ਨਵੀਂ ਦਿੱਲੀ : ਭਾਰਤ ਅਤੇ ਚੀਨ ਦੇ ਵਿਚਾਲੇ ਗਲਵਾਲ ਘਾਟੀ ਵਿਚ ਹੋਏ ਹਿੰਸਕ ਟਕਰਾਅ ਨੇ ਇਕ ਵਾਰ ਮੁੜ ਭਾਰਤ ਵਿਚ ਚੀਨੀ ਕੰਪਨੀਆਂ ਦੇ ਬਿਜਨੈਸ 'ਤੇ ਦਬਦਬੇ ਨੂੰ ਲੈ ਕੇ ਚਰਚਾ ਤੇਜ਼ ਕਰ ਦਿੱਤੀ ਹੈ। ਚੀਨ ਦੇ ਲਈ ਭਾਰਤ ਇਕ ਬਹੁਤ ਵੱਡੇ ਬਾਜ਼ਾਰ ਦੇ ਰੂਪ ਵਿਚ ਉਭਰਿਆ ਹੈ। ਚੀਨ ਦੀਆਂ ਕੰਪਨੀਆਂ ਨੇ ਹਰ ਸੈਕਟਰ ਵਿਚ ਭਾਰੀ ਨਿਵੇਸ਼ ਕੀਤਾ ਹੈ। ਚੀਨ ਦੀਆਂ ਕੰਪਨੀਆਂ ਦੇ ਰਸਤੇ ਉਤਪਾਦ ਭਾਰਤ ਵਿਚ ਆਪਣੀਆਂ ਜੜ੍ਹਾਂ ਇਸ ਤਰ੍ਹਾਂ ਜਮ੍ਹਾ ਚੁੱਕੇ ਹਨ ਕਿ ਉਨ੍ਹਾਂ ਨੂੰ ਉਖਾੜਨਾ ਬਹੁਤ ਮੁਸ਼ਕਲ ਹੈ।
ਸਮਾਰਟਫੋਨ
ਮਾਰਕੀਟ ਸਾਈਜ਼ 2 ਕਰੋੜ ਰੁਪਏ
ਚੀਨ ਦੀਆਂ ਕੰਪਨੀਆਂ ਦਾ ਹਿੱਸਾ 72 ਫ਼ੀਸਦੀ
ਬਦਲ : ਇਸ ਮਾਮਲੇ ਵਿਚ ਭਾਰਤ ਦੇ ਕੋਲ ਕੋਈ ਬਦਲ ਨਹੀਂ ਹੈ। ਕਾਰਨ ਕਿ ਚੀਨ ਦੇ ਬ੍ਰਾਂਡ ਹਰ ਪ੍ਰਾਈਸ ਸੇਗਮੈਂਟ ਵਿਚ ਤੇ ਆਰ.ਐਂਡ.ਡੀ ਵਿਚ ਬਹੁਤ ਅੱਗੇ ਹਨ।
ਟੈਲੀਕਾਮ ਇਕਵਿਪਮੈਂਟ
ਮਾਰਕੀਟ ਸਾਈਜ਼ 12,000 ਕਰੋੜ ਰੁਪਏ
ਚੀਨ ਦੀਆਂ ਕੰਪਨੀਆਂ ਦਾ ਹਿੱਸਾ 25 ਫ਼ੀਸਦੀ
ਬਦਲ : ਭਾਰਤ ਇਸ ਨੁੰ ਕਰ ਸਕਦਾ ਹੈ ਪਰ ਇਹ ਮਹਿੰਗਾ ਪਵੇਗਾ ਪਰ ਜੇਕਰ ਇਹ ਕੰਪਨੀਆਂ ਦਾ ਯੂਰਪੀਅਨ ਸਪਲਾਇਰਸ ਦਾ ਬਦਲ ਅਪਣਾਉਂਦੀਆਂ ਹਨ ਤਾਂ ਉਨ੍ਹਾਂ ਨੂੰ ਵੈਂਡਰ ਫਾਈਨੈਸਿੰਗ ਆਪਸ਼ਨ ਦਾ ਨੁਕਸਾਨ ਹੋ ਸਕਦਾ ਹੈ।
ਹੋਮ ਅਪਲਾਇੰਸਿਸ
ਮਾਰਕੀਟ ਸਾਈਜ਼ 50 ਹਜ਼ਾਰ ਕਰੋੜ ਰੁਪਏ
ਚੀਨ ਦੀਆਂ ਕੰਪਨੀਆਂ ਦਾ ਹਿੱਸਾ 10-12 ਫ਼ੀਸਦੀ
ਬਦਲ : ਭਾਰਤ ਦੇ ਲਈ ਬਹੁਤ ਆਸਾਨ ਹੈ ਪਰ ਚੀਨ ਦੇ ਵੱਡੇ ਬਾਂਡ ਬਹੁਤ ਸਸਤੇ ਵਿਚ ਭਾਰਤ ਵਿਚ ਦਾਖ਼ਲ ਹੁੰਦੇ ਹਨ ਤਾਂ ਇਹ ਨਜ਼ਾਰਾ ਬਦਲ ਸਕਦਾ ਹੈ।
ਟੈਲੀਵਿਜ਼ਨ
ਮਾਰਕੀਟ ਸਾਈਜ਼ 25 ਕਰੋੜ ਰੁਪਏ
ਚੀਨ ਦੀਆਂ ਕੰਪਨੀਆਂ ਦਾ ਹਿੱਸਾ 45 ਫ਼ੀਸਦੀ
ਬਦਲ : ਭਾਰਤ ਕਰ ਸਕਦਾ ਹੈ ਪਰ ਬਹੁਤ ਮਹਿੰਗਾ ਹੈ। ਭਾਰਤ ਦੀ ਤੁਲਨਾ ਵਿਚ ਚੀਨੀ ਸਮਾਰਟ ਟੀ.ਵੀ. 20-45 ਫ਼ੀਸਦੀ ਸਸਤਾ ਹੈ।
ਆਟੋ ਕੰਪੋਨੈਂਟ
ਮਾਰਕੀਟ ਸਾਈਜ਼ 57 ਅਰਬ ਡਾਲਰ
ਚੀਨ ਦੀਆਂ ਕੰਪਨੀਆਂ ਦਾ ਹਿੱਸਾ 26 ਫ਼ੀਸਦੀ
ਬਦਲ : ਭਾਰਤ ਲਈ ਮੁਸ਼ਕਲ ਹੈ। ਆਰ.ਐਂਡ.ਡੀ. 'ਤੇ ਬਹੁਤ ਖ਼ਰਚ ਕਰਨਾ ਹੋਵੇਗਾ।
ਇੰਟਰਨੈਟ ਐਪ
ਸਮਾਰਟ ਫੋਨ ਦੇ 45 ਕਰੋੜ ਯੂਜ਼ਰ
ਇਕ ਚੀਨੀ ਐਪ ਦੀ ਵਰਤੋਂ 66 ਫ਼ੀਸਦੀ
ਬਦਲ : ਆਸਾਨ ਹੈ ਪਰ ਇਹ ਉਦੋਂ ਹੋਵੇਗਾ, ਜਦੋਂ ਭਾਰਤੀ ਯੂਜ਼ਰ ਟਿੱਕ-ਟਾਕ ਨੂੰ ਬਾਏ-ਬਾਏ ਕਰ ਦੇਣ।
ਸੋਲਰ ਪਾਵਰ
ਮਾਰਕੀਟ ਸਾਈਜ਼ 37,916 ਮੈਗਾਵਾਟ
ਚੀਨ ਦੀਆਂ ਕੰਪਨੀਆਂ ਦਾ ਹਿੱਸਾ 90 ਫ਼ੀਸਦੀ
ਬਦਲ : ਭਾਰਤ ਲਈ ਇਹ ਇਕਦਮ ਮੁਸ਼ਕਲ ਹੈ। ਘਰੇਲੂ ਪੱਧਰ 'ਤੇ ਮੈਨਿਊਫੈਕਚਰਿੰਗ ਕਮਜ਼ੋਰ ਹੈ।
ਫਾਰਮਾ ਏ.ਪੀ.ਆਈ.
ਮਾਰਕੀਟ ਸਾਈਜ਼ 2 ਅਰਬ ਡਾਲਰ
ਚੀਨ ਦੀਆਂ ਕੰਪਨੀਆਂ ਦਾ ਹਿੱਸਾ 60 ਫ਼ੀਸਦੀ
ਬਦਲ : ਮੁਸ਼ਕਲ। ਹੋਰ ਸੋਰਸ ਮਹਿੰਗੇ ਹੋਣਗੇ। ਰੈਗੂਲੇਟਰੀ ਮੁਸ਼ਕਲਾਂ ਵੀ ਹਨ।
ਚੀਨੀ ਸਟਾਰਟਅਪ 'ਤੇ ਨਜ਼ਰ ਰੱਖੇ ਸਰਕਾਰ
ਚਾਈਨੀਜ਼ ਵੈਡਿੰਗ ਵਾਲੇ ਸਟਾਰਟਅਪ 'ਤੇ ਨਜ਼ਰ ਰੱਖੇ ਸਰਕਾਰ ਸੀ.ਏ.ਆਈ.ਟੀ. ਦੇ ਪ੍ਰਵੀਨ ਖੰਡੇਵਾਲ ਨੇ ਕਿਹਾ ਕਿ ਇਹ ਬਹੁਤ ਹੀ ਮਹੱਤਵਪੂਰਨ ਮੁੱਦਾ ਹੈ। ਸਰਕਾਰ ਨਾਲ ਅਸੀਂ ਬੁੱਧਵਾਰ ਨੂੰ ਦਿੱਲੀ-ਮੇਰਠ ਆਰ.ਆਰ.ਟੀ.ਐੱਸ. ਪ੍ਰਾਜੈਕਟ ਸਮੇਤ ਸਾਰੇ ਮੁੱਦਿਆਂ ਨੂੰ ਸਾਂਝਾ ਕੀਤਾ ਹੈ। ਇਸ ਤਰ੍ਹਾ ਸਰਕਾਰ ਨੂੰ ਚਾਈਨੀਜ਼ ਵੈਡਿੰਗ ਵਾਲੇ ਸਟਾਰਟਅਪ ਵਰਗੇ ਪੇ.ਟੀ.ਐੱਮ. ਬਿਗ ਬਾਸਕੇਟ ਆਦਿ 'ਤੇ ਵੀ ਸਖ਼ਤ ਨਿਗਰਾਨੀ ਰੱਖਣੀ ਚਾਹੀਦੀ ਹੈ। ਇਹ ਨਹੀਂ, ਹਾਲ ਹੀ 'ਚ ਪੀਪਲਸ ਬੈਂਕ ਆਫ ਚਾਈਨਾ (ਪੀ.ਬੀ.ਓ.ਸੀ.) ਨੇ ਦੇਸ਼ ਦੀ ਪ੍ਰਮੁੱਖ ਐੱਨ.ਬੀ.ਐੱਫ.ਸੀ., ਐੱਚ.ਡੀ.ਐੱਫ.ਸੀ. ਵਿਚ ਆਪਣੀ ਹਿੱਸੇਦਾਰੀ ਵਧਾਈ ਹੈ। ਇਸ ਨੁੰ ਵੀ ਸਰਕਾਰ ਨੂੰ ਦੇਖਣਾ ਚਾਹੀਦਾ ਹੈ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ, ਇੱਥੇ ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ
NEXT STORY