ਨਵੀਂ ਦਿੱਲੀ– ਬੀਤੇ ਦੋ ਸਾਲਾਂ ਤੋਂ ਕੋਵਿਡ ਦੀ ਮਾਰ ਝੱਲ ਰਹੇ ਭਾਰਤ ਚ ਇਲੈਕਟ੍ਰਾਨਿਕਸ ਅਤੇ ਉਪਕਰਨਾਂ ਦੇ ਬਾਜ਼ਾਰ ’ਤੇ ਕੋਈ ਅਸਰ ਨਹੀਂ ਪਿਆ ਹੈ। ਸਮਾਰਟਫੋਨ, ਵਾਸ਼ਿੰਗ ਮਸ਼ੀਨ ਤੋਂ ਲੈ ਕੇ ਪਹਿਨਣਯੋਗ ਸਾਮਾਨ ਤੱਕ ਦੀ ਵਿਕਰੀ ’ਚ ਮਹਾਮਾਰੀ 2019 ਤੋਂ ਪਹਿਲਾਂ ਦੇ ਮੁਕਾਬਲੇ 2021 ’ਚ 9 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਉਦਯੋਗ ਦੇ ਅਧਿਕਾਰੀਆਂ ਨੇ ਕਿਹਾ ਕਿ ਕੋਰੋਨਾ ਕਾਲ ’ਚ ਲਾਕਡਾਊਨ ਅਤੇ ਪਾਬੰਦੀਆਂ ਦੇ ਬਾਵਜੂਦ ਮਹਿੰਗਾਈ ’ਚ ਵੀ ਪ੍ਰੀਮੀਅਮ ਉਤਪਾਦਾਂ ਦੀ ਵਿਕਰੀ ਤੇਜ਼ੀ ਨਾਲ ਵਧ ਰਹੀ ਹੈ ਜਦ ਕਿ ਮੋਬਾਇਲ ਫੋਨ, ਲੈਪਟਾਪ, ਰੈਫਰੀਜਰੇਟਰ, ਵਾਸ਼ਿੰਗ ਮਸ਼ੀਨ, ਏਅਰ-ਕੰਡੀਸ਼ਨਰ, ਫੂਡ ਪ੍ਰੋਸੈਸਰ, ਵੀਅਰੇਬਲ ਅਤੇ ਹੋਰ ਸਾਮਾਨ ਸਾਰੇ ਪਿਛਲੇ ਸਾਲ 2019 ਦੀ ਤੁਲਨਾ ’ਚ ਵੱਧ ਵੇਚੇ ਗਏ ਹਨ। ਟੈਲੀਵਿਜ਼ਨ ਇਕੋ-ਇਕ ਸ਼੍ਰੇਣੀ ਸੀ ਜਿੱਥੇ 2021 ਦੀ ਵਿਕਰੀ 2019 ਤੋਂ 3 ਫੀਸਦੀ ਘੱਟ ਸੀ। ਹਾਲਾਂਕਿ ਟੈਲੀਵਿਜ਼ਨ ਸਮੇਤ ਸਾਰੀਆਂ ਸ਼੍ਰੇਣੀਆਂ ਮਾਰਕੀਟ ਇੰਟੈਲੀਜੈਂਸ ਫਰਮ ਜੀ. ਐੱਫ. ਕੇ. ਇੰਡੀਆ ਦੇ ਅੰਕੜਿਆਂ ਮੁਤਾਬਕ 2020 ’ਚ ਮਜ਼ਬੂਤ ਵਾਧਾ ਦਰਜ ਕੀਤਾ ਹੈ।
2022 ’ਚ ਵਿਆਪਕ ਸੁਧਾਰ ਦੀ ਉਮੀਦ
ਵਾਲਿਊਮ ਵਿਕਰੀ ਦੇ ਮਾਮਲੇ ’ਚ ਏਅਰ ਕੰਡੀਸ਼ਨਰ (8%), ਵਾਸ਼ਿੰਗ ਮਸ਼ੀਨ (13%), ਮਾਈਕ੍ਰੋਵੇਵ ਓਵਨ (22%) ਵਰਗੀਆਂ ਵੱਖ-ਵੱਖ ਸ਼੍ਰੇਣੀਆਂ 2019 ਦੇ ਮੁਕਾਬਲੇ 2021 ’ਚ ਵਧੀਆਂ, ਜਦ ਕਿ ਰੈਫਰੀਜਰੇਟਰ, ਟੈਲੀਵਿਜ਼ਨ ਅਤੇ ਸਮਾਰਟਫੋਨ ਹਾਲੇ ਵੀ ਮਹਾਮਾਰੀ ਅਤੇ ਸਪਲਾਈ ’ਚ ਰੁਕਾਵਟ ਕਾਰਨ ਪ੍ਰਭਾਵਿਤ ਰਹੇ। ਇਕ ਪ੍ਰਮੁੱਖ ਇਲੈਕਟ੍ਰਾਨਿਕਸ ਫਰਮ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਡਿਸਪਲੇਅ ਪੈਨਲ ਅਤੇ ਸੈਮੀਕੰਡਕਟਰ ਚਿਪਸ ਦੀ ਕਮੀ ਕਾਰਨ ਪਿਛਲੇ ਸਾਲ ਵੀ ਟੈਲੀਵਿਜ਼ਨ ਅਤੇ ਸਮਾਰਟਫੋਨ ਦੀ ਪ੍ਰਮੁੱਖ ਸਪਲਾਈ ਦੇ ਮੁੱਦੇ ਸਨ, ਜਿਸ ਕਾਰਨ ਉਨ੍ਹਾਂ ਦੀ ਵਸੂਲੀ ਪ੍ਰਭਾਵਿਤ ਹੋਈ।
ਉਦਯੋਗ ਨੂੰ 2022 ’ਚ ਵਿਆਪਕ ਸੁਧਾਰ ਦੀ ਉਮੀਦ ਹੈ। ਐੱਲ. ਜੀ. ਏ. ਸੀ. ਇਲੈਕਟ੍ਰਾਨਿਕਸ ’ਚ ਘਰੇਲੂ ਉਪਕਰਨਾਂ ਅਤੇ ਏ. ਸੀ. ਕਾਰੋਬਾਰ ਦੇ ਉੱਪ-ਪ੍ਰਧਾਨ ਦੀਪਕ ਬੰਸਲ ਨੇ ਕਿਹਾ ਕਿ ਇਸ ਸਾਲ ਕੋਵਿਡ-19 ਮਾਮਲਿਆਂ ’ਚ ਕਮੀ, ਪਾਬੰਦੀਆਂ ’ਚ ਢਿੱਲ ਅਤੇ ਵਿਕਰੀ ’ਚ ਪਿਕਅਪ ਨਾਲ ਬਾਜ਼ਾਰ ਦੀ ਹਾਲਤ ਬਿਹਤਰ ਹੋਵੇਗੀ।
ਕੰਪਿਊਟਰ ਦੀ ਵਿਕਰੀ 87 ਫੀਸਦੀ ਵਧੀ
2021 ’ਚ ਕੰਪਿਊਟਰ ਦੀ ਵਿਕਰੀ 2019 ਦੇ ਪੱਧਰ ਤੋਂ 87 ਫੀਸਦੀ ਵਧੀ ਜਦ ਕਿ ਰੈਫਰੀਜਰੇਟਰ, ਏਅਰ-ਕੰਡੀਸ਼ਨਰ ਅਤੇ ਵਾਸ਼ਿੰਗ ਮਸ਼ੀਨ ਸਮੇਤ ਕੁੱਲ ਵੱਡੇ ਉਪਕਰਨਾਂ ’ਚ 2019 ਦੀ ਤੁਲਨਾ ’ਚ 10 ਫੀਸਦੀ ਦਾ ਵਾਧਾ ਹੋਇਆ, ਰਸੋਈ ਅਤੇ ਛੋਟੇ ਉਪਕਰਨਾਂ ’ਚ 13 ਫੀਸਦੀ ਦਾ ਵਾਧਾ ਹੋਇਆ ਅਤੇ ਕੁੱਲ ਮਿਲਾ ਕੇ ਮੋਬਾਇਲ ਫੋਨ ਦੀ ਵਿਕਰੀ ’ਚ 4 ਫੀਸਦੀ ਦਾ ਵਾਧਾ ਹੋਇਆ ਅਤੇ ਸਮਾਰਟਫੋਨ ਦੀ ਵਿਕਰੀ 8 ਫੀਸਦੀ ਵਧੀ। ਜੀ. ਐੱਫ. ਕੇ. ਇੰਡੀਆ ਪ੍ਰਚੂਨ ਸਟੋਰ ਅਤੇ ਆਨਲਾਈਨ ਪਲੇਟਫਾਰਮ ਤੋਂ ਅਸਲ ਵਿਕਰੀ ਨੂੰ ਟ੍ਰੈਕ ਕਰਦਾ ਹੈ। ਜੀ. ਐੱਫ. ਕੇ. ’ਚ ਭਾਰਤ ਦੇ ਮੈਨੇਜਿੰਗ ਡਾਇਰੈਕਟਰ ਨਿਖਿਲ ਮਾਥੁਰ ਨੇ ਕਿਹਾ ਕਿ ਖਪਤਕਾਰ ਤਕਨਾਲੋਜੀ ਉਤਪਾਦਾਂ ਲਈ ਮੁੱਲ ਵਾਧਾ ਕਾਫੀ ਹੱਦ ਤੱਕ ਆਈ. ਟੀ. ਅਤੇ ਘਰੇਲੂ ਉਪਕਰਨਾਂ ਵਲੋਂ ਸੰਚਾਲਿਤ ਸਨ, ਜਿਸ ਦਾ ਸਿਹਰਾ ਆਨਲਾਈਨ ਚੈਨਲਾਂ ਦੀ ਵਿਕਰੀ ’ਚ ਵਾਧਾ, ਸ਼੍ਰੇਣੀ ’ਚ ਪ੍ਰੀਮੀਅਮਕਰਨ ਦਾ ਰੁਝਾਨ, ਹੇਠਲੇ ਪੱਧਰ ਦੇ ਸ਼ਹਿ੍ਰਾਂ ’ਚ ਵਿਕਾਸ ਅਤੇ ਘਰ ’ਤੇ ਮਾਪਦੰਡਾਂ ਨੂੰ ਜਾਂਦਾ ਹੈ।
ਕ੍ਰਿਪਟੋ ਕਰੰਸੀ ਦੇਸ਼ ਦੀ ਵਿੱਤੀ ਪ੍ਰਭੂਸੱਤਾ ਲਈ ਖ਼ਤਰਾ, ਪਾਬੰਦੀ ਲਗਾਉਣ ਦੀ ਲੋੜ: RBI ਡਿਪਟੀ ਗਵਰਨਰ
NEXT STORY