ਅੰਮ੍ਰਿਤਸਰ (ਰਮਨ)- ਗੁਰੂ ਨਗਰੀ ਵਿਚ ਮੌਸਮ ਨੇ ਕਰਵਟ ਲੈ ਲਈ ਹੈ। ਸਵੇਰ ਤੇ ਸ਼ਾਮ ਠੰਡ ਵੱਧ ਗਈ ਹੈ ਅਤੇ ਖੁੱਲ੍ਹੇ ਇਲਾਕਿਆਂ ਵਿਚ 'ਸਮੌਗ' ਫੈਲਣ ਕਾਰਨ ਧੁੰਦ ਵਰਗ ਮਾਹੌਲ ਦਿਖਣਾ ਸ਼ੁਰੂ ਹੋ ਗਿਆ ਹੈ। ਠੰਡ ਵਧਣ ਦੇ ਨਾਲ ਹੀ ਲੋਕਾਂ ਨੇ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ, ਦੁਪਹਿਰ ਨੂੰ ਸੂਰਜ ਨਿਕਲਣ ਨਾਲ ਮੌਸਮ ਆਮ ਵਾਂਗ ਹੋ ਜਾਂਦਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਦੀ latest update, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਐਤਵਾਰ ਸਵੇਰੇ ਮੌਸਮ ਵਿਚ ਬਦਲਾਅ ਦੇਖਿਆ ਗਿਆ। ਸਵੇਰੇ ਅਤੇ ਸ਼ਾਮ ਨੂੰ ਤਾਪਮਾਨ ਵਿਚ ਗਿਰਾਵਟ ਆਈ, ਜਿਸ ਨਾਲ ਠੰਡੀਆਂ ਹਵਾ ਕਾਰਨ ਠੰਡ ਵਧ ਗਈ। ਧੁੰਦ ਵਾਲੇ ਖੁੱਲ੍ਹੇ ਇਲਾਕਿਆਂ ਵਿਚ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਗੱਡੀ ਚਲਾਉਣਾ ਇਕ ਮੁਸ਼ਕਿਲ ਕੰਮ ਬਣ ਗਿਆ। ਸਰਦੀਆਂ ਹੁਣ ਆ ਗਈਆਂ ਹਨ, ਪਰ ਦੁਪਹਿਰ ਤੱਕ ਸੂਰਜ ਦੀ ਤੀਬਰਤਾ ਨੇ ਤਾਪਮਾਨ ਨੂੰ ਫਿਰ ਤੋਂ ਵਧਾ ਦਿੱਤਾ, ਜਿਸ ਕਾਰਨ ਲੋਕਾਂ ਨੂੰ ਇਕ ਦਿਨ ਵਿਚ ਦੋ ਮੌਸਮਾਂ ਦਾ ਅਨੁਭਵ ਕਰਨਾ ਪਿਆ। ਰਾਤ ਨੂੰ ਲੋਕਾਂ ਨੂੰ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਧੁੰਦ ਹੈ, ਪਰ ਇਹ ਧੁੰਦ ਨਹੀਂ ਹੈ, ਇਹ ‘ਸਮੌਗ’ ਹੈ। ਇਸ ਲਈ, ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪਵੇਗਾ।
ਇਹ ਵੀ ਪੜ੍ਹੋ- ਰੂਹ ਕੰਬਾਊ ਵਾਰਦਾਤ: ਟਾਹਲੀ ਸਾਹਿਬ ਨੇੜੇ ਜਵਾਕ ਦਾ ਕਤਲ
ਆਉਣ ਵਾਲੇ ਦਿਨਾਂ ’ਚ ਹਲਕੀ ਬਾਰਿਸ਼ ਦੀ ਸੰਭਾਵਨਾ
ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਤਾਪਮਾਨ ਵਿਚ ਥੋੜ੍ਹੀ ਜਿਹੀ ਗਿਰਾਵਟ ਆਉਣ ਦੀ ਉਮੀਦ ਹੈ। ਸਵੇਰ ਅਤੇ ਰਾਤ ਦੇ ਤਾਪਮਾਨ ਵਿਚ ਅੰਤਰ ਵਧਣ ਨਾਲ ਠੰਢ ਹੌਲੀ-ਹੌਲੀ ਤੇਜ਼ ਹੋਵੇਗੀ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿਚ ਹਲਕੀ ਬਾਰਿਸ਼ ਦੀ ਵੀ ਉਮੀਦ ਹੈ। ਜੇਕਰ ਮੀਂਹ ਪੈਂਦਾ ਹੈ, ਤਾਂ ਸ਼ਹਿਰ ਦੀ ਹਵਾ ਸਾਫ਼ ਹੋ ਜਾਵੇਗੀ ਅਤੇ ਪ੍ਰਦੂਸ਼ਣ ਦੇ ਪੱਧਰ ਵਿਚ ਸੁਧਾਰ ਹੋਵੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ ਸਰਹੱਦ 'ਤੇ ਵਧਿਆ ਖ਼ਤਰਾ ! ਡਰੋਨਾਂ ਮੂਵਮੈਂਟ ਬੇਕਾਬੂ, 11 ਮਹੀਨਿਆਂ ਦਾ ਅੰਕੜਾ ਕਰੇਗਾ ਹੈਰਾਨ
‘ਸਮੌਗ’ ਕਾਰਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ
ਪੇਂਡੂ ਖੇਤਰਾਂ ਵਿਚ ਪਰਾਲੀ ਸਾੜਨ ਕਾਰਨ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਅਤੇ ਅਸਮਾਨ ਵਿਚ ‘ਸਮੌਗ’ ਫੈਲਿਆ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਹੈ। ਸਿਹਤ ਮਾਹਿਰਾਂ ਨੇ ਲੋਕਾਂ ਨੂੰ ਘਰੋਂ ਬਾਹਰ ਨਿਕਲਦੇ ਸਮੇਂ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ। ਦੂਜੇ ਪਾਸੇ ਮੌਸਮ ਵਿਚ ਅਜਿਹੇ ਤੇਜ਼ ਉਤਰਾਅ-ਚੜ੍ਹਾਅ ਬਜ਼ੁਰਗਾਂ ਅਤੇ ਛੋਟੇ ਬੱਚਿਆਂ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦੇ ਹਨ। ਡਾਕਟਰਾਂ ਨੇ ਲੋਕਾਂ ਨੂੰ ਸਵੇਰੇ ਅਤੇ ਸ਼ਾਮ ਨੂੰ ਗਰਮ ਕੱਪੜੇ ਪਹਿਨਣ ਅਤੇ ਬਦਲਦੇ ਮੌਸਮ ਦੌਰਾਨ ਜ਼ੁਕਾਮ ਅਤੇ ਫਲੂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਖਾਸ ਕਰਕੇ ਬਜ਼ੁਰਗ ਅਤੇ ਬੱਚਿਆਂ ਲਈ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਉਨ੍ਹਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਭਿਆਨਕ ਬੀਮਾਰੀਆਂ ਜਲਦ ਜਕੜ ਲੈਂਦੀਆਂ ਹਨ ਅਤੇ ਖਾਂਸੀ, ਜ਼ੁਕਾਮ, ਬੁਖਾਰ, ਸਾਹ ਲੈਣ 'ਚ ਦਿੱਕਤ ਵਰਗੀਆਂ ਬੀਮਾਰੀਆਂ ਹੋਣ ਲੱਗ ਜਾਂਦੀਆਂ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਮੰਗ ਨਾ ਪੂਰੀ ਕਰਨ 'ਤੇ ਗੋਲੀਆਂ ਨਾਲ ਭੁੰਨ'ਤਾ ਵਿਅਕਤੀ
ਅੰਮ੍ਰਿਤਸਰ ਦੇ ਮੌਸਮ ਦੇ ਨਾਲ-ਨਾਲ ਸ਼ਹਿਰ ਦਾ ਮਿਜ਼ਾਜ ਵੀ ਬਦਲਿਆ
ਮੌਸਮ ਦਾ ਅਸਰ ਸ਼ਹਿਰ ਦੇ ਬਾਜ਼ਾਰਾਂ ਵਿਚ ਵੀ ਦਿਖਾਈ ਦੇ ਰਿਹਾ ਸੀ। ਕੱਪੜਿਆਂ ਦੀਆਂ ਦੁਕਾਨਾਂ ’ਤੇ ਸਰਦੀਆਂ ਦੇ ਸੰਗ੍ਰਹਿ ਦੀ ਖਰੀਦਦਾਰੀ ਵਿਚ ਵਾਧਾ ਦੇਖਿਆ ਗਿਆ । ਕੰਪਨੀ ਬਾਗ ਵਿਚ ਸਵੇਰ ਦੀ ਸੈਰ ਤੋਂ ਬਾਅਦ, ਲੋਕ ਲਾਰੈਂਸ ਰੋਡ ਚੌਕ ਅਤੇ ਕੂਪਰ ਰੋਡ ’ਤੇ ਗਰਮ ਚਾਹ ਪੀਂਦੇ ਦੇਖੇ ਗਏ, ਜਿਸ ਕਾਰਨ ਸਵੇਰੇ ਅਤੇ ਸ਼ਾਮ ਨੂੰ ਇਸ ਇਲਾਕੇ ਵਿਚ ਭੀੜ ਰਹਿੰਦੀ ਹੈ। ਕੁੱਲ ਮਿਲਾ ਕੇ ਅੰਮ੍ਰਿਤਸਰ ਵਿਚ ਮੌਜੂਦਾ ਮੌਸਮ ਨੇ ਸ਼ਹਿਰ ਦਾ ਮਿਜ਼ਾਜ ਬਦਲ ਦਿੱਤਾ ਹੈ। ਸਵੇਰ ਦੀ ਠੰਡ, ਦੁਪਹਿਰ ਦੀ ਧੁੱਪ ਅਤੇ ਸ਼ਾਮ ਦੇ ਨਰਮ ਤਾਪਮਾਨ ਨੇ ਵਸਨੀਕਾਂ ਨੂੰ ਆਉਣ ਵਾਲੀ ਸਰਦੀ ਦਾ ਅਹਿਸਾਸ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ।
Punjab: ਇਹਨੂੰ ਕਹਿੰਦੇ ਨੇ ਕਿਸਮਤ! 100 ਲਾਟਰੀਆਂ ਖ਼ਰੀਦੀਆਂ ਤੇ 100 ਹੀ ਜਿੱਤੀਆਂ, ਹੋ ਗਿਆ ਮਾਲੋ-ਮਾਲ
NEXT STORY