ਨਵੀਂ ਦਿੱਲੀ (ਭਾਸ਼ਾ) – ਉਦਯੋਗ ਜਗਤ ਨੂੰ ਉਮੀਦ ਹੈ ਕਿ ਅਗਲੇ ਮਾਲੀ ਸਾਲ ’ਚ ਦੇਸ਼ ਦੀ ਅਰਥਵਿਵਸਥਾ 6-.0-6.9 ਫੀਸਦੀ ਦੀ ਦਰ ਨਾਲ ਵਧੇਗੀ, ਜਿਸ ਨੂੰ ਉੱਨਤ ਤਕਨੀਕ ਅਤੇ ਕਾਰੋਬਾਰੀ ਸਰਲਤਾ ਨੂੰ ਬਿਹਤਰ ਬਣਾਉਣ ਲਈ ਸੁਧਾਰਾਂ ਤੋਂ ਸਮਰਥਨ ਹਾਸਲ ਹੋਵੇਗਾ। ਇਕ ਸਰਵੇਖਣ ਰਿਪੋਰਟ ’ਚ ਇਹ ਸੰਭਾਵਨਾ ਜਤਾਈ ਗਈ ਹੈ। ਇਹ ਰਿਪੋਰਟ ਗ੍ਰਾਂਟ ਥਾਰਨਟਨ ਵੱਲੋਂ ਕਰਵਾਏ ਗਏ ਬਜਟ ਤੋਂ ਪਹਿਲਾਂ ਦੇ ਸਰਵੇਖਣ ’ਤੇ ਆਧਾਰਿਤ ਹੈ।
ਇਹ ਵੀ ਪੜ੍ਹੋ : Apple Watch ਨੇ ਬਚਾਈ 1,000 ਫੁੱਟ ਤੋਂ ਡਿੱਗੇ ਦੋ ਵਿਅਕਤੀਆਂ ਦੀ ਜਾਨ, ਜਾਣੋ ਕਿਵੇਂ
ਇਸ ਸਰਵੇਖਣ ’ਚ ਵੱਖ-ਵੱਖ ਖੇਤਰਾਂ ਦੇ 155 ਤੋਂ ਵੱਧ ਉਦਯੋਗ ਹਿੱਤਧਾਰਕਾਂ ਦੀਆਂ ਪ੍ਰਤੀਕਿਰਿਆਵਾਂ ਸ਼ਾਮਲ ਹਨ। ਜ਼ਿਆਦਾਤਰ ਉੱਤਰਦਾਤਾ ਭਾਰਤ ਦੇ ਆਰਥਿਕ ਦ੍ਰਿਸ਼ ਨੂੰ ਲੈ ਕੇ ਆਸ਼ਾਵਾਦੀ ਹਨ। ਸਰਵੇਖਣ ਰਿਪੋਰਟ ਅਨੁਸਾਰ ਜ਼ਿਆਦਾਤਰ ਲੋਕਾਂ ਨੂੰ ਮਾਲੀ ਸਾਲ 2025-26 ’ਚ 6.0-6.9 ਫੀਸਦੀ ਵਿਚਾਲੇ ਵਾਧਾ ਹੋਣ ਦੀ ਉਮੀਦ ਹੈ। ਲੱਗਭਗ 22 ਫੀਸਦੀ ਉੱਤਰਦਾਤਿਆਂ ਨੇ ਤਾਂ 7.0-7.9 ਫੀਸਦੀ ਦੀ ਹੱਦ ’ਚ ਮਜ਼ਬੂਤ ਵਾਧਾ ਦਰ ਦੀ ਉਮੀਦ ਜਤਾਈ ਹੈ।
ਇਹ ਵੀ ਪੜ੍ਹੋ : ਬਜਟ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਕਰਮਚਾਰੀਆਂ ਲਈ ਵੱਡਾ ਐਲਾਨ, 1 ਅਪ੍ਰੈਲ ਤੋਂ ਲਾਗੂ ਹੋਵੇਗੀ ਸਕੀਮ
ਉੱਤਰਦਾਤਿਆਂ ਦਾ ਮੰਨਣਾ ਹੈ ਕਿ ਤਕਨੀਕ ਨੂੰ ਉੱਨਤ ਕਰਨ ਅਤੇ ਕਾਰੋਬਾਰੀ ਸਰਲਤਾ ਨੂੰ ਬਿਹਤਰ ਬਣਾਉਣ ਦੇ ਸੁਧਾਰ ਅਗਲੇ ਮਾਲੀ ਸਾਲ ’ਚ ਭਾਰਤ ਦੇ ਵਾਧੇ ਨੂੰ ਅੱਗ ਵਧਾਉਣ ਲਈ ਮਹੱਤਵਪੂਰਨ ਹੋਣਗੇ। ਇਸ ’ਚ ਕਿਹਾ ਗਿਆ ਹੈ,‘ਵਿੱਤੀ ਨੀਤੀਆਂ ਨੂੰ ਇਨ੍ਹਾਂ ਪਹਿਲਾਂ ਦੇ ਨਾਲ ਜੋੜ ਕੇ ਆਉਣ ਵਾਲੇ ਬਜਟ ਅਰਥਵਿਵਸਥਾ ’ਚ ਬਰਾਬਰੀ ਅਤੇ ਯੋਗਤਾ ਯਕੀਨੀ ਕਰਦੇ ਹੋਏ ਵਾਧੇ ਲਈ ਉਤਪ੍ਰੇਰਕ ਦੇ ਰੂਪ ’ਚ ਕੰਮ ਕਰ ਸਕਦਾ ਹੈ।’
ਇਹ ਵੀ ਪੜ੍ਹੋ : ਹਵਾਈ ਯਾਤਰਾ ਦੇ ਬਦਲੇ ਨਿਯਮ! 20 ਕਿਲੋਗ੍ਰਾਮ ਦੀ ਬਜਾਏ, ਹੁਣ ਇੰਨੇ ਕਿਲੋ ਹੋਈ ਚੈੱਕ-ਇਨ ਬੈਗਜ ਸੀਮਾ...
ਆਈ. ਐੱਮ. ਐੱਫ. ਨੇ ਲਗਾਇਆ 6.5 ਫੀਸਦੀ ਗ੍ਰੋਥ ਦਾ ਅੰਦਾਜ਼ਾ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਇਕ ਫਰਵਰੀ ਨੂੰ ਮਾਲੀ ਸਾਲ 2025-26 ਦਾ ਬਜਟ ਪੇਸ਼ ਕਰੇਗੀ। ਇਹ ਬਜਟ ਗਲੋਬਲ ਆਰਥਿਕ ਬੇਯਕੀਨੀਆਂ ਅਤੇ ਘਰੇਲੂ ਵਾਧੇ ’ਚ ਸੁਸਤੀ ਦੇ ਵਿਚਾਲੇ ਪੇਸ਼ ਕੀਤਾ ਜਾ ਰਿਹਾ ਹੈ। ਕੌਮਾਂਤਰੀ ਕਰੰਸੀ ਫੰਡ (ਆਈ. ਐੱਮ. ਐੱਫ.) ਨੇ ਮਾਲੀ ਸਾਲ 2024-25 ਲਈ ਭਾਰਤ ਦੀ ਅਸਲ ਜੀ. ਡੀ. ਪੀ. ਗ੍ਰੋਥ ਦਾ ਅੰਦਾਜ਼ਾ 6.5 ਫੀਸਦੀ ’ਤੇ ਬਣਾਈ ਰੱਖਿਆ ਹੈ।
ਉੱਧਰ ਸੰਯੁਕਤ ਰਾਸ਼ਟਰ ਨੇ ਸਾਲ 2025 ਲਈ ਆਪਣੇ ਵਾਧੇ ਦੇ ਅੰਦਾਜ਼ੇ ਨੂੰ 6.6 ਫੀਸਦੀ ’ਤੇ ਬਰਕਰਾਰ ਰੱਖਿਆ ਹੈ। ਹਾਲਾਂਕਿ ਵਿਸ਼ਵ ਬੈਂਕ ਅਤੇ ਮੂਡੀਜ਼ ਨੇ ਮੌਜੂਦਾ ਮਾਲੀ ਸਾਲ ਲਈ ਆਪਣੇ ਵਾਧੇ ਦੇ ਅੰਦਾਜ਼ੇ ਨੂੰ ਸੋਧ ਕੇ ਕ੍ਰਮਵਾਰ 6.5 ਅਤੇ 7 ਫੀਸਦੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਹੁਣੇ ਤੋਂ ਕਰ ਲਓ ਪਲਾਨਿੰਗ, ਫਰਵਰੀ 'ਚ ਅੱਧਾ ਮਹੀਨਾ ਬੰਦ ਰਹਿਣਗੇ ਬੈਂਕ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
1 ਫਰਵਰੀ ਸ਼ਨੀਵਾਰ ਨੂੰ ਖੁੱਲ੍ਹੇਗਾ ਸ਼ੇਅਰ ਬਾਜ਼ਾਰ, ਹੋਵੇਗੀ ਲਾਈਵ ਟ੍ਰੇਡਿੰਗ
NEXT STORY