ਔਰੰਗਾਬਾਦ- ਨਿੱਜੀ ਹਵਾਬਾਜ਼ੀ ਕੰਪਨੀ ਇੰਡੀਗੋ ਨੇ 19 ਅਗਸਤ ਤੋਂ ਹੈਦਰਾਬਾਦ-ਔਰੰਗਾਬਾਦ ਵਿਚਾਲੇ ਆਪਣੀ ਉਡਾਣ ਰੋਜ਼ਾਨਾ ਚਲਾਉਣ ਦਾ ਫੈਸਲਾ ਕੀਤਾ ਹੈ। ਔਰੰਗਾਬਾਦ ਹਵਾਈ ਅੱਡੇ ਦੇ ਡਾਇਰੈਕਟਰ ਡੀ. ਜੀ. ਸਾਲਵੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਕੋਰੋਨਾ ਵਾਇਰਸ ਮਹਾਮਾਰੀ ਕਾਰਨ ਤਾਲਾਬੰਦੀ ਲਾਗੂ ਹੋਣ ਕਾਰਨ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਨੂੰ ਮਾਰਚ ਦੇ ਅਖੀਰ ਵਿਚ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਮਈ ਦੇ ਅਖੀਰ ਵਿਚ ਸੇਵਾਵਾਂ ਸਿਰਫ ਅੰਸ਼ਕ ਰੂਪ ਵਿਚ ਬਹਾਲ ਕੀਤੀਆਂ ਗਈਆਂ ਸਨ। ਸਾਲਵੇ ਨੇ ਕਿਹਾ ਕਿ ਇੰਡੀਗੋ ਨੇ ਔਰੰਗਾਬਾਦ ਅਤੇ ਨਵੀਂ ਦਿੱਲੀ ਵਿਚਾਲੇ 19 ਜੂਨ ਤੋਂ ਹਫਤੇ ਵਿਚ ਤਿੰਨ ਦਿਨ ਉਡਾਣਾਂ ਸ਼ੁਰੂ ਕਰ ਦਿੱਤੀਆਂ ਸਨ।
ਮਾਲਦੀਵ ਦੇ ਸਭ ਤੋਂ ਵੱਡੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ 'ਤੇ ਕੰਮ ਕਰੇਗਾ ਭਾਰਤ, ਖਰਚ ਕਰੇਗਾ 500 ਮਿਲੀਅਨ ਡਾਲਰ
NEXT STORY