ਨਵੀਂ ਦਿੱਲੀ- ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਵਿਰਮਾਨੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਅਰਥਵਿਵਸਥਾ ਦੇ ਚਾਲੂ ਵਿੱਤੀ ਸਾਲ 'ਚ 9.5 ਫੀਸਦੀ ਦੀ ਦਰ ਵਧਾਉਣ ਦੀ ਸੰਭਾਵਨਾ ਹੈ। ਵਿਰਮਾਨੀ ਨੇ ਉਦਯੋਗ ਬਾਡੀਜ਼ ਪੀ.ਐੱਚ.ਡੀ.ਸੀ.ਸੀ.ਆਈ ਵਲੋਂ ਵੀਡੀਓ ਕਾਨਫਰੈਂਸ ਦੇ ਰਾਹੀਂ ਆਯੋਜਿਤ ਇਕ ਪ੍ਰੋਗਰਾਮ 'ਚ ਕਿਹਾ ਕਿ ਸਰਕਾਰੀ ਖਰਚ ਅਤੇ ਨਿਰਯਾਤ ਕਾਫੀ ਜ਼ਿਆਦਾ ਹੈ ਪਰ ਕੋਵਿਡ-19 ਲਾਗ ਦੇ ਕਾਰਨ ਨਿੱਜੀ ਖਪਤ 'ਚ ਸੁਧਾਰ ਨਹੀਂ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿੱਤ ਸਾਲ ਦੀ ਵਾਧਾ ਦਰ ਜ਼ਿਆਦਾ ਅਤੇ 9.5 ਫੀਸਦੀ ਦੇ ਕਰੀਬ ਹੋਵੇਗੀ। ਇਸ ਦਹਾਕੇ (ਵਿੱਤੀ ਸਾਲ 2020-21 ਤੋਂ 2029-30 ਤੱਕ) ਦਾ ਔਸਤ ਵਾਧਾ 7.5 ਫੀਸਦੀ ਰਹੇਗਾ ਜਿਸ 'ਚ ਉਪਰ-ਹੇਠਾਂ ਅੱਧਾ ਫੀਸਦੀ ਦਾ ਅੰਤਰ ਆ ਸਕਦਾ ਹੈ। ਹਾਲ ਦੇ ਸਰਕਾਰੀ ਅੰਕੜਿਆਂ ਮੁਤਾਬਕ ਵਿੱਤੀ ਸਾਲ 2021-22 'ਚ ਭਾਰਤੀ ਅਰਥਵਿਵਸਥਾ ਦੇ 9.2 ਫੀਸਦੀ ਦੀ ਦਰ ਨਾਲ ਵਧਣ ਦਾ ਅਨੁਮਾਨ ਹੈ, ਜਦਕਿ 2020-21 'ਚ ਇਹ ਅੰਕੜਾ ਨਾ-ਪੱਖੀ 7.3 ਫੀਸਦੀ ਸੀ। ਮਸ਼ਹੂਰ ਅਰਥਸ਼ਾਸਤਰੀ ਨੇ ਕਿਹਾ ਕਿ ਭਾਰਤ ਦਾ ਜੀ.ਡੀ.ਪੀ. ਵਾਧਾ ਹੁਣ ਹਾਂ-ਪੱਖੀ ਹੈ ਪਰ ਰੁਜ਼ਗਾਰ 'ਚ ਵਾਧਾ ਪਿਛੜ ਰਿਹਾ ਹੈ। ਉਨ੍ਹਾਂ ਨੇ ਸਮਾਵੇਸ਼ੀ ਵਿਕਾਸ ਲਈ ਸੂਖਮ, ਛੋਟੇ ਅਤੇ ਮੱਧ ਉਦਯੋਗ (ਐੱਮ.ਐੱਸ.ਐੱਮ.ਈ) ਨੂੰ ਕਾਰਪੋਰੇਟ ਖੇਤਰ ਲਈ ਮੁਕਾਬਲਾ ਕਰਨ ਦਾ ਪੂਰਾ ਮੌਕਾ ਮਿਲਣਾ ਚਾਹੀਦਾ। ਵਿਰਮਾਨੀ ਨੇ ਕਿਹਾ ਕਿ ਕੋਵਿਡ-19 ਲਾਗ 'ਚ ਆਰਥਿਕ ਸੁਧਾਰ ਨੂੰ ਪ੍ਰਭਾਵਿਤ ਕੀਤਾ ਅਤੇ ਟੈਕਸ ਸੁਧਾਰਾਂ ਨੂੰ ਅੱਗੇ ਵਧਾਇਆ।
ਟੈਕਸਦਾਤਿਆਂ ਨੂੰ ਵੱਡੀ ਰਾਹਤ, ਸਰਕਾਰ ਨੇ ਇਨਕਮ ਟੈਕਸ ਰਿਟਰਨ ਦੀ ਸਮਾਂ ਮਿਆਦ ਵਧਾਈ
NEXT STORY