ਨਵੀਂ ਦਿੱਲੀ(ਇੰਟ.) - ਮਾਰਗਨ ਸਟੈਨਲੀ ਦੇ ਵਿਸ਼ਲੇਸ਼ਕਾਂ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਸ਼ੇਅਰ ਬਾਜ਼ਾਰ ’ਚ ਗਿਰਾਵਟ ਦਾ ਦੌਰ ਖਤਮ ਹੋ ਗਿਆ ਹੈ, ਜਿਨ੍ਹਾਂ ਕਾਰਨਾਂ ਨਾਲ ਉੱਭਰਦੇ ਬਾਜ਼ਾਰਾਂ ਦੇ ਮੁਕਾਬਲੇ ’ਚ ਇਸ ਦਾ ਕਮਜ਼ੋਰ ਪ੍ਰਦਰਸ਼ਨ ਸੀ, ਉਹ ਹੁਣ ਹੌਲੀ-ਹੌਲੀ ਬਦਲ ਰਹੇ ਹਨ।
ਗਲੋਬਲ ਵਿੱਤੀ ਸੇਵਾ ਫਰਮ ਦਾ ਮੰਨਣਾ ਹੈ ਕਿ ਤੇਜ਼ੀ ਦੀ ਸਥਿਤੀ ’ਚ ਅਗਲੇ ਸਾਲ ਜੂਨ ਤੱਕ ਸੈਂਸੈਕਸ 1 ਲੱਖ ਅੰਕ ਤੱਕ ਪਹੁੰਚ ਜਾਵੇਗਾ। ਇਸ ਲਈ ਫਰਮ ਨੂੰ 30 ਫੀਸਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਭਾਰਤ ਦੇ 4 ਸਭ ਤੋਂ ਵੱਡੇ ਬੈਂਕ ਹੋਣ ਵਾਲੇ ਹਨ ਬੰਦ, ਬਚਣਗੇ ਸਿਰਫ਼ ਇਹ ਸਰਕਾਰੀ Bank
ਵਿਸ਼ਲੇਸ਼ਕਾਂ ਦੇ ਮੁੱਢਲੇ ਦ੍ਰਿਸ਼ ’ਚ 50 ਫੀਸਦੀ ਸੰਭਾਵਨਾ ਨਾਲ ਸੈਂਸੈਕਸ 89,000 ਦੇ ਪੱਧਰ ਤੱਕ ਪਹੁੰਚ ਜਾਵੇਗਾ, ਜੋ ਮੌਜੂਦਾ ਪੱਧਰ ਤੋਂ ਲੱਗਭਗ 6.6 ਫੀਸਦੀ ਉਪਰ ਹੈ।
ਮਾਰਗਨ ਸਟੈਨਲੀ ਦਾ ਕਹਿਣਾ ਹੈ ਕਿ ਮੰਦੀ ਦੀ ਸਥਿਤੀ ਦੇ ਦ੍ਰਿਸ਼ ’ਚ ਸੂਚਕ ਅੰਕ 70,000 ਭਾਵ ਮੌਜੂਦਾ ਪੱਧਰ ਤੋਂ 16 ਫੀਸਦੀ ਹੇਠਾਂ ਤਕ ਡਿੱਗ ਸਕਦਾ ਹੈ। ਉਨ੍ਹਾਂ ਨੇ ਇਸ ਦੀ 20 ਫੀਸਦੀ ਸੰਭਾਵਨਾ ਪ੍ਰਗਟਾਈ ਹੈ।
ਇਹ ਵੀ ਪੜ੍ਹੋ : ਵੱਡਾ ਝਟਕਾ! ਹੁਣ Gold 'ਤੇ ਨਹੀਂ ਮਿਲੇਗੀ ਇਹ ਟੈਕਸ ਛੋਟ, ਅੱਜ ਤੋਂ ਲਾਗੂ ਹੋਏ ਨਵੇਂ ਨਿਯਮ
ਭਾਰਤ ਦਾ ਵਿਕਾਸ ਚੱਕਰ ਹੋਵੇਗਾ ਤੇਜ਼
ਰਿਪੋਰਟ ਅਨੁਸਾਰ ਭਾਰਤੀ ਸ਼ੇਅਰ ਬਾਜ਼ਾਰ ਮੈਕਰੋ-ਆਰਥਿਕ ਕਾਰਕਾਂ ਨਾਲ ਸੰਚਾਲਿਤ ਹੋਵੇਗਾ ਅਤੇ ਸ਼ੇਅਰ ਦੀ ਚੋਣ ਦੀ ਮਹੱਤਤਾ ਘਟਣ ਦੀ ਸੰਭਾਵਨਾ ਹੈ।
ਮਾਰਗਨ ਸਟੈਨਲੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਰਣਨੀਤੀਕਾਰ (ਇੰਡੀਆ ਇਕਵਿਟੀ) ਰਿਧਮ ਦੇਸਾਈ ਨੇ ਨਯੰਤ ਪਾਰੇਖ ਨਾਲ ਸਾਂਝੇ ਤੌਰ ’ਤੇ ਤਿਆਰ ਕੀਤੀ ਇਕ ਰਿਪੋਰਟ ’ਚ ਕਿਹਾ ਕਿ ਭਾਰਤ ਦਾ ਵਿਕਾਸ ਚੱਕਰ ਤੇਜ਼ ਹੋਣ ਜਾ ਵਾਲਾ ਹੈ।
ਉਨ੍ਹਾਂ ਕਿਹਾ ਕਿ ਆਰਥਿਕ ਵਿਕਾਸ ਨੂੰ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਅਤੇ ਸਰਕਾਰ ਦੇ ਰਿਫਲੈਸ਼ਨ ਐਫਰਟ ਤੋਂ ਸਮਰਥਨ ਮਿਲ ਰਿਹਾ ਹੈ, ਜਿਸ ’ਚ ਵਿਆਜ ਦਰਾਂ ’ਚ ਕਟੌਤੀ, ਬੈਂਕਾਂ ਨੂੰ ਕੰਟਰੋਲ ਮੁਕਤ ਕਰਨਾ ਅਤੇ ਨਕਦੀ ਪ੍ਰਵਾਹ, ਪੂੰਜੀਗਤ ਖਰਚ ’ਚ ਅਗਾਊਂ ਵਾਧਾ ਅਤੇ ਵਸਤੂ ਅਤੇ ਸੇਵਾ ਕਰ ’ਚ ਲੱਗਭਗ 1.5 ਲੱਖ ਕਰੋੜ ਰੁਪਏ ਦੀ ਕਟੌਤੀ ਸ਼ਾਮਲ ਹੈ।
ਇਹ ਵੀ ਪੜ੍ਹੋ : ICICI, HDFC, SBI, PNB ਤੇ Axis Bank ਖ਼ਾਤਾਧਾਰਕਾਂ ਲਈ ਮਹੱਤਵਪੂਰਨ ਖ਼ਬਰ, ਹੋਇਆ ਵੱਡਾ ਬਦਲਾਅ
ਚੀਨ ਨਾਲ ਸਬੰਧਾਂ ਨੇ ਵੀ ਬਦਲੇ ਹਾਲਾਤ
ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨ ਨਾਲ ਸਬੰਧਾਂ ’ਚ ਨਰਮੀ ਅਤੇ ਚੀਨ ਦੇ ਸਖਤ ਮੁਕਾਬਲੇਬਾਜ਼ ਅਤੇ ਕੀਮਤ ਮੁਕਾਬਲੇ ਬੰਦ ਕਰਨ ਨਾਲ ਸਥਿਤੀ ’ਚ ਹੋਰ ਸੁਧਾਰ ਹੋਇਆ ਹੈ। ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਸੰਭਾਵਨਾ ਨਾਲ ਮਨੋਬਲ ਨੂੰ ਹੋਰ ਬਲ ਮਿਲਿਆ।
ਰਿਲੇਟਿਵ ਵੈਲਿਊਏਸ਼ਨ ’ਚ ਸੁਧਾਰ ਹੋਇਆ ਹੈ ਅਤੇ ਅਕਤੂਬਰ ’ਚ ਸ਼ਾਇਦ ਇਹ ਘਟੋ-ਘੱਟ ਪੱਧਰ ’ਤੇ ਪਹੁੰਚ ਗਿਆ ਹੈ। ਭਾਰਤ ਦੇ ਜੀ. ਡੀ. ਪੀ. ’ਚ ਤੇਲ ਦੀ ਘਟਦੀ ਹਿੱਸੇਦਾਰੀ ਅਤੇ ਬਰਾਮਦ ਦੇ ਵਧਦੇ ਹਿੱਸੇ ਅਤੇ ਵਿੱਤੀ ਮਜ਼ਬੂਤੀ ਨਾਲ ਲੱਗਦਾ ਹੈ ਕਿ ਬਚਤ ਅਸੰਤੁਲਨ ’ਚ ਨਰਮੀ ਆਈ ਹੈ। ਇਸ ਕਾਰਨ ਢਾਂਚਾਗਤ ਤੌਰ ’ਤੇ ਅਸਲ ਦਰਾਂ ਘੱਟ ਹੋਣਗੀਆਂ।
ਇਹ ਵੀ ਪੜ੍ਹੋ : ਸਾਲ 2026 'ਚ ਸੋਨਾ ਬਣਾਏਗਾ ਕਈ ਨਵੇਂ ਰਿਕਾਰਡ, ਇਸ ਪੱਧਰ 'ਤੇ ਪਹੁੰਚ ਜਾਣਗੀਆਂ ਕੀਮਤਾਂ
ਵਾਧਾ ਦਰ ’ਚ ਘਟ ਹੋਵੇਗੀ ਅਸਥਿਰਤਾ
ਸਪਲਾਈ ਪੱਖ ਅਤੇ ਨੀਤੀਗਤ ਤਬਦੀਲੀਆਂ ਦੇ ਨਤੀਜੇ ਵਜੋਂ ਮਹਿੰਗਾਈ ’ਚ ਘੱਟ ਅਸਥਿਰਤਾ ਦਾ ਮਤਲਬ ਇਹ ਹੈ ਕਿ ਆਉਣ ਵਾਲੇ ਸਾਲਾਂ ’ਚ ਵਿਆਜ ਦਰਾਂ ਅਤੇ ਵਿਕਾਸ ਦਰਾਂ ’ਚ ਅਸਥਿਰਤਾ ਘਟਣ ਦੀ ਸੰਭਾਵਨਾ ਹੈ।
ਘੱਟ ਅਸਥਿਰਤਾ, ਘਟਦੀਆਂ ਵਿਆਜ ਦਰਾਂ ਅਤੇ ਘੱਟ ਬੀਟਾ ਨਾਲ ਉੱਚ ਵਿਕਾਸ ਦਾ ਮਤਲਬ ਉੱਚ ਕੀਮਤ-ਆਮਦਨ ਦਾ ਹੋਣਾ ਹੈ। ਇਸ ਨਾਲ ਘਰਾਂ ਦੀ ਬਚਤ ਦੀ ਇਕਵਿਟੀ ਵੱਲ ਤਬਦੀਲ ਨੂੰ ਵੀ ਮਦਦ ਮਿਲਦੀ ਹੈ।
ਮੋਰਗਨ ਸਟੈਨਲੀ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਅਤੇ ਬਾਜ਼ਾਰਾਂ ਬਾਰੇ ਭਾਵਨਾਵਾਂ ਨੂੰ ਨੁਕਸਾਨ ਦਾ ਖ਼ਤਰਾ ਹੌਲੀ ਗਲੋਬਲ ਵਿਕਾਸ ਅਤੇ ਵਿਗੜਦੀ ਭੂ-ਰਾਜਨੀਤੀ ਕਾਰਨ ਪੈਦਾ ਹੁੰਦਾ ਹੈ।
ਮਾਰਗਨ ਸਟੈਨਲੀ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਅਤੇ ਬਾਜ਼ਾਰਾਂ ਬਾਰੇ ਧਾਰਨਾਵਾਂ ਲਈ ਗਿਰਾਵਟ ਦਾ ਜੋਖਿਮ ਸੁਸਤ ਗਲੋਬਲ ਵਿਕਾਸ ਅਤੇ ਵਿਗੜਦੀ ਭੂ-ਰਾਜਨੀਤੀ ਨਾਲ ਪੈਦਾ ਹੁੰਦਾ ਹੈ।
ਕਿਵੇਂ ਆਵੇਗੀ ਅਰਥਵਿਵਸਥਾ ’ਚ ਤੇਜ਼ੀ
ਦੇਸਾਈ ਅਤੇ ਪਾਰੇਖ ਨੂੰ ਉਮੀਦ ਹੈ ਕਿ ਆਉਣ ਵਾਲੀ ਤਿਮਾਹੀ ’ਚ ਕਮਾਈ ’ਚ ਸਾਕਾਰਾਤਮਕ ਸੋਧ, ਆਰ. ਬੀ. ਆਈ. ਵੱਲੋਂ ਵਿਆਜ ਦਰਾਂ ’ਚ ਕਟੌਤੀ, ਜਨਤਕ ਖੇਤਰ ਦੀਆਂ ਕੰਪਨੀਆਂ ਦਾ ਨਿੱਜੀਕਰਨ ਅਤੇ ਅਮਰੀਕਾ ਵੱਲੋਂ ਭਾਰਤ ’ਤੇ ਟੈਰਿਫਾਂ ਘੱਟ ਕਰਨ ਆਦਿ ਵਰਗੀਆਂ ਘਟਨਾਵਾਂ ਭਾਰਤੀ ਅਰਥਵਿਵਸਥਾ ਅਤੇ ਬਾਜ਼ਾਰਾਂ ’ਚ ਤੇਜ਼ੀ ਲਈ ਉਤਪ੍ਰੇਰਕ ਵਜੋਂ ਕੰਮ ਕਰਨਗੀਆਂ।
ਉਨ੍ਹਾਂ ਕਿਹਾ ਕਿ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦੀ ਪੁਜ਼ੀਸ਼ਨ ਹੇਠਲੇ ਪੱਧਰ ਦੇ ਆਲੇ-ਦੁਆਲੇ ਹੈ ਪਰ ਸ਼ੁੱਧ ਐੱਫ. ਪੀ. ਆਈ. ਖਰੀਦਦਾਰੀ ’ਚ ਸੁਧਾਰ ਲਈ ਵਾਧੇ ਦੀ ਲੋੜ ਹੋਵੇਗੀ ਅਤੇ ਹੋਰ ਥਾਵਾਂ ’ਤੇ ਤੇਜ਼ੀ ਦੇ ਬਾਜ਼ਾਰਾਂ ਦੇ ਥੰਮ੍ਹਣ ਅਤੇ ਕਾਰਪੋਰੇਟ ਮੁੱਦਿਆਂ ’ਚ ਵਾਧੇ ਨਾਲ ਇਸ ’ਚ ਵਾਧਾ ਸੰਭਵ ਹੈ। ਗਲੋਬਲ ਵਿਕਾਸ ’ਚ ਮੰਦੀ ਅਤੇ ਵਿਗੜਦੀ ਭੂ-ਰਾਜਨੀਤੀ ਕਾਰਨ ਗਿਰਾਵਟ ਦੇ ਜੋਖਿਮ ਹਨ।
ਮਾਰਗਨ ਸਟੈਨਲੀ ਨੇ ਸੈਂਸੈਕਸ ਲਈ 3 ਸੰਭਾਵੀ ਦ੍ਰਿਸ਼ ਪੇਸ਼ ਕੀਤੇ ਹਨ
ਬੁਲ ਕੇਸ-30 ਫੀਸਦੀ ਸੰਭਾਵਨਾ
ਜੂਨ 2026 ਤੱਕ ਸੈਂਸੈਕਸ 1,00,000 ਅੰਕਾਂ ਤੋਂ ਪਾਰ ਜਾ ਸਕਦਾ ਹੈ
ਬੇਸ ਕੇਸ-50 ਫੀਸਦੀ ਸੰਭਾਵਨਾ
ਸੈਂਸੈਕਸ ਲੱਗਭਗ 89,000 ਅੰਕਾਂ ਤੱਕ ਜਾ ਸਕਦਾ ਹੈ, ਜੋ ਮੌਜੂਦਾ ਪੱਧਰ ਦੇ ਕਰੀਬ 6.6 ਫੀਸਦੀ ਦਾ ਵਾਧਾ ਦਰਸਾਉਂਦਾ ਹੈ।
ਬੇਅਰ ਕੇਸ-20 ਫੀਸਦੀ ਸੰਭਾਵਨਾ
ਸੈਂਸੈਕਸ 70,000 ਅੰਕਾਂ ਤੱਕ ਡਿੱਗ ਸਕਦਾ ਹੈ, ਭਾਵ ਮੌਜੂਦਾ ਪੱਧਰ ਤੋਂ ਕਰੀਬ 16 ਫੀਸਦੀ ਦੀ ਗਿਰਾਵਟ
ਮਾਰਗਨ ਸਟੈਨਲੀ ਨੇ ਇਨ੍ਹਾਂ 10 ਸ਼ੇਅਰਾਂ ’ਤੇ ਪ੍ਰਗਟਾਇਆ ਹੈ ਭਰੋਸਾ
ਮਾਰੂਤੀ ਸੁਜ਼ੂਕੀ
ਟ੍ਰੇਂਟ
ਟਾਈਟਨ ਕੰਪਨੀ
ੇਵਰੁਣ ਬੇਵਰੇਜਿਜ਼
ਰਿਲਾਇੰਸ ਇੰਡਸਟਰੀਜ਼
ਬਜਾਜ ਫਾਈਨਾਂਸ
ਆਈ. ਸੀ. ਆਈ. ਸੀ. ਆਈ. ਬੈਂਕ
ਅਲਟ੍ਰਾਟੈੱਕ ਸੀਮੈਂਟ
ਕੋਫੋਰਜ
ਲਾਰਸਨ ਐਂਡ ਟੁਰਬੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SBI ਲਾਂਚ ਕਰੇਗਾ SBI ਫੰਡਸ ਮੈਨੇਜਮੈਂਟ ਦਾ IPO, ਵੇਚੇਗਾ 3.20 ਕਰੋੜ ਸ਼ੇਅਰ
NEXT STORY