ਨਵੀਂ ਦਿੱਲੀ-ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਨੇ 2018 ਨੂੰ ਵਿਕਾਸ ਦੇ ਸਾਲ ਦੇ ਤੌਰ 'ਤੇ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਦੀ ਵਜ੍ਹਾ ਕੰਪਨੀ ਦਾ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਵਰਗੇ ਪ੍ਰੋਗਰਾਮ 'ਚ ਚੋਖੀ ਸਪਲਾਈ ਸਮਰੱਥਾ ਰਾਹੀਂ ਵਿਕਾਸ ਪੈਦਾ ਕਰਨਾ ਅਤੇ ਭਾਰਤ ਸਟੈਂਡਰਡ-6 ਈਂਧਨ ਮਾਪਦੰਡਾਂ ਨੂੰ ਸਮੇਂ ਤੋਂ ਪਹਿਲਾਂ ਲਾਗੂ ਕਰਨ ਦਾ ਫ਼ੈਸਲਾ ਹੈ। ਹਰ ਦੂਜਾ ਭਾਰਤੀ ਕੰਪਨੀ ਦਾ ਗਾਹਕ ਹੈ। ਵਾਹਨ ਈਂਧਨ ਅਤੇ ਰਸੋਈ ਗੈਸ ਦੇ ਬਾਜ਼ਾਰ 'ਚ ਅੱਧ ਕਰੀਬ ਇਸ ਕੰਪਨੀ ਦਾ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਰੋਜ਼ਾਨਾ ਬਦਲਾਅ ਦਾ ਫ਼ੈਸਲਾ ਅਤੇ ਭਾਰਤ ਸਟੈਂਡਰਡ-6 ਮਾਪਦੰਡ ਦੀ ਈਂਧਨ ਵਿਕਰੀ ਨੂੰ ਦਿੱਲੀ 'ਚ ਤੈਅ ਸਮੇਂ ਤੋਂ 2 ਸਾਲ ਪਹਿਲਾਂ 1 ਅਪ੍ਰੈਲ 2018 ਤੋਂ ਲਾਗੂ ਕਰਨ ਦਾ ਫ਼ੈਸਲਾ ਸੰਕੇਤ ਦਿੰਦਾ ਹੈ ਕਿ ਨੀਤੀ ਨਿਰਮਾਤਾਵਾਂ ਨੂੰ ਇੰਡੀਅਨ ਆਇਲ ਦੀ ਸਪਲਾਈ ਸਮਰੱਥਾ 'ਤੇ ਕਿੰਨਾ ਭਰੋਸਾ ਹੈ।
ਆਈ. ਓ. ਸੀ. ਦੇ ਚੇਅਰਮੈਨ ਸੰਜੀਵ ਸਿੰਘ ਨੇ ਕਿਹਾ ਕਿ 2018 ਨੂੰ ਵਿਕਾਸ ਦੇ ਸਾਲ ਦੇ ਰੂਪ 'ਚ ਮਨਾਉਣਾ ਆਪਣੀ ਸਮਰੱਥਾ ਅਤੇ ਜ਼ਿਆਦਾ ਬਿਹਤਰ ਕੰਮ ਰਾਹੀਂ ਗਾਹਕਾਂ ਅਤੇ ਸਬੰਧਤ ਪੱਖਾਂ ਵਿਚਾਲੇ ਕੰਪਨੀ 'ਤੇ ਭਰੋਸੇ ਨੂੰ ਬਣਾਈ ਰੱਖਣ ਦਾ ਇਕ ਵੱਖਰਾ ਮੌਕਾ ਹੈ। ਇਸੇ ਤਰ੍ਹਾਂ ਕੰਪਨੀ ਨੇ 2016 ਨੂੰ ਮੂਲ ਸਿਧਾਂਤਾਂ ਦਾ ਸਾਲ ਅਤੇ 2017 ਨੂੰ ਇਨੋਵੇਸ਼ਨ ਅਤੇ ਤਕਨੀਕ ਦੇ ਸਾਲ ਦੇ ਤੌਰ 'ਤੇ ਮਨਾਇਆ ਸੀ।
7 ਫ਼ੀਸਦੀ ਤੋਂ ਘੱਟ ਰਹੇਗੀ ਭਾਰਤ ਦੀ ਵਾਧਾ ਦਰ
NEXT STORY