ਨਵੀਂ ਦਿੱਲੀ (ਯੂ. ਐੱਨ. ਆਈ.)-ਦੇਸ਼ ਦੀ ਸਭ ਤੋਂ ਵੱਡੀ ਜਹਾਜ਼ ਸੇਵਾ ਕੰਪਨੀ ਇੰਡੀਗੋ ਨੇ ਲਾਗਤ ਘੱਟ ਕਰਨ ਲਈ ਕਰਮਚਾਰੀਆਂ 'ਤੇ ਹੋਣ ਵਾਲੇ ਖਰਚ 'ਚ ਕਟੌਤੀ ਅਤੇ ਪੁਰਾਣੇ ਜਹਾਜ਼ ਵਾਪਸ ਕਰਨ ਦੀ ਯੋਜਨਾ ਬਣਾਈ ਹੈ। ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਰੋਨੋਜਾਏ ਦੱਤਾ ਨੇ ਦੱਸਿਆ ਕਿ ਏਅਰਲਾਈਨ ਏਅਰਬਸ ਦੇ ਪੁਰਾਣੇ 'ਕਰੇਂਟ ਇੰਜਣ ਆਪਸ਼ਨ' (ਸੀ. ਈ. ਓ.) ਜਹਾਜ਼ਾਂ ਨੂੰ ਵਾਪਸ ਕਰ ਕੇ ਉਨ੍ਹਾਂ ਦੀ ਜਗ੍ਹਾ ਨਵੇਂ 'ਨਿਊ ਇੰਜਣ ਆਪਸ਼ਨ' (ਨਿਓ) ਜਹਾਜ਼ਾਂ ਨੂੰ ਆਪਣੇ ਬੇੜੇ 'ਚ ਸ਼ਾਮਲ ਕਰੇਗੀ।
ਸੀ. ਈ. ਓ. ਜਹਾਜ਼ਾਂ ਦੀ ਤੁਲਣਾ 'ਚ ਨਿਓ ਜਹਾਜ਼ਾਂ ਦੀ ਈਂਧਣ ਖਪਤ ਘੱਟ ਹੈ ਅਤੇ ਇਸ ਲਈ ਉਹ ਕਿਫਾਇਤੀ ਹੈ। ਇਨ੍ਹਾਂ ਦੇ ਰੱਖ-ਰਖਾਅ ਦਾ ਖਰਚ ਵੀ ਘੱਟ ਹੈ। ਵਿੱਤੀ ਸਾਲ 2019-20 ਦੇ ਵਿੱਤੀ ਨਤੀਜਿਆਂ ਦੇ ਐਲਾਨ ਤੋਂ ਬਾਅਦ ਨਿਵੇਸ਼ਕਾਂ ਦੇ ਨਾਲ ਕਾਨਫਰੰਸ ਕਾਲ 'ਚ ਕੰਪਨੀ ਦੇ ਮੁੱਖ ਵਿੱਤੀ ਅਧਿਕਾਰੀ ਆਦਿਤਿਅ ਪਾਂਡੇ ਨੇ ਦੱਸਿਆ ਕਿ ਕੰਪਨੀ ਜਹਾਜ਼ਾਂ ਦੀ ਲੀਜ਼ ਰਾਸ਼ੀ ਦੇ ਨਾਲ ਹੀ ਹੋਰ ਸਥਿਰ ਲਾਗਤ ਵੀ ਘੱਟ ਕਰਨ ਦੀ ਯੋਜਨਾ ਬਣਾ ਰਹੀ ਹੈ। ਸਥਿਰ ਲਾਗਤ 40 ਫੀਸਦੀ ਘੱਟ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ 'ਚ ਉਹ ਲਾਗਤ ਘੱਟ ਕਰ ਕੇ 3-4 ਹਜ਼ਾਰ ਕਰੋੜ ਰੁਪਏ ਦੀ ਵਾਧੂ ਨਕਦੀ ਜੁਟਾਉਣ ਦੀ ਯੋਜਨਾ ਬਣਾ ਰਹੀ ਹੈ। ਇਸ 'ਚ ਕਰਮਚਾਰੀਆਂ ਦੀ ਤਨਖਾਹ 'ਚ ਕਟੌਤੀ, ਲਾਭ ਅੰਸ਼ ਨਾ ਦੇਣਾ ਅਤੇ ਜਹਾਜ਼ਾਂ ਦੇ ਲੀਜ਼ ਅਤੇ ਰੱਖ-ਰਖਾਅ 'ਤੇ ਹੋਣ ਵਾਲਾ ਖਰਚ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਵਿੱਤੀ ਸਾਲ 'ਚ ਕਰਮਚਾਰੀਆਂ 'ਤੇ ਹੋਣ ਵਾਲੇ ਖਰਚ 'ਚ 25 ਫੀਸਦੀ ਦੀ ਕਟੌਤੀ ਕੀਤੀ ਜਾਵੇਗੀ। ਤਨਖਾਹ 'ਚ ਕਟੌਤੀ ਦੇ ਨਾਲ ਹੀ ਪ੍ਰਦਰਸ਼ਨ ਦੇ ਆਧਾਰ 'ਤੇ ਦਿੱਤੀ ਜਾਣ ਵਾਲੀ ਇਨਸੈਂਟਿਵ ਰਾਸ਼ੀ 'ਚ ਵੀ ਕਟੌਤੀ ਕੀਤੀ ਜਾਵੇਗੀ। ਇਕ ਸਵਾਲ ਦੇ ਜਵਾਬ 'ਚ ਪਾਂਡੇ ਨੇ ਕਿਹਾ ਕਿ ਅਗਲੇ 2 ਸਾਲਾਂ 'ਚ 120 ਸੀ. ਈ. ਓ. ਜਹਾਜ਼ਾਂ ਦਾ ਲੀਜ਼ ਖਤਮ ਹੋ ਰਿਹਾ ਹੈ, ਜਿਨ੍ਹਾਂ ਨੂੰ ਕੰਪਨੀ ਅੱਗੇ ਨਹੀਂ ਵਧਾਏਗੀ।
ICICI ਬੈਂਕ ਵੱਲੋਂ ਬਚਤ ਖਾਤੇ 'ਤੇ ਵਿਆਜ ਦਰਾਂ 'ਚ ਕਟੌਤੀ, ਜਾਣੋ ਨਵੇਂ ਰੇਟ
NEXT STORY