ਨਵੀਂ ਦਿੱਲੀ : ਸਾਲ 2020 ਦੀ ਸ਼ੁਰੂਆਤ ਤੋਂ ਹੀ ਕੋਰੋਨਾ ਦੀ ਦਸਤਕ ਨੇ ਉਦਯੋਗ ਜਗਤ ’ਤੇ ਕਾਫੀ ਡੂੰਘਾ ਅਸਰ ਪਾਇਆ ਹੈ। ਇਸ ਦਾ ਪ੍ਰਭਾਵ ਪੂਰੀ ਦੁਨੀਆ ’ਤੇ ਦੇਖਿਆ ਜਾ ਸਕਦਾ ਹੈ। ਨੌਕਰੀ ਤੋਂ ਲੈ ਕੇ ਕਾਰੋਬਾਰ ਤੱਕ ਸਾਰਿਆਂ ਲਈ ਇਹ ਸਾਲ 2020 ਕਾਫ਼ੀ ਖ਼ਰਾਬ ਸਾਬਤ ਹੋਇਆ ਪਰ 4000 ਤੋਂ ਜ਼ਿਆਦਾ ਭਾਰਤੀ ਸੇਲਰਸ ਨੂੰ ਇਸ ਸਾਲ ਨੇ ਇਕ ਵੱਡਾ ਤੋਹਫ਼ਾ ਦਿੱਤਾ ਹੈ। ਦੁਨੀਆ ਦੀ ਦਿੱਗਜ਼ ਈ-ਰਿਟੇਲਰ ਕੰਪਨੀ ਐਮਾਜ਼ੋਨ ’ਤੇ ਆਪਣਾ ਸਾਮਾਨ ਵੇਚਣ ਵਾਲੇ 4152 ਭਾਰਤੀ ਸੇਲਰ ਨੇ ਸਾਲ 2020 ’ਚ ਈ-ਕਾਮਰਸ ਸਾਈਟ ਤੋਂ 1 ਕਰੋੜ ਰੁਪਏ ਤੋਂ ਵੀ ਵੱਧ ਦੀ ਕਮਾਈ ਕੀਤੀ ਹੈ। ਐਮਾਜ਼ੋਨ ਨੇ ਇਕ ਰਿਪੋਰਟ ’ਚ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ।
ਇਹ ਵੀ ਪੜ੍ਹੋ: ਖਾਣ ਵਾਲੇ ਤੇਲਾਂ ਦੀ ਮਹਿੰਗਾਈ ਬੇਕਾਬੂ, ਕੀਮਤਾਂ ਪੁੱਜੀਆਂ ਰਿਕਾਰਡ ਉਚਾਈ ’ਤੇ, ਰਾਹਤ ਦੇ ਆਸਾਰ ਘੱਟ
ਐਮਾਜ਼ੋਨ ਇੰਡੀਆ ਨੇ ਐੱਸ. ਐੱਮ. ਬੀ. ਇੰਪੈਕਟ ਰਿਪੋਰਟ 2020 ਪਬਲਿਸ਼ ਕੀਤੀ ਹੈ। ਇਸ ਰਿਪੋਰਟ ’ਚ ਈ-ਕਾਮਰਸ ਦੀ ਦਿੱਗਜ਼ ਕੰਪਨੀ ਨੇ ਖ਼ੁਲਾਸਾ ਕੀਤਾ ਹੈ ਕਿ ਲਗਭਗ 4,152 ਭਾਰਤੀ ਸੇਲਰ ਲਈ ਸਾਲ 2020 ਬਿਹਤਰ ਰਿਹਾ ਹੈ। ਸਾਲ ਦਰ ਸਾਲ ਆਧਾਰ ’ਤੇ ਐਮਾਜ਼ੋਨ ਦੀ ਸੇਲ ’ਚ 29 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਐਮਾਜ਼ੋਨ ਨੇ ਕਿਹਾ ਕਿ ਐਮਾਜ਼ੋਨ ਲਾਂਚਪੈਡ ’ਤੇ ਜਿੰਨੇ ਵੀ ਬ੍ਰਾਂਡ ਸ਼ਾਮਲ ਹਨ, ਸਾਰਿਆਂ ਦੇ ਵਪਾਰ ’ਚ 135 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਕੰਪਨੀ ਨੇ ਬਿਜਨੈੱਸ ਮਾਰਕੀਟਪਲੇਸ ’ਚ 85 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ: ਨਵੇਂ ਸਾਲ ’ਚ ਗੈਸ ਦੇ ਮਹਾਸੰਕਟ ਨਾਲ ਜੂਝਣਗੇ ਪਾਕਿਸਤਾਨੀ, ਰੋਟੀ ਪਕਾਉਣ ’ਚ ਵੀ ਹੋਵੇਗੀ ਮੁਸ਼ਕਲ
ਆਫਲਾਈਨ ਰਿਟੇਲਰਸ ਨੇ ਜੁਆਈਨ ਕੀਤਾ ਐਮਾਜ਼ੋਨ ਡਾਟ ਇਨ
ਐਮਾਜ਼ੋਨ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਇਸ ਸਾਲ ਕੁੱਲ 1.5 ਲੱਖ ਤੋਂ ਜ਼ਿਆਦਾ ਸੇਲਰ ਉਸ ਦੇ ਨਾਲ ਜੁੜੇ ਹਨ। ਅਪ੍ਰੈਲ 2020 ਤੋਂ 22,000 ਲੋਕਲ ਦੁਕਾਨ ਵਾਲੇ ਅਤੇ ਆਫਲਾਈਨ ਰਿਟੇਲਰਸ ਨੇ ਐਮਾਜ਼ੋਨਡਾਟਇਨ ਜੁਆਇਨ ਕੀਤਾ ਹੈ। ਉਸ ਤੋਂ ਇਲਾਵਾ 50,000 ਤੋਂ ਜ਼ਿਆਦਾ ਸੇਲਰ ਨੇ ਹਿੰਦੀ ਅਤੇ ਤਾਮਿਲ ਭਾਸ਼ਾ ਦਾ ਇਸਤੇਮਾਲ ਕਰ ਕੇ ਆਪਣੇ-ਆਪ ਨੂੰ ਐਮਾਜ਼ੋਨ ’ਤੇ ਰਜਿਸਟਰ ਕੀਤਾ ਹੈ। ਕੰਪਨੀ ਨੇ ਇਹ ਵੀ ਦੱਸਿਆ ਕਿ 3.7 ਲੱਖ ਤੋਂ ਜ਼ਿਆਦਾ ਸੇਲਰ ਨੇ 20 ਕਰੋੜ ਜੀ. ਐੱਸ. ਟੀ. ਆਧਾਰਿਤ ਪ੍ਰੋਡਕਟ ਦੀ ਡਿਲਿਵਰੀ ਕੀਤੀ।
ਇਹ ਵੀ ਪੜ੍ਹੋ: IND vs AUS: ਭਾਰਤੀ ਟੀਮ ਲਈ ਪ੍ਰੀਖਿਆ ਦੀ ਘੜੀ, ਪੈਟਰਨਟੀ ਛੁੱਟੀ ਲੈ ਕੇ ਭਾਰਤ ਪਰਤੇ ਵਿਰਾਟ ਕੋਹਲੀ
ਦਿੱਲੀ ਵਾਲਿਆਂ ਨੇ ਕੀਤੀ ਸਭ ਤੋਂ ਵੱਧ ਆਨਲਾਈਨ ਸ਼ਾਪਿੰਗ
ਗਲੋਬਲ ਸੇਲਿੰਗ ’ਚ 70,000 ਭਾਰਤੀ ਬਰਾਮਦਕਾਰਾਂ ਨੇ ਆਪਣੇ ਪ੍ਰੋਡਕਟ ਨੂੰ ਆਨਲਾਈਨ ਵੇਚਿਆ। ਇਸ ਸਾਲ ਦੇ ਐਮਾਜ਼ੋਨ ਗ੍ਰੇਟ ਇੰਡੀਅਨ ਫੈਸਟੀਵਲ ਸੇਲ ’ਚ 675 ਸੇਲਰ ਨੇ 1 ਕਰੋੜ ਰੁਪਏ ਤੋਂ ਜ਼ਿਆਦਾ ਕਮਾਏ ਅਤੇ ਉਥੇ ਹੀ 7036 ਸੇਲਰ ਨੇ 10 ਲੱਖ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਦਿੱਲੀ, ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ’ਚ ਲੋਕਾਂ ਨੇ ਸਭ ਤੋਂ ਵੱਧ ਆਨਲਾਈਨ ਸ਼ਾਪਿੰਗ ਕੀਤੀ। ਇਸ ਲਿਸਟ ’ਚ ਟੌਪ ’ਤੇ ਦਿੱਲੀ ਰਹੀ। ਦਿੱਲੀ ਨੇ 20,000 ਤੋਂ ਜ਼ਿਆਦਾ ਸੇਲਰ ਰਜਿਸਟਰ ਕੀਤੇ ਜੋ ਸਭ ਤੋਂ ਵੱਧ ਹੈ।
ਇਹ ਵੀ ਪੜ੍ਹੋ: ਸਾਲ 2020 ’ਚ ਸੈਂਕੜੇ ਲਈ ਤਰਸੇ ਵਿਰਾਟ ਕੋਹਲੀ, 12 ਸਾਲ ਬਾਅਦ ਫਿਰ ਖਾਮੋਸ਼ ਰਿਹਾ ਬੱਲਾ
ਖਾਣ ਵਾਲੇ ਤੇਲਾਂ ਦੀ ਮਹਿੰਗਾਈ ਬੇਕਾਬੂ, ਕੀਮਤਾਂ ਪੁੱਜੀਆਂ ਰਿਕਾਰਡ ਉਚਾਈ ’ਤੇ, ਰਾਹਤ ਦੇ ਆਸਾਰ ਘੱਟ
NEXT STORY