ਨਵੀਂ ਦਿੱਲੀ (ਇੰਟ.) - ਭਾਰਤੀ ਵਿਗਿਆਨੀਆਂ ਨੇ ਅਨੰਤ ਬ੍ਰਹਿਮੰਡ ’ਚ ਇਕ ਨਵੇਂ ਗ੍ਰਹਿ ਨੂੰ ਲੱਭਿਆ ਹੈ, ਜੋ ਧਰਤੀ ਵਾਂਗ ਰਹਿਣ ਯੋਗ ਹੋ ਸਕਦਾ ਹੈ।
ਭੌਤਿਕ ਖੋਜ ਪ੍ਰਯੋਗਸ਼ਾਲਾ (ਪੀ. ਆਰ. ਐੱਲ.) ਦੇ ਖੋਜਕਰਤਾਵਾਂ ਨੇ ਇਸ ਇਤਿਹਾਸਕ ਖੋਜ ਪਿੱਛੋਂ ਨਵੇਂ ਗ੍ਰਹਿ ਦਾ ਨਾਮ ਟੀ. ਓ. ਆਈ.-6651 ਬੀ ਰੱਖਿਆ ਹੈ। ਇਹ ਗ੍ਰਹਿ ਧਰਤੀ ਤੋਂ ਲਗਭਗ ਪੰਜ ਗੁਣਾ ਵੱਡਾ ਹੈ ਤੇ ਆਪਣੇ ਸੂਰਜੀ ਸਿਸਟਮ ’ਚ ਅਾਪਣੇ ਹੀ ਸੂਰਜ ਦੇ ਚੱਕਰ ਲਾ ਰਿਹਾ ਹੈ। ਇਸ ਦਾ ਸੂਰਜ ਸਾਡੇ ਸੂਰਜ ਵਰਗਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦਾ ਭਾਰ ਧਰਤੀ ਤੋਂ ਲਗਭਗ 60 ਗੁਣਾ ਵੱਧ ਹੈ।
ਬ੍ਰਹਿਮੰਡ ਦਾ ਉਹ ਖੇਤਰ ਜਿੱਥੇ ਇਸ ਗ੍ਰਹਿ ਦੀ ਖੋਜ ਕੀਤੀ ਗਈ, ਨੂੰ ਵਿਗਿਆਨੀਆਂ ਨੇ ਆਪਣੀ ਭਾਸ਼ਾ ਵਿਚ ਨੈਪਟੂਨੀਅਨ ਮਾਰੂਥਲ ਕਿਹਾ ਹੈ। ਉਸ ਖੇਤਰ ’ਚ ਅਜਿਹਾ ਕੋਈ ਗ੍ਰਹਿ ਮਿਲਣਾ ਬਹੁਤ ਹੈਰਾਨੀਜਨਕ ਹੈ।
ਨੈਪਟੂਨੀਅਨ ਮਾਰੂਥਲ ਕੀ ਹੈ
ਇਹ ਬ੍ਰਹਿਮੰਡ ਦਾ ਇਕ ਭੇਤ ਭਰਿਆ ਖੇਤਰ ਹੈ ਜਿੱਥੇ ਇਸ ਤਰ੍ਹਾਂ ਦੇ ਬਹੁਤ ਘੱਟ ਗ੍ਰਹਿ ਮੌਜੂਦ ਹਨ। ਇਸ ਲਈ ਇਹ ਖੋਜ ਇਹ ਪਤਾ ਲਾਉਣ ਦਾ ਇਕ ਦੁਰਲੱਭ ਮੌਕਾ ਹੈ ਕਿ ਅਜਿਹੇ ਗ੍ਰਹਿ ਆਮ ਤੌਰ ’ਤੇ ਉੱਥੇ ਕਿਉਂ ਨਹੀਂ ਮਿਲਦੇ ਤੇ ਜੋ ਮੌਜੂਦ ਹਨ ਉਹ ਕਿਹੜੇ ਹਾਲਾਤ ’ਚ ਹਨ?
ਇਹ ਗ੍ਰਹਿ 5.06 ਦਿਨਾਂ ’ਚ ਸੂਰਜ ਦੁਆਲੇ ਆਪਣਾ ਚੱਕਰ ਪੂਰਾ ਕਰਦਾ ਹੈ। ਇਸ ਦਾ ਭਾਵ ਹੈ ਕਿ ਇਸ ਦਾ ‘ਸਾਲ’ ਸਾਡੀ ਧਰਤੀ ਦੇ ਮਹੀਨੇ ਦਾ ਇਕ ਅੰਸ਼ ਵੀ ਨਹੀਂ ਹੈ।
ਇਸ ਗ੍ਰਹਿ ਦਾ ਸੂਰਜ ਇਕ ਜੀ-ਕਿਸਮ ਦਾ ਵਿਸ਼ਾਲ ਤਾਰਾ ਹੈ ਜੋ ਸਾਡੇ ਸੂਰਜ ਨਾਲੋਂ ਥੋੜ੍ਹਾ ਵੱਡਾ ਅਤੇ ਬਹੁਤ ਹੀ ਗਰਮ ਹੈ। ਇਸ ਦੀ ਸਤ੍ਹਾ ਦਾ ਤਾਪਮਾਨ ਲਗਭਗ 5940 ਕੇ. ਹੈ।
ਗ੍ਰਹਿ ਦਾ ਹਵਾ ਮੰਡਲ ਕਿਹੋ ਜਿਹਾ ਹੈ
ਗ੍ਰਹਿ ਦਾ 87 ਫੀਸਦੀ ਹਿੱਸਾ ਚੱਟਾਨਾਂ ਨਾਲ ਭਰਿਆ ਹੋਇਆ ਹੈ। ਇੱਥੇ ਲੋਹੇ ਦੇ ਪਦਾਰਥ ਵੀ ਹਨ। ਇਸ ਦੇ ਬਾਕੀ ਹਿੱਸਿਆਂ ’ਚ ਹਾਈਡ੍ਰੋਜਨ ਤੇ ਹੀਲੀਅਮ ਦੀ ਹਲਕੀ ਪਰਤ ਹੈ।
ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਗ੍ਰਹਿ ਦੀ ਵਿਲੱਖਣ ਬਣਤਰ ਇਹ ਦਰਸਾਉਂਦੀ ਹੈ ਕਿ ਇਹ ਗ੍ਰਹਿ ਬਣਨ ਸਮੇਂ ਕਈ ਵਿਕਾਸਵਾਦੀ ਪ੍ਰਕਿਰਿਆਵਾਂ ’ਚੋਂ ਲੰਘਿਅਾ ਹੋਵੇਗਾ। ਹੋ ਸਕਦਾ ਹੈ ਕਿ ਹੋਰਨਾਂ ‘ਪਿੰਡਾਂ’ ਨਾਲ ਇਸ ਦਾ ਰਲੇਵਾਂ ਹੋ ਗਿਆ ਹੋਵੇ। ਹਾਲਾਂਕਿ ਇਹ ਅਜੇ ਵਿਗਿਆਨੀਆਂ ਦੀ ਜਾਂਚ ਦਾ ਵਿਸ਼ਾ ਹੈ।
ਧਨਤੇਰਸ ਅਤੇ ਦੀਵਾਲੀ ਮੌਕੇ ਖ਼ਰੀਦਣਾ ਚਾਹੁੰਦੇ ਹੋ ਸੋਨਾ, ਤਾਂ ਜਾਣੋ ਕਿੰਨਾ ਦੇਣਾ ਪਵੇਗਾ Tax?
NEXT STORY