ਨਵੀਂ ਦਿੱਲੀ (ਭਾਸ਼ਾ) - ਡੇਲਾਈਟ ਦੱਖਣ ਏਸ਼ੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਰੋਮਲ ਸ਼ੈਟੀ ਨੇ ਕਿਹਾ ਹੈ ਕਿ ਭਾਰਤ ਨਿਰਾਸ਼ਾਜਨਕ ਕੌਮਾਂਤਰੀ ਦ੍ਰਿਸ਼ ’ਚ ਇਕ ਚਮਕਦਾ ਸਥਾਨ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਉਲਟ ਹਾਲਾਤ ਦੇ ਬਾਵਜੂਦ ਚਾਲੂ ਵਿੱਤੀ ਸਾਲ (2024-25) ’ਚ 7 ਫੀਸਦੀ ਦਾ ਵਾਧਾ ਦਰਜ ਕਰ ਸਕਦਾ ਹੈ।
ਭਾਰਤ ’ਚ ‘ਬਿਗ ਫੋਰ’ ਅਕਾਊਂਟਿੰਗ ਅਤੇ ਸਲਾਹ-ਮਸ਼ਵਰਾ ਕੰਪਨੀਆਂ ਦੇ ਸਭ ਤੋਂ ਨੌਜਵਾਨ ਸੀ. ਈ. ਓ. ਸ਼ੈਟੀ ਨੇ ਕਿਹਾ ਕਿ ਮਹਿੰਗਾਈ ਕਾਫੀ ਹੱਦ ਤੱਕ ਕਾਬੂ ’ਚ ਹੈ, ਪੇਂਡੂ ਮੰਗ ’ਚ ਵਾਧਾ ਹੋਇਆ ਹੈ ਅਤੇ ਵਾਹਨਾਂ ਦੀ ਵਿਕਰੀ ’ਚ ਸੁਧਾਰ ਹੋ ਰਿਹਾ ਹੈ।
ਇਹ ਵੀ ਪੜ੍ਹੋ : ਬੇਬੀ ਪਾਊਡਰ ’ਚ ਮਿਲਿਆ ਜ਼ਹਿਰੀਲਾ ਖਣਿਜ, ਕੰਪਨੀ ਨੇ 62 ਪੇਟੀਆਂ ਮੰਗਵਾਈਆਂ ਵਾਪਸ
ਉਨ੍ਹਾਂ ਕਿਹਾ,“ਸਾਡਾ ਮੰਨਣਾ ਹੈ ਕਿ ਅਸੀਂ ਵਾਧੇ ਦੇ ਮਾਮਲੇ ’ਚ (ਚਾਲੂ ਵਿੱਤੀ ਸਾਲ ’ਚ ) 7-7.1 ਫੀਸਦੀ ਦੇ ਘੇਰੇ ’ਚ ਰਹਾਂਗੇ। ਤੁਹਾਡੇ ਸਾਹਮਣੇ ਕਈ ਉਲਟ ਹਾਲਾਤ ਹਨ, ਕਈ ਅਨੁਕੂਲ ਹਾਲਾਤ ਹਨ ਪਰ ਸੱਚਾਈ ਇਹ ਹੈ ਕਿ ਕੌਮਾਂਤਰੀ ਪੱਧਰ ’ਤੇ ਜੋ ਕੁੱਝ ਵੀ ਹੋ ਰਿਹਾ ਹੈ, ਉਸ ਦੇ ਬਾਵਜੂਦ ਭਾਰਤ ਹੁਣ ਵੀ ਬਿਹਤਰ ਸਥਿਤੀ ’ਚ ਹੈ ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਦੁਨੀਆ ਤੋਂ ਵੱਖ ਹਾਂ।” ਉਨ੍ਹਾਂ ਕਿਹਾ ਕਿ ਪੱਛਮ ਏਸ਼ੀਆ ਅਤੇ ਯੂਕ੍ਰੇਨ ’ਚ ਭੂ-ਰਾਜਨੀਤਕ ਸੰਕਟ ਅਤੇ ਪੱਛਮੀ ਦੁਨੀਆ ’ਚ ਮੰਦੀ ਦਾ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਵਾਧਾ ’ਤੇ ਅਸਰ ਪਵੇਗਾ।
ਇਹ ਵੀ ਪੜ੍ਹੋ : ਫਲਾਈਟ ’ਚ ਯਾਤਰੀ ਦੇ ਖਾਣੇ ’ਚ ਨਿਕਲਿਆ ਚੂਹਾ,ਕਰਾਉਣੀ ਪਈ ਐਮਰਜੈਂਸੀ ਲੈਂਡਿੰਗ
ਡੇਲਾਈਟ ਦੇ ਅੰਦਾਜ਼ਿਆਂ ਅਨੁਸਾਰ, ਅਗਲੇ ਵਿੱਤੀ ਸਾਲ (2025-26) ’ਚ ਵਾਧਾ ਦਰ 6.7 ਫੀਸਦੀ ਰਹਿਣ ਦੀ ਸੰਭਾਵਨਾ ਹੈ। ਪਿਛਲੇ ਵਿੱਤੀ ਸਾਲ 2023-24 ’ਚ ਭਾਰਤੀ ਅਰਥਵਿਵਸਥਾ 8.2 ਫੀਸਦੀ ਦੀ ਦਰ ਨਾਲ ਵਧੀ ਸੀ।
ਸ਼ੈਟੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਨਰਿੰਦਰ ਮੋਦੀ ਸਰਕਾਰ 3.0 ਨਿਜੀਕਰਨ ਸਮੇਤ ਆਰਥਿਕ ਸੁਧਾਰਾਂ ਨੂੰ ਉਸੇ ਰਫਤਾਰ ਨਾਲ ਜਾਰੀ ਰੱਖੇਗੀ ਅਤੇ ਸਰਕਾਰੀ ਵਿਭਾਗਾਂ ਦੇ ਅੰਦਰ ਕੰਮ ਪੂਰਾ ਕਰਨ ਲਈ ਜ਼ਬਰਦਸਤ ਕੋਸ਼ਿਸ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਚਾਂਦੀ ਦੀ ਟ੍ਰੇਨ ਦਾ ਮਾਡਲ ਤੋਹਫ਼ੇ ਵਜੋਂ ਦਿੱਤਾ
ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਭਾਰਤ ਇਸ ਦਹਾਕੇ ਦੇ ਅੰਦਰ 5 ਹਜ਼ਾਰ ਅਰਬ ਡਾਲਰ ਤੱਕ ਵਿਸਥਾਰਿਤ ਹੋ ਕੇ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਕੱਚੇ ਤੇਲ ਦੀ ਕੀਮਤ ’ਚ ਗਿਰਾਵਟ ਕੁੱਝ ਮਾਈਨਿਆਂ ’ਚ ਭਾਰਤ ਲਈ ਚੰਗੀ ਗੱਲ ਹੈ ਕਿਉਂਕਿ ਭਾਰਤ ਕਈ ਚੀਜ਼ਾਂ ਦਾ ਸ਼ੁੱਧ ਦਰਾਮਦਕਾਰ ਹੈ ਅਤੇ ਅਮਰੀਕੀ ਫੈੱਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ’ਚ ਕਟੌਤੀ ਭਾਰਤ ਲਈ ਸਾਕਾਰਾਤਮਕ ਹੋਵੇਗੀ। ਸ਼ੈਟੀ ਨੇ ਕਿਹਾ ਕਿ ਭਾਰਤ ਵਿਸ਼ਵ ਦੀ ਸੇਵਾ ਰਾਜਧਾਨੀ ਬਣੇਗਾ ਅਤੇ ਦੇਸ਼ ਨੂੰ ਉਤਪਾਦਕਤਾ ਵਧਾਉਣ ਲਈ ਖੇਤੀਬਾੜੀ ’ਚ ਤਕਨੀਕੀ ਦੀ ਵਰਤੋਂ ’ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ ਅਤੇ ਅਜਿਹੇ ਵਿਸ਼ੇਸ਼ ਖੇਤਰਾਂ ਦੀ ਤਲਾਸ਼ ਕਰਨੀ ਹੋਵੇਗੀ, ਜਿੱਥੇ ਭਾਰਤ ਵਿਸ਼ਵ ਪੱਧਰ ’ਤੇ ਆਪਣਾ ਦਬਦਬਾ ਸਥਾਪਤ ਕਰ ਸਕੇ।
ਇਹ ਵੀ ਪੜ੍ਹੋ : ਜ਼ਹਿਰੀਲੀ ਮਠਿਆਈ ਤੋਂ ਰਹੋ ਸਾਵਧਾਨ! 'ਚਾਂਦੀ ਦੀ ਵਰਕ' ਬਣ ਸਕਦੀ ਹੈ ਕਈ ਖ਼ਤਰਨਾਕ ਬੀਮਾਰੀਆਂ ਦਾ ਕਾਰਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਮਿਉਚੁਅਲ ਫੰਡ ਸਕੀਮ ਨੇ ਨਿਵੇਸ਼ਕਾਂ ਨੂੰ ਕੀਤਾ ਮਾਲਾਮਾਲ, 1 ਲੱਖ ਦੇ ਬਣੇ 3.4 ਕਰੋੜ ਰੁਪਏ
NEXT STORY