ਨਵੀਂ ਦਿੱਲੀ— ਅਗਸਤ ਮਹੀਨੇ 'ਚ ਮਹਿੰਗਾਈ ਨੇ ਇਕ ਵਾਰ ਫਿਰ ਝਟਕਾ ਦਿੱਤਾ ਹੈ। ਸਰਕਾਰ ਨੇ ਵੀਰਵਾਰ ਨੂੰ ਮਹਿੰਗਾਈ ਦੇ ਅੰਕੜੇ ਜਾਰੀ ਕੀਤੇ ਹਨ। ਅੰਕੜਿਆਂ ਮੁਤਾਬਕ ਅਗਸਤ ਮਹੀਨੇ 'ਚ ਪ੍ਰਚੂਨ ਮਹਿੰਗਾਈ ਦਰ 3.65 ਫੀਸਦੀ ਰਹੀ। ਹਾਲਾਂਕਿ, ਚੰਗੀ ਖ਼ਬਰ ਇਹ ਹੈ ਕਿ ਇਹ ਆਰਬੀਆਈ ਦੇ ਅੰਕੜਿਆਂ ਦੇ ਦਾਇਰੇ ਵਿੱਚ ਹੈ। ਪਿਛਲੇ ਮਹੀਨੇ ਯਾਨੀ ਜੁਲਾਈ 'ਚ ਪ੍ਰਚੂਨ ਮਹਿੰਗਾਈ ਦਰ 3.6 ਫੀਸਦੀ ਸੀ ਜਦਕਿ ਪਿਛਲੇ ਸਾਲ ਅਗਸਤ 2023 'ਚ ਇਹ 6.83 ਫੀਸਦੀ ਸੀ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਆਧਾਰ ਵਰਗਾ ਵਿਸ਼ੇਸ਼ ਪਛਾਣ ਪੱਤਰ ਦੇਵੇਗੀ ਸਰਕਾਰ, ਅਕਤੂਬਰ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ
ਖੁਰਾਕੀ ਵਸਤਾਂ ਦੀ ਮਹਿੰਗਾਈ ਅਗਸਤ ਮਹੀਨੇ ਵਿੱਚ ਮਾਮੂਲੀ ਵਧ ਕੇ 5.66 ਫੀਸਦੀ ਹੋ ਗਈ ਜੋ ਜੁਲਾਈ ਵਿੱਚ 5.42 ਫੀਸਦੀ ਸੀ। ਸਰਕਾਰ ਨੇ ਰਿਜ਼ਰਵ ਬੈਂਕ ਨੂੰ ਦੋ ਫੀਸਦੀ ਦੇ ਫਰਕ ਨਾਲ ਪ੍ਰਚੂਨ ਮਹਿੰਗਾਈ ਦਰ ਨੂੰ ਚਾਰ ਫੀਸਦੀ 'ਤੇ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਹੈ।
ਖ਼ੁਰਾਕ ਮਹਿੰਗਾਈ ਦਰ ਵਿੱਚ ਗਿਰਾਵਟ
ਪ੍ਰਚੂਨ ਮਹਿੰਗਾਈ ਦਰ ਵਿੱਚ ਗਿਰਾਵਟ ਦਾ ਮੁੱਖ ਕਾਰਨ ਖੁਰਾਕੀ ਮਹਿੰਗਾਈ ਦਰ ਵਿੱਚ ਗਿਰਾਵਟ ਹੈ। ਖੁਰਾਕੀ ਮਹਿੰਗਾਈ ਦਰ ਅਗਸਤ 'ਚ 5.66 ਫੀਸਦੀ ਸੀ, ਜੋ ਜੁਲਾਈ 2024 'ਚ 5.42 ਫੀਸਦੀ ਸੀ। ਜੁਲਾਈ ਦੇ ਮੁਕਾਬਲੇ ਅਗਸਤ ਵਿੱਚ ਖੁਰਾਕੀ ਮਹਿੰਗਾਈ ਵਿੱਚ ਮਾਮੂਲੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਜਿਊਲਰਜ਼ ਦੇ ਆਏ ‘ਅੱਛੇ ਦਿਨ’, ਵੱਧ ਗਈ ਵਿਕਰੀ, ਰੈਵੇਨਿਊ ’ਚ ਹੋ ਸਕਦਾ ਹੈ ਜ਼ਬਰਦਸਤ ਵਾਧਾ
ਜੁਲਾਈ 2023 'ਚ ਖੁਰਾਕੀ ਮਹਿੰਗਾਈ ਦਰ 11.51 ਫੀਸਦੀ ਸੀ, ਹੁਣ ਇਹ 5.42 ਫੀਸਦੀ 'ਤੇ ਆਈ
ਮਹਿੰਗਾਈ ਦੀ ਬਾਸਕਿਟ ਵਿੱਚ ਖੁਰਾਕੀ ਵਸਤੂਆਂ ਦਾ ਯੋਗਦਾਨ ਲਗਭਗ 50% ਹੈ। ਇਸਦੀ ਮਹਿੰਗਾਈ ਦਰ ਮਹੀਨੇ-ਦਰ-ਮਹੀਨੇ ਦੇ ਆਧਾਰ 'ਤੇ 9.36% ਤੋਂ ਘੱਟ ਕੇ 5.42% ਰਹੀ ਹੈ। ਜਦੋਂ ਕਿ ਇੱਕ ਸਾਲ ਪਹਿਲਾਂ ਜੁਲਾਈ 2023 ਵਿੱਚ ਖੁਰਾਕੀ ਮਹਿੰਗਾਈ ਦਰ 11.51% ਸੀ। ਭਾਵ ਸਾਲਾਨਾ ਆਧਾਰ 'ਤੇ ਵੀ ਇਸ 'ਚ ਕਮੀ ਆਈ ਹੈ।
ਸਬਜ਼ੀਆਂ ਦੀ ਮਹਿੰਗਾਈ ਦਰ ਜੁਲਾਈ 'ਚ 6.83 ਫੀਸਦੀ ਰਹੀ, ਜਦੋਂ ਕਿ ਜੂਨ 'ਚ ਇਹ ਦਰ 29.32 ਫੀਸਦੀ ਸੀ। ਅਨਾਜ ਅਤੇ ਦਾਲਾਂ ਭਾਰਤੀ ਮੁੱਖ ਖੁਰਾਕ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਇਸਦੀ ਮਹਿੰਗਾਈ ਦਰ 8.14% ਅਤੇ 14.77% 'ਤੇ ਆ ਗਈ ਹੈ। ਫਿਊਲ ਅਤੇ ਲਾਈਟ ਦੀ ਮਹਿੰਗਾਈ ਵੀ ਘਟੀ ਹੈ।
ਆਰਬੀਆਈ ਨੇ ਇਸ ਵਿੱਤੀ ਸਾਲ ਲਈ ਮੁਦਰਾਸਫੀਤੀ ਦਾ ਅਨੁਮਾਨ 4.5% ਰੱਖਿਆ
ਹਾਲ ਹੀ ਵਿੱਚ ਹੋਈ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਦੌਰਾਨ, ਆਰਬੀਆਈ ਨੇ ਇਸ ਵਿੱਤੀ ਸਾਲ ਲਈ ਆਪਣੇ ਮਹਿੰਗਾਈ ਅਨੁਮਾਨ ਨੂੰ 4.5% 'ਤੇ ਸਥਿਰ ਰੱਖਿਆ ਸੀ।
ਆਰਬੀਆਈ ਗਵਰਨਰ ਨੇ ਕਿਹਾ ਸੀ- ਮਹਿੰਗਾਈ ਘੱਟ ਰਹੀ ਹੈ ਪਰ ਤਰੱਕੀ ਹੌਲੀ ਅਤੇ ਅਸਮਾਨ ਹੈ। ਭਾਰਤ ਦੀ ਮਹਿੰਗਾਈ ਅਤੇ ਵਿਕਾਸ ਦਰ ਸੰਤੁਲਿਤ ਢੰਗ ਨਾਲ ਅੱਗੇ ਵਧ ਰਹੀ ਹੈ ਪਰ ਇਹ ਯਕੀਨੀ ਬਣਾਉਣ ਲਈ ਚੌਕਸ ਰਹਿਣਾ ਜ਼ਰੂਰੀ ਹੈ ਕਿ ਮਹਿੰਗਾਈ ਟੀਚੇ 'ਤੇ ਬਣੀ ਰਹੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰ ਨੇ ਬਲਾਕ ਕੀਤੇ ਲੱਖਾਂ ਮੋਬਾਈਲ ਨੰਬਰ ਤੇ 50 ਕੰਪਨੀਆਂ ਨੂੰ ਕੀਤਾ ਬਲੈਕਲਿਸਟ
NEXT STORY