ਨਵੀਂ ਦਿੱਲੀ—ਆਪਣੀ ਵਾਧੀ ਯੋਜਨਾ ਨੂੰ ਸਹਾਰਾ ਦੇਣ ਦੇ ਲਈ ਇੰਡੀਅਨ ਬੈਂਕ ਕਰੀਬ 1,200 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾ ਰਹੀ ਹੈ। ਬੈਂਕ ਦੀ ਯੋਜਨਾ 500 ਕਰੋੜ ਰੁਪਏ ਦੀ ਸੰਪਤੀ ਈ.ਆਰ.ਸੀ ਨੂੰ ਵੇਚਣ ਦੀ ਵੀ ਹੈ। ਬੈਂਕ ਦੇ ਪ੍ਰਬੰਧ ਨਿਦੇਸ਼ਕ ਅਤੇ ਸੀ.ਈ.ਓ ਕਿਸ਼ੋਕ ਖਾਰਤ ਨੇ ਕਿਹਾ, ਇਸ ਕੈਲੰਡਰ ਸਾਲ ਦੇ ਅੰਤ ਤੱਕ ਇੰਡੀਅਨ ਬੈਂਕ ਪੂੰਜੀ ਜੁਟਾਉਣ ਦੀ ਯੋਜਨਾ ਬਣਾ ਰਿਹਾ ਹੈ, ਤਾਂਕਿ ਵਾਧੇ ਨੂੰ ਸਹਾਰਾ ਮਿਲੇ। ਅਸੀਂ ਕਰੀਬ 4.75 ਕਰੋੜ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ ਅਤੇ ਕਰੀਬ 1,200 ਕਰੋੜ ਰੁਪਏ ਜੁਟਾਉਣਾ ਚਾਹੁੰਦੇ ਹਨ। ਮੌਜੂਦਾ ਵਿੱਤ ਸਾਲ 'ਚ ਕੰਪਨੀ ਨੇ ਕਰੀਬ 3.6 ਲੱਖ ਕਰੋੜ ਰੁਪਏ ਦਾ ਕਾਰੋਬਾਰੀ ਟੀਚਾ ਤੈਅ ਕੀਤਾ ਹੈ। ਆਰ.ਬੀ.ਆਈ ਦੇ ਵਲੋਂ ਪਛਾਣੇ ਗਏ 12 ਵੱਡੇ ਖਾਤਿਆਂ ਚੋਂ 8 ਨੂੰ ਇੰਡੀਅਨ ਬੈਂਕ ਨੇ 2,650 ਕਰੋੜ ਰੁਪਏ ਕਰਜ਼ ਦਿੱਤਾ ਹੈ। ਬੈਂਕ ਨੇ ਐੱਨ.ਸੀ.ਐੱਲ.ਟੀ. 'ਚ ਸੱਤ ਖਾਤਿਆਂ 'ਚ ਖਿਲਾਫ ਮਾਮਲਾ ਦਾਇਰ ਕੀਤਾ ਹੈ, ਜਿਸ 'ਚ 1,200 ਕਰੋੜ ਰੁਪਏ ਦਾ ਕਰਜ਼ ਜੁੜਿਆ ਹੋਈਆ ਹੈ। ਇਨ੍ਹਾਂ ਸਾਰੇ ਖਾਤਿਆਂ 'ਚ ਇੰਡੀਅਮ ਬੈਂਕ ਇਕ ਮਾਤਰ ਲੈਣਦਾਰ ਹੈ। ਸ਼ੁੱਧ ਲਾਭ 21 ਫੀਸਦੀ ਵੱਧਿਆ, ਇੰਡੀਆ ਬੈਂਕ ਦਾ ਜੂਨ 'ਚ ਸਮਾਪਤ ਵਿੱਤ ਸਾਲ 2017 -18 ਦੀ ਪਹਿਲੀ ਤਿਮਾਹੀ 'ਚ ਸ਼ੁੱਧ ਲਾਭ 21.16 ਫੀਸਦੀ ਵੱਧ ਕੇ 372.40 ਕਰੋੜ ਰੁਪਏ ਰਿਹਾ। ਵਿੱਤ ਸਾਲ 2016-17 ਦੀ ਸਮਾਨ ਤਿਮਾਹੀ 'ਚ 307.35 ਕਰੋੜ ਰੁਪਏ ਦਾ ਇਕਲ ਸ਼ੁੱਧ ਲਾਭ ਹੋਇਆ ਸੀ।
ਭਾਰਤ 'ਚ ਕੰਪਨੀਆਂ ਦੇ ਸੀ.ਈ.ਓਜ ਅਤੇ ਹੋਰ ਕਰਮਚਾਰੀਆਂ ਦੀ ਤਨਖਾਹ 'ਚ ਵੱਡਾ ਅੰਤਰ
NEXT STORY