ਨਵੀਂ ਦਿੱਲੀ (ਭਾਸ਼ਾ) – ਨੀਤੀ ਆਯੋਗ ਦੇ ਸਾਬਕਾ ਉੱਪ-ਪ੍ਰਧਾਨ ਅਰਵਿੰਦ ਪਨਗੜ੍ਹੀਆ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਮਹਾਮਾਰੀ ਕਾਰਨ ਪੈਦਾ ਹੋਈਆਂ ਰੁਕਾਵਟਾਂ ਤੋਂ ‘ਕਾਫੀ ਹੱਦ ਤੱਕ’ ਉੱਭਰ ਗਈ ਹੈ ਅਤੇ ਉਮੀਦ ਪ੍ਰਗਟਾਈ ਹੈ ਕਿ ਇਹ ਸੁਧਾਰ ਜਾਰੀ ਰਹੇਗਾ ਅਤੇ 7-8 ਫੀਸਦੀ ਦੀ ਵਾਧਾ ਦਰ ਮੁੜ ਬਹਾਲ ਹੋ ਜਾਏਗੀ। ਪਨਗੜ੍ਹੀਆ ਨੇ ਸੁਝਾਅ ਦਿੱਤਾ ਕਿ ਸਰਕਾਰ ਨੂੰ ਹੁਣ ਵਿੱਤੀ ਸਾਲ 2022-23 ’ਚ ਵਿੱਤੀ ਘਾਟੇ ਨੂੰ ਅੱਧੇ ਤੋਂ ਇਕ ਫੀਸਦੀ ਤੱਕ ਘੱਟ ਕਰਨ ਦਾ ਸੰਕੇਤ ਦੇਣਾ ਚਾਹੀਦਾ ਹੈ।
ਮਸ਼ਹੂਰ ਅਰਥਸ਼ਾਸਤਰੀ ਨੇ ਇਕ ਇੰਟਰਵਿਊ ’ਚ ਦੱਸਿਆ ਕਿ ਭਾਰਤੀ ਅਰਥਵਿਵਸਥਾ ਨੇ ਕੋਵਿਡ ਤੋਂ ਪਹਿਲਾਂ ਦੇ ਜੀ. ਡੀ. ਪੀ. ਦੇ ਪੱਧਰ ’ਤੇ ਪਰਤਣ ਲਈ ਕਾਫੀ ਹੱਦ ਤੱਕ ਸੁਧਾਰ ਕੀਤਾ ਹੈ...ਸਿਰਫ ਨਿੱਜੀ ਖਪਤ ਹਾਲੇ ਵੀ ਆਪਣੇ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਤੋਂ ਹੇਠਾਂ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਦੇ ਮੰਤਰਾਲੇ ਦੇ ਅਨੁਮਾਨ ਮੁਤਾਬਕ ਭਾਰਤ ਦੀ ਜੀ. ਡੀ. ਪੀ. ਵਾਧਾ ਦਰ 2021-22 ’ਚ 9.2 ਫੀਸਦੀ ਰਹੇਗੀ।
ਪਨਗੜ੍ਹੀਆ ਨੇ ਕਿਹਾ ਕਿ ਇਹ ਅੰਕੜਾ ਕਿਸੇ ਵੀ ਦੇਸ਼ ਦੀ ਤੁਲਨਾ ’ਚ ਵੱਧ ਹੈ ਅਤੇ ਰਿਵਾਈਵਲ ਪੂਰੇ ਦੇਸ਼ ’ਚ ਹੋਇਆ ਹੈ। ਭਾਰਤੀ ਅਰਥਵਿਵਸਥਾ ’ਚ ਪਿਛਲੇ ਵਿੱਤੀ ਸਾਲ ਦੌਰਾਨ 7.3 ਫੀਸਦੀ ਦੀ ਗਿਰਾਵਟ ਹੋਈ ਸੀ। ਪਨਗੜ੍ਹੀਆ ਨੇ ਕਿਹਾ ਕਿ ਟੀਕਾਕਰਨ ਕਾਰਨ ਮਹਾਮਾਰੀ ਕਾਬੂ ’ਚ ਆਉਣ ਨਾਲ ਰਿਵਾਈਵਲ ਜਾਰੀ ਰਹੇਗਾ ਅਤੇ 7-8 ਫੀਸਦੀ ਵਾਧੇ ਦਾ ਦੌਰ ਵਾਪਸ ਆ ਜਾਵੇਗਾ।
ਮਾਰੂਤੀ ਸੁਜ਼ੂਕੀ ਦਾ ਸ਼ੁੱਧ ਲਾਭ ਤੀਜੀ ਤਿਮਾਹੀ 'ਚ 48% ਘਟ ਕੇ 1,042 ਕਰੋੜ ਰੁਪਏ ਰਿਹਾ
NEXT STORY