ਨਵੀਂ ਦਿੱਲੀ (ਭਾਸ਼ਾ) - ਖ਼ੁਰਾਕੀ ਵਸਤੂਆਂ ਦੀਆਂ ਕੀਮਤਾਂ ਘੱਟ ਹੋਣ ਨਾਲ ਰਿਟੇਲ ਪ੍ਰਚੂਨ ਮਹਿੰਗਾਈ ਦਰ ਜੁਲਾਈ ਵਿੱਚ ਘੱਟ ਕੇ 5.59 ਫੀਸਦੀ ਹੋ ਗਈ। ਵੀਰਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਵਿੱਚ ਇਹ ਜਾਣਕਾਰੀ ਦਿੱਤੀ ਗਈ। ਆਮ ਆਦਮੀ ਅਤੇ ਕੇਂਦਰ ਸਰਕਾਰ ਦੋਵਾਂ ਲਈ ਚੰਗੀ ਖਬਰ ਹੈ। ਦਰਅਸਲ, ਜੁਲਾਈ 2021 ਦੌਰਾਨ ਖਾਣ-ਪੀਣ ਦੀਆਂ ਚੀਜ਼ਾਂ ਦੇ ਮੁੱਲ ਘਟਣ ਅਤੇ ਸਪਲਾਈ ਚੇਨ ਦੀਆਂ ਪ੍ਰੇਸ਼ਾਨੀਆਂ ਘੱਟ ਹੋਣ ਨਾਲ ਪ੍ਰਚੂਨ ਮਹਿੰਗਾਈ ਦਰ ’ਚ ਨਰਮੀ ਦਰਜ ਕੀਤੀ ਗਈ ਹੈ। ਖਪਤਕਾਰ ਮੁੱਲ ਸੂਚਕ ਅੰਕ (ਸੀ.ਪੀ.ਆਈ.) ਅਧਾਰਤ ਮਹਿੰਗਾਈ ਇੱਕ ਮਹੀਨੇ ਪਹਿਲਾਂ ਜੂਨ ਵਿੱਚ 6.26 ਫੀਸਦੀ ਅਤੇ ਇੱਕ ਸਾਲ ਪਹਿਲਾਂ ਜੁਲਾਈ ਵਿੱਚ 6.73 ਫੀਸਦੀ ਸੀ। ਇਸ ਤਰ੍ਹਾਂ, ਰਿਟੇਲ ਮਹਿੰਗਾਈ ਇੱਕ ਵਾਰ ਫਿਰ ਆਰਬੀਆਈ ਦੁਆਰਾ ਨਿਰਧਾਰਤ ਸੀਮਾਵਾਂ ਦੇ ਅੰਦਰ ਆ ਗਈ ਹੈ। ਭਾਰਤ ਦੀ ਪ੍ਰਚੂਨ ਮਹਿੰਗਾਈ ਦਰ ਜੁਲਾਈ 2021 ’ਚ ਮਾਮੂਲੀ ਰਾਹਤ ਦੇ ਨਾਲ 5.59 ਫੀਸਦੀ ਰਹੀ। ਇਸ ਦੇ ਨਾਲ ਮਹਿੰਗਾਈ ਦਰ ਇਕ ਵਾਰ ਫਿਰ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੇ ਤੈਅ ਟੀਚੇ ਦੇ ਅੰਦਰ ਆ ਗਈ ਹੈ। ਸਰਕਾਰ ਨੇ ਅੱਜ ਪ੍ਰਚੂਨ ਮਹਿੰਗਾਈ ਦਰ ਦੇ ਅੰਕੜੇ ਜਾਰੀ ਕੀਤੇ ਹਨ। ਇਸ ਮੁਤਾਬਕ ਜੂਨ 2021 ’ਚ ਪ੍ਰਚੂਨ ਮਹਿੰਗਾਈ ਦਰ 6.26 ਫੀਸਦੀ ਸੀ।
ਨੈਸ਼ਨਲ ਸਟੈਟਿਕਲ ਆਫਿਸ (ਐੱਨ. ਐੱਸ. ਓ.) ਮੁਤਾਬਕ ਖੁਰਾਕੀ ਮਹਿੰਗਾਈ ਦਰ ’ਚ ਆਈ ਗਿਰਾਵਟ ਕਾਰਨ ਪ੍ਰਚੂਨ ਮਹਿੰਗਾਈ ਦਰ ’ਚ ਕਮੀ ਆਈ ਹੈ। ਜੁਲਾਈ ’ਚ ਖੁਰਾਕੀ ਮਹਿੰਗਾਈ ਦਰ 3.96 ਫੀਸਦੀ ਰਹੀ, ਜੋ ਜੂਨ ’ਚ 5.15 ਫੀਸਦੀ ਸੀ। ਜੁਲਾਈ 2020 ’ਚ ਪ੍ਰਚੂਨ ਮਹਿੰਗਾਈ ਦਰ 6.73 ਸੀ, ਜਦੋਂਕਿ ਜੂਨ 2020 ’ਚ ਇਹ 6.26 ਫੀਸਦੀ ਰਹੀ ਸੀ। ਕੇਂਦਰੀ ਬੈਂਕ ਨੇ ਸਤੰਬਰ 2021 ਤਿਮਾਹੀ ’ਚ ਪ੍ਰਚੂਨ ਮਹਿੰਗਾਈ ਦਰ ਦਾ ਅਨੁਮਾਨ 5.9 ਫੀਸਦੀ, ਦਸੰਬਰ ਤਿਮਾਹੀ ਲਈ 5.3 ਫੀਸਦੀ ਅਤੇ ਚੌਥੀ ਤਿਮਾਹੀ ਲਈ 5.8 ਫੀਸਦੀ ਰੱਖਿਆ ਹੈ। ਵਿੱਤ ਸਾਲ 2022-23 ਦੀ ਅਪ੍ਰੈਲ-ਜੂਨ 2022 ਤਿਮਾਹੀ ਲਈ ਇਹ ਅਨੁਮਾਨ 5.1 ਫੀਸਦੀ ਰੱਖਿਆ ਗਿਆ ਹੈ।
ਆਈ. ਆਈ. ਪੀ. ਘੱਟ ਕੇ 13.6 ਫੀਸਦੀ ’ਤੇ ਆ ਗਿਆ
ਇਸ ’ਚ ਜੂਨ 2021 ’ਚ ਫੈਕਟਰੀ ’ਚ ਕੰਮਧੰਦਾ ਘੱਟ ਹੋਇਆ ਹੈ। ਜੂਨ ’ਚ ਉਦਯੋਗਿਕ ਉਤਪਾਦਨ (ਆਈ. ਆਈ. ਪੀ.) ਘੱਟ ਕੇ 13.6 ਫੀਸਦੀ ਉੱਤੇ ਆ ਗਿਆ। ਇਸ ਤੋਂ ਇਕ ਮਹੀਨੇ ਪਹਿਲਾਂ ਮਈ 2021 ’ਚ ਆਈ. ਆਈ. ਪੀ. ਦੀ ਗ੍ਰੋਥ 29.3 ਫੀਸਦੀ ਸੀ, ਜਦੋਂਕਿ ਪਿਛਲੇ ਸਾਲ ਜੂਨ ’ਚ ਇਹ ਨਕਾਰਾਤਮਕ 16.6 ਫੀਸਦੀ ਸੀ।
ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ਵਿਚ ਆਈ.ਆਈ.ਪੀ. ਵਿਚ 45 ਫ਼ੀਸਦੀ ਦੀ ਤੇਜ਼ੀ ਦੇਖੀ ਗਈ ਹੈ ਜਦੋਂਕਿ ਪਿਛਲੇ ਸਾਲ ਇਸੇ ਤਿਮਾਹੀ ਵਿਚ ਇਸ ਵਿਚ 35.6 ਫ਼ੀਸਦੀ ਦੀ ਗਿਰਾਵਟ ਆਈ ਸੀ। ਪਿਛਲੇ ਸਾਲ ਮਾਰਚ ਵਿਚ ਕੋਰੋਨਾ ਵਾਇਰਸ ਮਹਾਮਾਰੀ ਫੈਲਣ ਤੋਂ ਬਾਅਦ ਉਦਯੋਗਿਕ ਉਤਪਾਦਨ ਪ੍ਰਭਾਵਿਤ ਹੋਇਆ ਹੈ। ਉਸ ਸਮੇਂ ਇਸ ਵਿਚ 18.7 ਫ਼ੀਸਦੀ ਦੀ ਗਿਰਾਵਟ ਆਈ ਸੀ। ਇਸ ਦੇ ਨਾਲ ਹੀ ਅਪ੍ਰੈਲ 2020 ਵਿਚ ਇਸ ਵਿਚ 57.3 ਫ਼ੀਸਦੀ ਦੀ ਗਿਰਾਵਟ ਰਹੀ। ਇਸ ਦਾ ਕਾਰਨ ਕੋਰੋਨਾ ਵਾਇਰਸ ਕਾਰਨ ਲਾਗੂ ਦੇਸ਼ ਵਿਆਪੀ ਤਾਲਾਬੰਦੀ ਸੀ।
ਓਲੰਪਿਕ ’ਚ ਚੌਥੇ ਸਥਾਨ ’ਤੇ ਰਹਿਣ ਵਾਲੇ ਭਾਰਤੀ ਖਿਡਾਰੀਆਂ ਲਈ ਖ਼ੁਸ਼ਖ਼ਬਰੀ, ਟਾਟਾ ਮੋਟਰਜ਼ ਦੇਵੇਗੀ ‘ਅਲਟ੍ਰੋਜ਼’ ਕਾਰ
NEXT STORY