ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀ ਅਨੁਕੂਲ ਵਿੱਤੀ ਸਥਿਤੀ ਅਤੇ ਮਜ਼ਬੂਤ ਘਰੇਲੂ ਮੰਗ ਦੇ ਦਮ ’ਤੇ ਰੇਟਿੰਗ ਏਜੰਸੀ ਫਿਚ ਨੇ ਭਾਰਤ ਦੀ ਵਿਕਾਸ ਦਰ ਦਾ ਅੰਦਾਜ਼ਾ ਵਧਾ ਕੇ 6.9 ਫੀਸਦੀ ਕਰ ਦਿੱਤਾ ਹੈ। ਪਹਿਲਾਂ ਇਹ ਗ੍ਰੋਥ ਰੇਟ 6.5 ਫੀਸਦੀ ਲਾਈ ਗਈ ਸੀ। ਪਹਿਲੀ ਤਿਮਾਹੀ ਤੋਂ ਬਾਅਦ ਆਏ ਇਹ ਬਦਲਾਅ ਦੇ ਅੰਕੜੇ ਕਾਫੀ ਮਹੱਤਵਪੂਰਨ ਹਨ।
ਇਹ ਵੀ ਪੜ੍ਹੋ : PNB ਦੇ ਖ਼ਾਤਾਧਾਰਕਾਂ ਨੂੰ ਭਾਰੀ ਝਟਕਾ, ਹੁਣ ਇਸ ਸਰਵਿਸ ਲਈ ਦੇਣਾ ਪਵੇਗਾ ਵਧੇਰੇ ਚਾਰਜ
ਆਪਣੇ ਸਤੰਬਰ ਦੇ ਗਲੋਬਲ ਇਕੋਨਾਮਿਕ ਸਿਨਾਰੀਓ (ਜੀ. ਈ. ਓ.) ’ਚ ਰੇਟਿੰਗ ਏਜੰਸੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੀਆਂ ਮਾਰਚ ਅਤੇ ਜੂਨ ਤਿਮਾਹੀਆਂ ਵਿਚਾਲੇ ਆਰਥਿਕ ਗਤੀਵਿਧੀਆਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਅਸਲ ਜੀ. ਡੀ. ਪੀ. ਵਾਧਾ ਦਰ ਜਨਵਰੀ-ਮਾਰਚ ਦੀ 7.4 ਫੀਸਦੀ ਤੋਂ ਵਧ ਕੇ ਸਾਲਾਨਾ ਆਧਾਰ ’ਤੇ 7.8 ਫੀਸਦੀ ਹੋ ਗਈ ਹੈ। ਇਹ ਜੂਨ ਦੇ ਜੀ. ਈ. ਓ. ’ਚ ਲਾਏ 6.7 ਫੀਸਦੀ ਦੇ ਅਗਾਊਂ ਅੰਦਾਜ਼ੇ ਤੋਂ ਕਾਫੀ ਵੱਧ ਹੈ।
ਇਹ ਵੀ ਪੜ੍ਹੋ : UPI ਰਾਹੀਂ ਕਰਦੇ ਹੋ ਭੁਗਤਾਨ... ਤਾਂ ਦਿਓ ਧਿਆਨ, 15 ਸਤੰਬਰ ਤੋਂ ਬਦਲ ਜਾਣਗੇ ਅਹਿਮ ਨਿਯਮ
ਜੀ. ਡੀ. ਪੀ. ਦੀ ਤੇਜ਼ ਰਫਤਾਰ
ਅਪ੍ਰੈਲ-ਜੂਨ ਦੇ ਨਤੀਜਿਆਂ ਦੇ ਆਧਾਰ ’ਤੇ ਰੇਟਿੰਗ ਏਜੰਸੀ ਫਿਚ ਨੇ ਮਾਰਚ 2026 (ਵਿੱਤੀ ਸਾਲ 2025-26) ’ਚ ਖਤਮ ਹੋਣ ਵਾਲੇ ਵਿੱਤੀ ਸਾਲ ਲਈ ਆਪਣੇ ਅੰਦਾਜ਼ੇ ਨੂੰ ਜੂਨ ਜੀ. ਈ. ਓ. ਦੇ 6.5 ਤੋਂ ਫੀਸਦੀ ਤੋਂ ਸੋਧ ਕੇ 6.9 ਫੀਸਦੀ ਕਰ ਦਿੱਤਾ ਹੈ।
ਫਿਚ ਦਾ ਕਹਿਣਾ ਹੈ ਕਿ ਘਰੇਲੂ ਮੰਗ ਵਾਧੇ ਨੂੰ ਉਤਸ਼ਾਹ ਦੇਣ ’ਚ ਪ੍ਰਮੁੱਖ ਭੂਮਿਕਾ ਨਿਭਾਵੇਗੀ ਕਿਉਂਕਿ ਮਜ਼ਬੂਤ ਅਸਲ ਕਮਾਈ ਖਪਤਕਾਰ ਖਰਚ ਨੂੰ ਵਧਾ ਰਹੀ ਹੈ ਅਤੇ ਕਮਜ਼ੋਰ ਵਿੱਤੀ ਸਥਿਤੀ ਦੀ ਪੂਰਤੀ ਨਿਵੇਸ਼ ਨਾਲ ਹੋਵੇਗੀ।
ਇਹ ਵੀ ਪੜ੍ਹੋ : 14 ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚੀ ਚਾਂਦੀ, ਜਾਣੋ ਕਿੰਨੀ ਦੂਰ ਜਾ ਸਕਦੀ ਹੈ ਕੀਮਤ
ਫਿਚ ਨੇ ਅੰਦਾਜ਼ਾ ਲਾਇਆ ਹੈ ਕਿ ਵਿੱਤੀ ਸਾਲ ਦੀ ਦੂਜੀ ਛਿਮਾਹੀ ’ਚ ਸਾਲਾਨਾ ਵਾਧਾ ਸੁਸਤ ਰਹਿ ਸਕਦਾ ਹੈ, ਇਸ ਲਈ ਅਗਲੇ ਵਿੱਤੀ ਸਾਲ 2026-27 ’ਚ ਵਾਧਾ ਦਰ ਘੱਟ ਕੇ 6.3 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਇਕੋਨਾਮੀ ਆਪਣੀ ਸਮਰੱਥਾ ਤੋਂ ਥੋੜ੍ਹਾ ’ਤੇ ਚੱਲ ਰਹੀ ਹੈ, ਇਸ ਲਈ ਵਿੱਤੀ ਸਾਲ 2027-28 ’ਚ ਵਾਧਾ ਦਰ ਘੱਟ ਕੇ 6.2 ਫੀਸਦੀ ਰਹਿਣ ਦੀ ਸੰਭਾਵਨਾ ਹੈ।
ਵੱਧ ਸਕਦੈ ਖਪਤਕਾਰ ਖਰਚ
ਰੇਟਿੰਗ ਏਜੰਸੀ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਜੁਲਾਈ ਦੇ ਉਦਯੋਗਿਕ ਉਤਪਾਦਨ ਦੇ ਅੰਕੜੇ ਅਤੇ ਪੀ. ਐੱਮ. ਆਈ. ਸਰਵੇ ਵੀ ਦੇਸ਼ ਦੀ ਮਜ਼ਬੂਤ ਅਰਥਵਿਵਸਥਾ ਦੇ ਸੰਕੇਤ ਦੇ ਰਹੇ ਹਨ। ਨਾਲ ਹੀ, ਜੀ. ਐੱਸ. ਟੀ. ਸੁਧਾਰ ਦੌਰਾਨ ਵਿੱਤੀ ਸਾਲ 2026 ਦੌਰਾਨ ਵੀ ਖਪਤਕਾਰ ਖਰਚ ਵਧਣ ਦੀ ਉਮੀਦ ਹੈ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਨੇ ਰਚਿਆ ਇਤਿਹਾਸ, ਅੰਕੜਾ ਪਹਿਲੀ ਵਾਰ ਹੋਇਆ ਹੱਦੋਂ ਪਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
3000 ਸਟਾਫ਼ ਦੀ ਛਾਂਟੀ ਤੋਂ ਬਾਅਦ, ਹੁਣ ਇਸ ਕੰਪਨੀ ਨੇ ਫਿਰ ਕਰਮਚਾਰੀਆਂ ਨੂੰ ਦਿਖਾਇਆ ਬਾਹਰ ਦਾ ਰਸਤਾ
NEXT STORY