ਮੁੰਬਈ—ਇੰਡੀਆਬੁਲਸ ਹਾਊਸਿੰਗ ਫਾਈਨੈੱਸ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਪਰਿਪੱਕਤਾ ਸਮੇਂ ਤੋਂ ਪਹਿਲਾਂ ਨਿਵੇਸ਼ਕਾਂ ਤੋਂ 2,705 ਕਰੋੜ ਰੁਪਏ ਦੇ ਕਰਜ਼ ਦੀ ਮੁੜ ਖਰੀਦ ਕਰੇਗੀ। ਕੰਪਨੀ ਇਸ ਸਾਲ ਸਤੰਬਰ ਤੋਂ ਪਰਿਪੱਕ ਹੋ ਰਹੇ ਗੈਰ ਪਰਿਵਰਤਨੀ ਡਿਬੈਂਚਰ ਅਤੇ ਮਸਾਲਾ ਬਾਂਡਾਂ ਦੀ ਮੁੜ ਖਰੀਦ ਕਰੇਗੀ। ਇਸ ਦਾ ਕੁੱਲ ਮੁੱਲ 1,375 ਕਰੋੜ ਰੁਪਏ ਹੋਵੇਗਾ। ਇਸ 'ਚ ਜਨਤਕ ਨਿਰਗਮ ਦੇ ਮਾਧਿਅਮ ਨਾਲ ਜੁਟਾਏ ਗਏ 660 ਕਰੋੜ ਰੁਪਏ ਵੀ ਸ਼ਾਮਲ ਹੋਣਗੇ। ਇਸ ਦੇ ਇਲਾਵਾ ਕੰਪਨੀ ਨਿਵੇਸ਼ਕਾਂ ਨੂੰ 1,330 ਕਰੋੜ ਰੁਪਏ ਦੇ ਮਸਾਲਾ ਬਾਂਡ ਨੂੰ ਸਮੇਂ ਤੋਂ ਪਹਿਲਾਂ ਭੁਨਾਉਣ ਦਾ ਵਿਕਲਪ ਵੀ ਦੇ ਰਹੀ ਹੈ। ਇਨ੍ਹਾਂ ਬਾਂਡਾਂ ਦੀ ਪਰਿਪੱਕਤਾ ਸਮਾਂ ਅਕਤੂਬਰ ਹੈ। ਇੰਡੀਆਬੁਲਸ ਨੇ ਬਿਆਨ 'ਚ ਕਿਹਾ ਕਿ ਨਕਦੀ ਦੀ ਮਜ਼ਬੂਤ ਸਥਿਤੀ ਦੀ ਵਜ੍ਹਾ ਨਾਲ ਅਸੀਂ ਨਿਵੇਸ਼ਕਾਂ ਲਈ ਐੱਨ.ਸੀ.ਡੀ. ਅਤੇ ਸਮਾਲਾ ਬਾਂਡ ਦੇ ਮੁੜ ਖਰੀਦ ਦੀ ਪੇਸ਼ਕਸ਼ ਕਰਨਗੇ। ਕੰਪਨੀ ਨੇ ਮਸਾਲਾ ਬਾਂਡਾ ਨੂੰ ਛੇਤੀ ਭੁਨਾਉਣ ਲਈ ਭਾਰਤੀ ਰਿਜ਼ਰਵ ਬੈਂਕ ਦੀ ਆਗਿਆ ਲੈਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।
ਕੈਬਨਿਟ ਨੇ ਕਿਰਤ ਕੋਡ ਨਾਲ ਸਬੰਧਤ ਬਿੱਲ ਨੂੰ ਦਿੱਤੀ ਮਨਜ਼ੂਰੀ : ਪ੍ਰਕਾਸ਼ ਜਾਵੜੇਕਰ
NEXT STORY