ਮੁੰਬਈ : ਭਾਰਤੀ ਸਟਾਰਟਅੱਪਸ 'ਚ ਛਾਂਟੀ ਦੀ ਲਹਿਰ ਲਗਾਤਾਰ ਵਧ ਰਹੀ ਹੈ, ਹੁਣ ਹੈਲਥਟੈਕ ਸਟਾਰਟਅੱਪ ਮੋਜੋਕੇਅਰ ਵੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਨੇ ਮੁਨਾਫਾ ਵਧਾਉਣ ਦੀ ਰਣਨੀਤੀ ਦੇ ਤਹਿਤ ਆਪਣੇ 80 ਫੀਸਦੀ ਤੋਂ ਜ਼ਿਆਦਾ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਰਿਪੋਰਟਾਂ ਅਨੁਸਾਰ ਮੋਜੋਕੇਅਰ ਵਿੱਚ ਵੱਡੀ ਛਾਂਟੀ ਕਾਰਨ 200 ਤੋਂ ਵੱਧ ਕਰਮਚਾਰੀਆਂ ਦੇ ਪ੍ਰਭਾਵਤ ਹੋਣ ਬਾਰੇ ਦੱਸਿਆ ਜਾ ਰਿਹਾ ਹੈ, ਹਾਲਾਂਕਿ ਸਟਾਰਟਅਪ ਦੇ ਨਜ਼ਦੀਕੀ ਇੱਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਇਹ ਗਿਣਤੀ 150-170 ਦੇ ਲਗਭਗ ਹੋ ਸਕਦੀ ਹੈ
ਮੋਜੋਕੇਅਰ ਦੇ ਬੁਲਾਰੇ ਨੇ ਕਿਹਾ, "ਸਾਡੇ ਕਈ ਯਤਨਾਂ ਦੇ ਬਾਵਜੂਦ, ਪਿਛਲੇ ਕੁਝ ਮਹੀਨਿਆਂ ਤੋਂ ਸਾਡੇ ਕਾਰੋਬਾਰ ਨੇ ਆਪਣੇ ਬੁਨਿਆਦੀ ਸਿਥਾਤਾਂ ਨੂੰ ਲੈ ਕੇ ਕੰਮ ਕੀਤਾ ਹੈ। ਇਸ ਤਰ੍ਹਾਂ, ਅਸੀਂ ਵਧੇਰੇ ਪੂੰਜੀ ਕੁਸ਼ਲ ਬਣਨ ਲਈ ਲਾਗਤਾਂ ਨੂੰ ਤਰਕਸੰਗਤ ਬਣਾਉਣ ਦਾ ਫੈਸਲਾ ਕੀਤਾ ਹੈ।" ਮੋਜੋਕੇਅਰ ਇੱਕ ਡਿਜੀਟਲ ਵੈੱਲਨੈੱਸ ਪਲੇਟਫਾਰਮ ਹੈ ਜਿਸ ਦੀ ਸਥਾਪਨਾ 2020 ਵਿੱਚ ਅਸ਼ਵਿਨ ਸਵਾਮੀਨਾਥਨ ਅਤੇ ਰਜਤ ਗੁਪਤਾ ਦੁਆਰਾ ਕੀਤੀ ਗਈ ਸੀ।"
ਇਹ ਵੀ ਪੜ੍ਹੋ: ਕਦੋਂ ਆਵੇਗਾ Tata Technologies ਦਾ IPO, ਕਿੰਨੀ ਹੋਵੇਗੀ ਇਸ਼ੂ ਦੀ ਕੀਮਤ?
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਏਅਰ ਇੰਡੀਆ ਦਾ ਰਿਕਾਰਡ ਤੋੜ ਸਕਦੀ ਹੈ ਇੰਡੀਗੋ, 500 ਜਹਾਜ਼ਾਂ ਦੇ ਆਰਡਰ ਨੂੰ ਮਿਲ ਸਕਦੀ ਹੈ ਮਨਜ਼ੂਰੀ
NEXT STORY