ਨਵੀਂ ਦਿੱਲੀ— ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀ. ਜੀ. ਸੀ. ਏ.) ਨੇ ਇੰਡੀਗੋ ਤੇ ਜੈੱਟ ਏਅਰਵੇਜ਼ ਦੇ ਨਵੇਂ ਜਹਾਜ਼ਾਂ ਨੂੰ ਲੰਮੀ ਦੂਰੀ ਖਾਸ ਕਰਕੇ ਵਿਦੇਸ਼ੀ ਮਾਰਗਾਂ 'ਤੇ ਉਡਾਣ ਭਰਨ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਸੂਤਰਾਂ ਮੁਤਾਬਕ, ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਡੀ. ਜੀ. ਸੀ. ਏ. ਨੇ ਬੋਇੰਗ 737 ਮੈਕਸ ਜਹਾਜ਼ ਲਈ ਨਿਯਮਾਂ 'ਚ ਛੋਟ ਦੇਣ ਤੋਂ ਇਨਕਾਰ ਕੀਤਾ ਹੈ। ਦਰਅਸਲ, ਪਿਛਲੇ ਸਾਲ ਇੰਡੋਨੇਸ਼ੀਆ 'ਚ ਇਸ ਤਰ੍ਹਾਂ ਦਾ ਇਕ ਜਹਾਜ਼ ਦੁਰਘਟਨਾਗ੍ਰਸਤ ਹੋਇਆ ਸੀ। ਇਸ ਲਈ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਨੇ ਜੈੱਟ ਏਅਰਵੇਜ਼ ਦੀ ਮੰਗ ਨੂੰ ਨਾਕਾਰ ਦਿੱਤਾ ਹੈ। ਜੈੱਟ ਨੇ ਹਾਲ ਹੀ 'ਚ ਬੋਇੰਗ 737 ਮੈਕਸ ਜਹਾਜ਼ ਖਰੀਦਿਆ ਹੈ।
ਇਸ ਤੋਂ ਪਹਿਲਾਂ ਡਾਇਰੈਕਟੋਰੇਟ ਇੰਡੀਗੋ ਦੇ ਪ੍ਰੈਟ ਤੇ ਵਿਟਨੀ ਇੰਜਣ ਵਾਲੇ 320-ਨਿਓ ਜਹਾਜ਼ ਨੂੰ ਹਰੀ ਝੰਡੀ ਦੇਣ ਤੋਂ ਇਨਕਾਰ ਕਰ ਚੁੱਕਾ ਹੈ। ਡੀ. ਜੀ. ਸੀ. ਏ. ਦੇ ਇਕ ਅਧਿਕਾਰੀ ਨੇ ਕਿਹਾ ਕਿ ਬੋਇੰਗ 737 ਮੈਕਸ ਲਈ ਛੋਟ ਦੇਣ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਇਸ ਜਹਾਜ਼ ਦੇ ਪ੍ਰਦਰਸ਼ਨ ਨੂੰ ਲੈ ਕੇ ਚਿੰਤਾ ਹੈ ਅਤੇ ਇਨ੍ਹਾਂ ਦੇ ਉਡਾਣ 'ਤੇ ਰੋਕ ਬਰਕਰਾਰ ਰਹੇਗੀ। ਅਧਿਕਾਰੀ ਨੇ ਕਿਹਾ ਕਿ 320-ਨਿਓ ਜਹਾਜ਼ ਲਈ ਉਡਾਣ ਦੀ ਭਰਨ ਦੀ ਸਮਾਂ ਲਿਮਟ ਵੀ ਬਰਕਰਾਰ ਰਹੇਗੀ। ਫਿਲਹਾਲ ਦੋਹਾਂ ਜਹਾਜ਼ਾਂ ਲਈ ਇਹ ਲਿਮਟ 60 ਮਿੰਟ ਹੈ, ਜਿਸ ਦਾ ਮਤਲਬ ਹੈ ਕਿ ਇਹ ਜਹਾਜ਼ ਉਨ੍ਹਾਂ ਹਵਾਈ ਮਾਰਗਾਂ 'ਤੇ ਚਲਾਏ ਜਾ ਸਕਦੇ ਹਨ ਜਿਨ੍ਹਾਂ 'ਤੇ 60 ਮਿੰਟ ਅੰਦਰ ਇਕ ਹਵਾਈ ਅੱਡਾ ਹੋਵੇਗਾ। ਜੈੱਟ ਏਅਰਵੇਜ਼ ਨੇ ਬੋਇੰਗ 737 ਮੈਕਸ ਲਈ 120 ਮਿੰਟ ਦੀ ਮਨਜ਼ੂਰੀ ਮੰਗ ਸੀ।
ਅਨਿਲ ਅੰਬਾਨੀ ਸਮੂਹ ਨੇ ਇਨ੍ਹਾਂ ਕੰਪਨੀਆਂ 'ਤੇ ਲਗਾਏ ਗੰਭੀਰ ਦੋਸ਼
NEXT STORY