ਬਿਜ਼ਨੈੱਸ ਡੈਸਕ- ਸਟੀਲ 'ਤੇ ਨਿਰਯਾਤ ਡਿਊਟੀ ਹਟਾਉਣ ਤੋਂ ਬਾਅਦ ਨਵੰਬਰ ਅਤੇ ਦਸੰਬਰ ਮਹੀਨੇ 'ਚ ਬਾਜ਼ਾਰ 'ਚ ਕੁਝ ਸੁਧਾਰ ਹੋਇਆ, ਜਿਸ ਕਾਰਨ ਨਿਰਮਾਤਾਵਾਂ ਨੂੰ ਉਮੀਦ ਹੈ ਕਿ ਨਵਾਂ ਸਾਲ ਸਟੀਲ ਬਾਜ਼ਾਰ 'ਚ ਸਥਿਰਤਾ ਲਿਆਵੇਗਾ। ਘਰੇਲੂ ਬਾਜ਼ਾਰ 'ਚ ਸਟੀਲ ਦੀ ਮਜ਼ਬੂਤ ਮੰਗ ਅਤੇ ਚੀਨ 'ਚ ਜ਼ੀਰੋ ਕੋਵਿਡ ਪਾਲਿਸੀ 'ਤੇ ਥੋੜੀ ਜਿਹੀ ਢਿੱਲ ਦੇਣ ਨਾਲ ਉਮੀਦਾਂ ਵਧੀਆਂ ਹਨ।ਜੇ.ਐੱਸ.ਡਬਲਿਊ ਦੇ ਸੰਯੁਕਤ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਵਿੱਤੀ ਅਧਿਕਾਰੀ ਸੇਸ਼ਾਗਿਰੀ ਰਾਓ ਨੇ ਕਿਹਾ ਕਿ ਨਵੰਬਰ 'ਚ ਸਟੀਲ ਦੀਆਂ ਕੀਮਤਾਂ 'ਚ ਸੁਧਾਰ ਹੋਇਆ ਸੀ, ਜਿਸ ਦਾ ਨਤੀਜਾ ਵੀ ਬਾਜ਼ਾਰ 'ਚ ਦੇਖਣ ਨੂੰ ਮਿਲਿਆ ਪਰ ਦਸਬੰਰ ਮਹੀਨੇ 'ਚ ਕੀਮਤ 'ਚ ਹੋਰ ਸੁਧਾਰ ਹੋਇਆ ਸੀ। ਰਾਓ ਨੇ ਕਿਹਾ ਕਿ ਮਹਿੰਗਾਈ ਅਤੇ ਮੰਗ 'ਚ ਗਿਰਾਵਟ ਨੂੰ ਕੰਟਰੋਲ ਕਰਨ ਲਈ ਅਮਰੀਕਾ ਅਤੇ ਯੂਰਪ ਨੇ ਵਿਆਜ ਦਰਾਂ ਵਧਾ ਦਿੱਤੀਆਂ, ਜਿਸ ਕਾਰਨ ਸਟੀਲ ਬਾਜ਼ਾਰ 'ਚ ਵੀ ਮੰਦੀ ਦੇਖੀ ਗਈ। ਚੀਨ 'ਚ ਵੀ ਜ਼ੀਰੋ ਕੋਵਿਡ ਨੀਤੀ ਕਾਰਨ ਮੰਗ ਪ੍ਰਭਾਵਿਤ ਹੋਈ। ਉਨ੍ਹਾਂ ਕਿਹਾ ਕਿ ਚੀਨ 'ਚ ਕੋਵਿਡ ਨੀਤੀ 'ਚ ਰਾਹਤ ਤੋਂ ਬਾਅਦ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ।
ਸਟੀਲਮਿੰਟ ਦੇ ਅੰਕੜਿਆਂ ਦੇ ਅਨੁਸਾਰ, ਭਾਰਤੀ ਬਾਜ਼ਾਰ 'ਚ ਫਲੈਟ ਸਟੀਲ ਲਈ ਬੈਂਚਮਾਰਕ, ਹਾਟ ਰੋਲਡ ਕੋਇਲ ਸਟੀਲ ਦੀ ਔਸਤ ਕੀਮਤ ਨਵੰਬਰ 'ਚ 56,100 ਰੁਪਏ ਪ੍ਰਤੀ ਟਨ ਅਤੇ ਦਸੰਬਰ 'ਚ 54,100 ਰੁਪਏ ਪ੍ਰਤੀ ਟਨ ਤੱਕ ਪਹੁੰਚ ਗਈ ਸੀ। ਲੰਬੇ ਉਤਪਾਦਾਂ 'ਚ, ਰੀਬਾਰ ਜਾਂ ਸਰੀਏ ਦੀ ਕੀਮਤ ਨਵੰਬਰ 'ਚ ਵਧ ਕੇ 56,100 ਰੁਪਏ ਪ੍ਰਤੀ ਟਨ ਅਤੇ ਦਸੰਬਰ 'ਚ 55,700 ਰੁਪਏ ਹੋ ਗਈ।
ਚੀਨੀ ਪ੍ਰਭਾਵ
ਕ੍ਰਿਸਿਲ ਮਾਰਕੀਟ ਇੰਟੈਲੀਜੈਂਸ ਐਂਡ ਰਿਸਰਚ ਦੇ ਨਿਰਦੇਸ਼ਕ ਹੇਤਲ ਗਾਂਧੀ ਨੇ ਕਿਹਾ ਕਿ ਪਿਛਲੇ ਦੋ ਹਫ਼ਤਿਆਂ 'ਚ ਗਲੋਬਲ ਕੀਮਤਾਂ (ਐੱਫ.ਓ.ਬੀ ਚਾਈਨਾ) 'ਚ 6-8 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਕਾਰਨ ਆਯਾਤ ਦੀ ਲਾਗਤ ਅਤੇ ਘਰੇਲੂ ਫਲੈਟ ਸਟੀਲ ਦੀਆਂ ਕੀਮਤਾਂ 'ਚ ਅੰਤਰ ਘੱਟ ਗਿਆ ਹੈ। ਨਵੰਬਰ ਦੇ ਪਹਿਲੇ ਕੁਝ ਹਫ਼ਤਿਆਂ 'ਚ ਚੀਨ ਐੱਫ.ਓ.ਬੀ. ਕੀਮਤ 'ਚ 500-520 ਡਾਲਰ ਪ੍ਰਤੀ ਟਨ ਤੋਂ ਵੱਧ ਕੇ 565-575 ਡਾਲਰ ਪ੍ਰਤੀ ਟਨ ਹੋ ਗਈ।
ਆਰਸੇਲਰ ਮਿੱਤਲ ਨਿਪੋਨ ਸਟੀਲ ਇੰਡੀਆ ਦੇ ਮੁੱਖ ਵਪਾਰਕ ਅਧਿਕਾਰੀ ਰੰਜਨ ਧਰ ਨੇ ਕਿਹਾ ਕਿ ਇਹ ਦੇਖਣ ਦੀ ਜ਼ਰੂਰਤ ਹੈ ਕਿ ਕੀ ਚੀਨ 'ਚ ਵਧਦੀ ਕੀਮਤ ਜ਼ੀਰੋ ਕੋਵਿਡ ਨੀਤੀ 'ਚ ਢਿੱਲ ਦੇਣ ਕਾਰਨ ਹੈ, ਜਿਸ ਨਾਲ ਮੰਗ ਦੀਆਂ ਉਮੀਦਾਂ 'ਚ ਵਾਧਾ ਹੋਇਆ ਹੈ। ਸਟੀਲ ਬਾਜ਼ਾਰ 'ਚ ਚੀਨ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ, ਇਹ ਦੁਨੀਆ ਦਾ 54 ਫੀਸਦੀ ਉਤਪਾਦਨ ਕਰਦਾ ਹੈ। ਦੁਨੀਆ ਦੇ ਹੋਰ ਖੇਤਰ ਵੀ ਕੀਮਤ ਦੇ ਮਾਮਲੇ 'ਚ ਚੀਨ ਦੀ ਨੀਤੀ ਦਾ ਪਾਲਣ ਕਰ ਰਹੇ ਹਨ। ਇਸ ਤੋਂ ਇਲਾਵਾ ਮੰਗ ਵਧਣ ਦੇ ਹੋਰ ਕਾਰਨ ਇਹ ਹਨ ਕਿ ਯੂਰਪ 'ਚ ਦੋ ਤਿਮਾਹੀਆਂ ਦੇ ਵਕਫੇ ਤੋਂ ਬਾਅਦ ਕੁਝ ਉੱਦਮੀਆਂ ਨੇ ਫਿਰ ਤੋਂ ਸਟੋਰੇਜ ਸ਼ੁਰੂ ਕਰ ਦਿੱਤੀ ਹੈ। ਭਾਰਤ ਵੱਲੋਂ ਨਿਰਯਾਤ ਡਿਊਟੀ ਹਟਾਉਣ ਨਾਲ ਵਸਤੂਆਂ ਨੂੰ ਬਣਾਉਣ 'ਚ ਮਦਦ ਮਿਲਣ ਦੀ ਉਮੀਦ ਹੈ, ਹਾਲਾਂਕਿ ਵਿਸ਼ਵ ਬਾਜ਼ਾਰ ਅਜੇ ਵੀ ਕਮਜ਼ੋਰ ਹੈ।
ਸਟੀਲ ਦੀਆਂ ਕੀਮਤਾਂ
ਹੁਣ ਸਵਾਲ ਇਹ ਹੈ ਕਿ ਕੀ ਸਕਾਰਾਤਮਕ ਮੰਗ ਦਾ ਰੁਝਾਨ ਸਟੀਲ ਦੀਆਂ ਕੀਮਤਾਂ 'ਚ ਸੁਧਾਰ ਕਰੇਗਾ ਕਿਉਂਕਿ ਇਹ ਘਰੇਲੂ ਬਾਜ਼ਾਰ 'ਚ 29 ਫੀਸਦੀ ਤੱਕ ਡਿੱਗ ਗਿਆ ਹੈ, ਜੋ ਨਵੰਬਰ ਮਹੀਨੇ 'ਚ ਸਭ ਤੋਂ ਵੱਧ ਹੈ।
ਰਾਓ ਨੂੰ ਉਮੀਦ ਨਹੀਂ ਸੀ ਕਿ 2022 'ਚ ਸਟੀਲ ਦੀਆਂ ਕੀਮਤਾਂ 'ਚ ਦੇਖਿਆ ਗਿਆ ਉਤਰਾਅ-ਚੜ੍ਹਾਅ ਨਵੇਂ ਸਾਲ 'ਚ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਹਰ ਤਰ੍ਹਾਂ ਦੀਆਂ ਕੀਮਤਾਂ 'ਚ ਸਥਿਰਤਾ ਦੇਖੀ ਜਾ ਸਕਦੀ ਹੈ। ਧਰ ਨੇ ਕਿਹਾ ਕਿ ਲਗਾਤਾਰ ਕੱਚੇ ਮਾਲ ਦੀ ਲਾਗਤ ਦੇ ਦਬਾਅ ਕਾਰਨ ਮਾਰਜਿਨ ਹੇਠਾਂ ਆ ਰਿਹਾ ਹੈ। ਇਸ ਨਾਲ ਕੀਮਤਾਂ ਵੀ ਵਧਣਗੀਆਂ। ਕੀਮਤਾਂ 'ਤੇ ਅਸਰ ਸੰਸਾਰਕ ਬਾਜ਼ਾਰ ਦੇ ਅਨੁਸਾਰ ਹੋਵੇਗਾ ਪਰ ਮਾਹਰਾਂ ਨੂੰ ਇਸ ਗੱਲ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਘਰੇਲੂ ਬਾਜ਼ਾਰ 'ਚ ਮੰਗ ਮਜ਼ਬੂਤ ਰਹੇਗੀ।
Twitter ਦੇ ਦਫ਼ਤਰਾਂ ਦਾ ਕਿਰਾਇਆ ਨਹੀਂ ਦੇ ਰਹੇ Elon Musk, ਵੇਚ ਰਹੇ ਰਸੋਈ ਦਾ ਸਮਾਨ
NEXT STORY