ਅਮਰੀਕਾ - ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕਰ ਰਹੇ ਹਨ ਅਤੇ ਭਾਰਤੀ ਕੰਪਨੀਆਂ ਉਸ ਨੂੰ ਪੂਰਾ ਕਰ ਰਹੀਆਂ ਹਨ। ਅਮਰੀਕਾ ਵਿੱਚ 200 ਤੋਂ ਜ਼ਿਆਦਾ ਭਾਰਤੀ ਕੰਪਨੀਆਂ ਲਗਭਗ 3.28 ਲੱਖ ਕਰੋੜ ਰੁਪਏ (40 ਬਿਲੀਅਨ ਡਾਲਰ) ਦੇ ਨਿਵੇਸ਼ ਨਾਲ 5 ਲੱਖ ਤੋਂ ਵੱਧ ਅਮਰੀਕੀਆਂ ਨੂੰ ਰੁਜ਼ਗਾਰ ਦੇ ਰਹੀਆਂ ਹਨ। ਅਮਰੀਕੀ ਵਣਜ ਵਿਭਾਗ ਦੀ ਅੰਦਰੂਨੀ ਰਿਪੋਰਟ ਮੁਤਾਬਕ ਭਾਰਤੀ ਕੰਪਨੀਆਂ ਦੇ ਨਿਵੇਸ਼ ਅਤੇ ਰੁਜ਼ਗਾਰ ਦੇ ਅੰਕੜੇ ਅਗਲੇ ਦੋ ਸਾਲਾਂ ਵਿੱਚ ਦੁੱਗਣੇ ਹੋਣ ਦੀ ਸੰਭਾਵਨਾ ਹੈ।
ਸਾਲ 2020 ਵਿੱਚ ਭਾਰਤੀ ਕੰਪਨੀਆਂ ਨੇ 1.81 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ ਲਗਭਗ 1.25 ਲੱਖ ਨੂੰ ਨੌਕਰੀਆਂ ਪ੍ਰਦਾਨ ਕੀਤੀਆਂ ਸਨ। ਇਸ ਦੌਰਾਨ ਭਾਰਤੀ ਕੰਪਨੀਆਂ ਨੇ ਅਮਰੀਕੀ ਸਮਾਜ ਦੀ ਬਿਹਤਰੀ ਲਈ 1435 ਕਰੋੜ ਰੁਪਏ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (CSR) ਤਹਿਤ ਖ਼ਰਚ ਕੀਤੇ ਹਨ। ਭਾਰਤੀ ਕੰਪਨੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਖੋਜਾਂ ਲਈ 8200 ਕਰੋੜ ਰੁਪਏ ਦਾ ਫੰਡ ਵੀ ਜਾਰੀ ਕੀਤਾ ਹੈ। ਭਾਰਤੀ ਕੰਪਨੀਆਂ ਦਾ ਦਾਇਰਾ ਵੀ ਵਧਿਆ ਹੈ। ਭਾਰਤੀ ਕੰਪਨੀਆਂ ਅਮਰੀਕਾ ਦੇ ਸਾਰੇ 50 ਰਾਜਾਂ ਵਿੱਚ ਕੰਮ ਕਰਦੀਆਂ ਹਨ।
ਦੱਸ ਦੇਈਏ ਕਿ ਆਈਟੀ ਸੈਕਟਰ ਵਿੱਚ ਭਾਰਤੀ ਕੰਪਨੀਆਂ ਦਾ 1.31 ਲੱਖ ਕਰੋੜ ਦਾ ਨਿਵੇਸ਼ ਹੈ। ਹੁਣ ਦੂਜੇ ਨੰਬਰ 'ਤੇ 41 ਹਜ਼ਾਰ ਕਰੋੜ ਦੇ ਨਿਵੇਸ਼ ਨਾਲ ਮੈਡੀਕਲ ਸੈਕਟਰ ਹੈ। ਪਿਛਲੇ ਦੋ ਸਾਲਾਂ ਵਿੱਚ ਇਸ ਸੈਕਟਰ ਵਿੱਚ 30% ਦਾ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ ਭਾਰਤੀ ਕੰਪਨੀਆਂ ਦੀ ਮੌਜੂਦਗੀ ਨਾਲ ਅਮਰੀਕੀ ਕਰਮਚਾਰੀਆਂ ਦੇ ਤਕਨੀਕੀ ਹੁਨਰ 'ਚ 35 ਫ਼ੀਸਦੀ ਦਾ ਵਾਧਾ ਹੋਇਆ ਹੈ। ਰੁਜ਼ਗਾਰ ਮੁਹੱਈਆ ਕਰਵਾਉਣ ਤੋਂ ਇਲਾਵਾ ਭਾਰਤੀ ਕੰਪਨੀਆਂ ਭਾਈਚਾਰਕ ਵਿਕਾਸ ਵਿੱਚ ਵੀ ਯੋਗਦਾਨ ਪਾਉਂਦੀਆਂ ਹਨ।
ਸਪਾਈਸਜੈੱਟ ਦੀ ਸਹਾਇਕ ਕੰਪਨੀ ਸਪਾਈਸਐਕਸਪ੍ਰੈਸ ਇੱਕਠਾ ਕਰੇਗੀ 10 ਕਰੋੜ ਡਾਲਰ
NEXT STORY