀਆਬੁਲਸ ਹਾਊਸਿੰਗ ਫਾਈਨੈਂਸ ਲਿਮਟਿਡ (ਆਈ.ਬੀ.ਐੱਚ.ਐੱਫ.ਐੱਲ.) ਦਾ ਚਾਲੂ ਵਿੱਤੀ ਸਾਲ ਦੀ 30 ਜੂਨ ਨੂੰ ਖਤਮ ਪਹਿਲੀ ਤਿਮਾਹੀ ਦਾ ਸ਼ੁੱਧ ਲਾਭ 24 ਫੀਸਦੀ ਘਟ ਕੇ 802 ਕਰੋੜ ਰੁਪਏ ਰਹਿ ਗਿਆ ਹੈ। ਇਸ ਨਾਲ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ 'ਚ ਕੰਪਨੀ ਨੇ 1,055 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਸੀ। ਕੰਪਨੀ ਨੇ ਬਿਆਨ 'ਚ ਕਿਹਾ ਕਿ ਤਿਮਾਹੀ ਦੇ ਦੌਰਾਨ ਉਸ ਦੀ ਕੁੱਲ ਆਮਦਨ ਘਟ ਕੇ 3,886.12 ਕਰੋੜ ਰੁਪਏ ਰਹਿ ਗਈ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 4,071.32 ਕਰੋੜ ਰੁਪਏ ਸੀ। ਸਮੀਖਿਆਧੀਨ ਤਿਮਾਹੀ 'ਚ ਭਾਰਤੀ ਮੁਕਾਬਲਾ ਕਮਿਸ਼ਨ ਨੇ ਕੰਪਨੀ ਅਤੇ ਇੰਡੀਆਬੁਲਸ ਕਮਰਸ਼ੀਅਲ ਕ੍ਰੈਡਿਟ ਲਿਮਟਿਡ 'ਚ ਅਤੇ ਇਸ ਦੇ ਲਕਸ਼ਮੀ ਵਿਲਾਸ ਬੈਂਕ 'ਚ ਰਲੇਵੇਂ ਨੂੰ ਮਨਜ਼ੂਰੀ ਦਿੱਤੀ। ਇਸ ਰਲੇਵੇਂ ਲਈ ਰਿਜ਼ਰਵ ਬੈਂਕ ਅਤੇ ਹੋਰ ਰੈਗੂਲੇਟਰੀ ਮਨਜ਼ੂਰੀਆਂ ਲਈਆਂ ਜਾਣੀਆਂ ਹਨ।
ਸੈਂਸੈਕਸ 'ਚ 40 ਅੰਕ ਦੀ ਹਲਕੀ ਗਿਰਾਵਟ, ਨਿਫਟੀ 10,930 'ਤੇ ਖੁੱਲ੍ਹਾ
NEXT STORY