ਨਵੀਂ ਦਿੱਲੀ (ਇੰਟ.)–ਦੇਸ਼ ਦੇ 10 ਵੱਡੇ ਬੈਂਕਾਂ ਨੇ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 19,000 ਕਰੋੜ ਰੁਪਏ ਦੇ ਕਰਜ਼ਿਆਂ ਨੂੰ ਰਾਈਟ ਆਫ ਕਰ ਦਿੱਤਾ ਹੈ। ਬੀਤੇ ਸਾਲ ਇਸੇ ਤਿਮਾਹੀ ਦੇ ਮੁਕਾਬਲੇ ਇਹ ਰਾਈਟ ਆਫ ਕਰੀਬ 10 ਫੀਸਦੀ ਵੱਧ ਹੈ। 2019 ਦੀ ਜੂਨ ਤਿਮਾਹੀ 'ਚ ਬੈਂਕਾਂ ਨੇ ਕਰੀਬ 17,000 ਕਰੋੜ ਰੁਪਏ ਦੇ ਲੋਨ ਨੂੰ ਰਾਈਟ ਆਫ ਕਰ ਦਿੱਤਾ ਸੀ। ਇੰਨੇ ਵੱਡੇ ਪੱਧਰ 'ਤੇ ਲੋਨ ਦਾ ਰਾਈਟ ਆਫ ਕੀਤੇ ਜਾਣ ਤੋਂ ਪਤਾ ਲਗਦਾ ਹੈ ਕਿ ਬੈਂਕਿੰਗ ਸੈਕਟਰ 'ਚ ਐੱਨ. ਪੀ. ਏ. ਦਾ ਸੰਕਟ ਕਿੰਨਾ ਵਧ ਗਿਆ ਹੈ।
ਐੱਸ. ਬੀ. ਆਈ. ਨੇ 4,630 ਕਰੋੜ ਰੁਪਏ ਨੂੰ ਲੋਨ ਵਹੀਖਾਤੇ ਤੋਂ ਹਟਾਇਆ
ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐੱਸ. ਬੀ. ਆਈ. ਨੇ 4,630 ਕਰੋੜ ਰੁਪਏ ਦੇ ਲੋਨ ਜੂਨ ਤਿਮਾਹੀ 'ਚ ਰਾਈਟ ਆਫ ਕੀਤੇ ਹਨ। ਇਸ ਤੋਂ ਇਲਾਵਾ ਬੈਂਕ ਆਫ ਇੰਡੀਆ ਨੇ 3,505 ਕਰੋੜ ਰੁਪਏ ਦੇ ਲੋਨ ਵਹੀਖਾਤੇ ਤੋਂ ਹਟਾ ਦਿੱਤੇ ਹਨ। ਕੇਨਰਾ ਬੈਂਕ ਨੇ ਇਸ ਮਿਆਦ 'ਚ 3,216 ਕਰੋੜ ਰੁਪਏ ਦੇ ਲੋਨ ਰਾਈਟ ਆਫ ਕੀਤੇ ਹਨ। ਇਹੀ ਨਹੀਂ ਨਿੱਜੀ ਸੈਕਟਰ ਦੇ ਦਿੱਗਜ਼ ਐਕਸਿਸ ਬੈਂਕ ਨੇ ਵੀ 2,284 ਕਰੋੜ ਰੁਪਏ ਦੇ ਲੋਨ ਨੂੰ ਰਾਈਟ ਆਫ ਕਰ ਦਿੱਤਾ ਹੈ। ਆਈ. ਸੀ. ਆਈ. ਸੀ. ਆਈ. ਬੈਂਕ ਨੇ 1,426 ਕਰੋੜ ਰੁਪਏ ਦੇ ਲੋਨ ਆਪਣੀ ਬੁਕਸ ਤੋਂ ਹਟਾ ਦਿੱਤੇ ਸਨ। ਇੰਡਸਇੰਡ ਬੈਂਕ ਨੇ ਵੀ 1,250 ਕਰੋੜ ਰੁਪਏ ਦੇ ਕਰਜ਼ੇ ਨੂੰ ਰਾਈਟ ਆਫ ਕਰ ਦਿੱਤਾ ਹੈ।
30 ਬੈਂਕਾਂ ਨੇ ਲਿਆ ਸੀ ਫੈਸਲਾ
ਵਿੱਤੀ ਸਾਲ 2019 'ਚ ਦੇਸ਼ ਦੇ ਬੈਂਕਾਂ ਨੇ ਕੁਲ 2.13 ਲੱਖ ਕਰੋੜ ਰੁਪਏ ਦੇ ਕਰਜ਼ਿਆਂ ਨੂੰ ਰਾਈਟ ਆਫ ਕੀਤਾ ਸੀ। ਇਹ ਟ੍ਰੈਂਡ 2020 'ਚ ਘੱਟ ਹੋਣ ਦੀ ਥਾਂ ਵਧਦਾ ਹੀ ਗਿਆ ਅਤੇ ਰਾਈਟ ਆਫ ਦਾ ਅੰਕੜਾ 2.29 ਲੱਖ ਕਰੋੜ ਰੁਪਏ ਦੇ ਲੈਵਲ 'ਤੇ ਪਹੁੰਚ ਗਿਆ। ਦੇਸ਼ ਦੇ 30 ਬੈਂਕਾਂ ਨੇ ਐੱਨ. ਪੀ. ਏ. ਦੇ ਅੰਕੜੇ ਨੂੰ ਆਪਣੇ ਵਹੀਖਾਤੇ ਤੋਂ ਹਟਾਉਣ ਦੇ ਮਕਸਦ ਨਾਲ ਇਹ ਫੈਸਲਾ ਲਿਆ ਸੀ। ਭਾਂਵੇ ਹੀ ਬੈਂਕਾਂ ਨੇ ਇਨ੍ਹਾਂ ਲੋਨਸ ਨੂੰ ਰਾਈਟ ਆਫ ਕੀਤਾ ਹੈ ਪਰ ਇਸ ਤੋਂ ਬਾਅਦ ਵੀ ਬ੍ਰਾਂਚਾਂ ਦੇ ਪੱਧਰ 'ਤੇ ਕਰਜ਼ਿਆਂ ਦੀ ਵਸੂਲੀ ਦੇ ਯਤਨ ਕੀਤੇ ਜਾ ਰਹੇ ਹਨ।
ਰਾਈਟ ਆਫ 'ਚ 10 ਫੀਸਦੀ ਦਾ ਵਾਧਾ
ਆਰ. ਬੀ. ਆਈ. ਦੀ ਵੈੱਬਸਾਈਟ 'ਤੇ ਮੌਜੂਦਾ ਡਾਟਾ ਮੁਤਾਬਿਕ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਰਾਈਟ ਆਫ 'ਚ 10 ਫੀਸਦੀ ਦਾ ਵਾਧਾ ਹੋਇਆ ਹੈ। ਬੈਂਕਿੰਗ ਸੈਕਟਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਬੈਂਕਾਂ ਦੀ ਵਿੱਤੀ ਸਥਿਤੀ ਅਜਿਹੀ ਨਹੀਂ ਹੈ ਕਿ ਉਹ ਐੱਨ. ਪੀ. ਏ. ਵਿਚ ਹੋਰ ਵਾਧੇ ਨੂੰ ਬਰਦਾਸ਼ਤ ਨਾ ਕਰ ਸਕਣ। ਦੱਸ ਦਈਏ ਕਿ ਕੋਰੋਨਾ ਸੰਕਟ ਦਰਮਿਆਨ ਐੱਨ. ਪੀ. ਏ. ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ। ਅਜਿਹੇ 'ਚ ਬੈਂਕ ਆਪਣੀ ਬੁਕਸ ਤੋਂ ਕਰਜ਼ਿਆਂ ਨੂੰ ਰਾਈਟ ਆਫ ਕਰ ਰਹੇ ਹਨ ਤਾਂ ਕਿ ਵਹੀਖਾਤੇ ਨੂੰ ਸਾਫ-ਸੁਥਰਾ ਰੱਖ ਸਕਣ।
ਐਪਲ ਬਣੀ 2 ਟ੍ਰਿਲੀਅਨ ਡਾਲਰ ਮਾਰਕੀਟ ਕੈਪ ਵਾਲੀ ਕੰਪਨੀ
NEXT STORY