ਸਿੰਗਾਪੁਰ (ਭਾਸ਼ਾ) – ਸਿੰਗਾਪੁਰ ’ਚ ਭਾਰਤ ਦੇ ਹਾਈ ਕਮਿਸ਼ਨਰ ਪੀ. ਕੁਮਾਰਨ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਬਾਵਜੂਦ ਵਿੱਤੀ ਸਾਲ 2020-21 ’ਚ ਭਾਰਤ ਅਤੇ ਸਿੰਗਾਪੁਰ ਦਰਮਿਆਨ ਵਪਾਰ 21 ਅਰਬ ਅਮਰੀਕੀ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਸਿੰਗਾਪੁਰ ਦਰਮਿਆਨ ਵਪਾਰ 19 ਅਰਬ ਅਮਰੀਕੀ ਡਾਲਰ ਤੋਂ ਥੋੜਾ ਵੱਧ ਹੈ।
ਕੁਮਾਰਨ ਨੇ ਕਿਹਾ ਕਿ ਵਿੱਤੀ ਸਾਲ 2020-21 ਲਈ ਪੂਰੇ ਅੰਕੜੇ ਮੁਹੱਈਆ ਹੋਣ ’ਤੇ ਇਸ ਦੇ ਲਗਭਗ 21 ਅਰਬ ਡਾਲਰ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਅਪ੍ਰੈਲ 2019 ਤੋਂ ਮਾਰਚ 2020 ਤੱਕ ਇਹ 23 ਅਰਬ ਅਮਰੀਕੀ ਡਾਲਰ ਸੀ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੇ ਬਾਵਜੂਦ ਇਹ ਬਹੁਤ ਉਤਸ਼ਾਹਜਨਕ ਹੈ ਅਤੇ ਬੇਹੱਦ ਤਨਾਅਪੂਰਨ ਹਾਲਾਤਾਂ ’ਚ ਦੋਹਾਂ ਪੱਖਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਇਸ ਦਰਮਿਆਨ ਭਾਰਤ ’ਚ ਆਉਣ ਵਾਲੀ ਐੱਫ. ਡੀ. ਆਈ. ’ਚ ਸਿੰਗਾਪੁਰ ਦਾ ਨਾਂ ਸਭ ਤੋਂ ਉੱਪਰ ਹੈ, ਜਿਥੋਂ ਵਿੱਤੀ ਸਾਲ 2020-21 ਦੌਰਾਨ ਭਾਰਤ ਨੂੰ 81.72 ਅਰਬ ਡਾਲਰ ਮਿਲੇ ਅਤੇ ਸਿੱਧੇ ਵਿਦੇਸ਼ੀ ਨਿਵੇਸ਼ ’ਚ ਉਸ ਦੀ ਹਿੱਸੇਦਾਰੀ 29 ਫੀਸਦੀ ਹੈ।
1 ਜੂਨ ਤੋਂ ਬਦਲ ਜਾਣਗੇ ਇਹ ਜ਼ਰੂਰੀ ਨਿਯਮ, ਜਾਣੋ ਇਨ੍ਹਾਂ ਬਦਲਾਵਾਂ ਕਾਰਨ ਕਿੰਨਾ ਵਧੇਗਾ ਤੁਹਾਡੀ ਜੇਬ 'ਤੇ ਬੋਝ
NEXT STORY