ਨਵੀਂ ਦਿੱਲੀ - ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਲਈ ਬੁਨਿਆਦੀ ਢਾਂਚਾ ਬਹੁਤ ਤੇਜ਼ੀ ਨਾਲ ਬਣਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ ਐਸ.ਐਮ.ਵੈਦਿਆ ਨੇ ਕਿਹਾ ਕਿ ਅਗਲੇ 12 ਮਹੀਨਿਆਂ ਵਿੱਚ ਅਸੀਂ ਦੇਸ਼ ਭਰ ਵਿੱਚ 2000 ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨ (ਈਵੀ ਚਾਰਜਿੰਗ ਸਟੇਸ਼ਨ) ਬਣਾਵਾਂਗੇ। ਅਗਲੇ ਦੋ ਸਾਲਾਂ ਵਿੱਚ 8000 ਹੋਰ ਚਾਰਜਿੰਗ ਸਟੇਸ਼ਨ ਬਣਾਏ ਜਾਣਗੇ। ਕੰਪਨੀ ਨੇ ਅਗਲੇ ਤਿੰਨ ਸਾਲਾਂ 'ਚ ਦੇਸ਼ 'ਚ 10,000 ਚਾਰਜਿੰਗ ਸਟੇਸ਼ਨ ਸਥਾਪਤ ਕਰਨ ਦਾ ਟੀਚਾ ਰੱਖਿਆ ਹੈ।
ਇਹ ਵੀ ਪੜ੍ਹੋ : ‘ਬਾਜ਼ਾਰ ’ਚ ਰੌਣਕ ਵਧੀ, ਦੀਵਾਲੀ ਤੋਂ ਪਹਿਲਾਂ ਧਨਤੇਰਸ ਮੌਕੇ ਸੋਨੇ ਦੀ ਵਿਕਰੀ ਤੇਜ਼’
ਹਾਲ ਹੀ ਵਿੱਚ, ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (HPCL) ਨੇ ਕਿਹਾ ਸੀ ਕਿ ਉਹ ਦੇਸ਼ ਵਿੱਚ 5000 ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ ਸਥਾਪਤ ਕਰੇਗੀ। ਐਚਪੀਸੀਐਲ ਦੇ ਸੀਐਮਡੀ ਮੁਕੇਸ਼ ਕੁਮਾਰ ਸੁਰਾਣਾ ਨੇ ਇਕ ਨਿਊਜ਼ ਏਜੰਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਕੰਪਨੀ ਦਾ ਟੀਚਾ 5000 ਪੈਟਰੋਲ ਪੰਪਾਂ 'ਤੇ ਈਵੀ ਚਾਰਜਿੰਗ ਸਟੇਸ਼ਨ ਸਥਾਪਤ ਕਰਨਾ ਹੈ। ਉਨ੍ਹਾਂ ਕਿਹਾ ਕਿ ਕੁਝ ਪੈਟਰੋਲ ਪੰਪਾਂ 'ਤੇ ਇਲੈਕਟ੍ਰਿਕ ਵਾਹਨਾਂ ਲਈ ਚਾਰਜਿੰਗ ਸਟੇਸ਼ਨ ਪਹਿਲਾਂ ਹੀ ਸਥਾਪਿਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਪੈਟਰੋਲ ਪੰਪਾਂ 'ਤੇ ਪਹਿਲਾਂ ਵਾਂਗ ਹੀ ਪੈਟਰੋਲ, ਡੀਜ਼ਲ ਅਤੇ ਸੀ.ਐਨ.ਜੀ. ਉਪਲੱਬਧ ਰਹੇਗਾ। ਇਸ ਨਾਲ ਹੀ ਲੋਕ ਆਪਣੇ ਇਲੈਕਟ੍ਰਿਕ ਵਾਹਨਾਂ ਨੂੰ ਪੈਟਰੋਲ ਪੰਪ 'ਤੇ ਹੀ ਚਾਰਜ ਕਰ ਸਕਣਗੇ। ਇਸ ਦੇ ਨਾਲ ਹੀ ਹੋਰ ਸਟੇਸ਼ਨਾਂ 'ਤੇ ਵੀ ਸੀਐਨਜੀ ਉਪਲਬਧ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵੇਲੇ 800 ਪੈਟਰੋਲ ਪੰਪਾਂ 'ਤੇ ਸੀਐਨਜੀ ਉਪਲਬਧ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਹੋਰ ਸਟੇਸ਼ਨਾਂ 'ਤੇ ਉਪਲਬਧ ਕਰਵਾਉਣ ਦਾ ਟੀਚਾ ਹੈ। ਮਹਿੰਦਰਾ ਆਟੋ ਅਤੇ ਟਾਟਾ ਮੋਟਰਜ਼ ਇਲੈਕਟ੍ਰਿਕ ਕਾਰਾਂ (EVs) ਬਣਾਉਣ 'ਤੇ ਕੰਮ ਕਰ ਰਹੀਆਂ ਹਨ। ਦੋਵੇਂ ਕੰਪਨੀਆਂ ਇਲੈਕਟ੍ਰਿਕ ਵਾਹਨਾਂ ਦੇ ਖੇਤਰ ਵਿੱਚ ਤੇਜ਼ੀ ਨਾਲ ਵਿਸਤਾਰ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਏਅਰ ਏਸ਼ੀਆ ਇੰਡੀਆ ਨੇ ਮੁਸਾਫਰਾਂ ਨੂੰ ਦਿੱਤੀ ਵੱਡੀ ਸਹੂਲਤ, ਬਸ ਕਰਨਾ ਹੋਵੇਗਾ ਮਾਮੂਲੀ ਭੁਗਤਾਨ
ਈ-ਬਾਈਕ 'ਚ ਜ਼ਬਰਦਸਤ ਮੁਕਾਬਲਾ
ਇਲੈਕਟ੍ਰਿਕ ਬਾਈਕ ਜਾਂ ਦੋਪਹੀਆ ਵਾਹਨਾਂ (ਸਕੂਟਰ ਅਤੇ ਬਾਈਕ) ਦੇ ਖੇਤਰ ਵਿੱਚ ਵੀ ਸਖ਼ਤ ਮੁਕਾਬਲਾ ਹੈ। ਈ-ਬਾਈਕਸ ਦੇ ਸੈਗਮੈਂਟ 'ਚ ਕਈ ਕੰਪਨੀਆਂ ਨੇ ਬਾਜ਼ਾਰ 'ਚ ਐਂਟਰੀ ਕੀਤੀ ਹੈ, ਜਿਸ 'ਚ TVS, Bajaj ਅਤੇ Hero ਦੇ ਨਾਂ ਹਨ। ਇਹ ਕੰਪਨੀਆਂ ਬਾਜ਼ਾਰ 'ਚ ਪਹਿਲਾਂ ਹੀ ਈ-ਬਾਈਕਸ ਲਾਂਚ ਕਰ ਚੁੱਕੀਆਂ ਹਨ। ਇਸ ਕੰਮ ਵਿਚ ਸਭ ਤੋਂ ਨਵੀਂ ਕੰਪਨੀ ਓਲਾ ਹੈ ਜਿਸ ਨੇ ਆਕਰਸ਼ਕ ਕੀਮਤਾਂ 'ਤੇ ਈ-ਸਕੂਟਰ ਵੇਚਣੇ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਦੌਰਾਨ ਮਾਰੂਤੀ ਸੁਜ਼ੂਕੀ ਨੂੰ ਝਟਕਾ, ਉਮੀਦ ਮੁਤਾਬਕ ਨਹੀਂ ਹੋ ਰਹੀ ਵਿਕਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਇਨਸਾਲਵੈਂਸੀ ਐਂਡ ਬੈਂਕਰਪਸੀ ਕੋਡ ਤਹਿਤ ਦਾਅਵਿਆਂ ਦੀ ਵਸੂਲੀ ਘੱਟ ਹੋਣ ਕਾਰਨ ਵਧੀਆਂ ਚਿੰਤਾਵਾਂ : ਕ੍ਰਿਸਿਲ
NEXT STORY