ਨਵੀਂ ਦਿੱਲੀ—ਪਾਕਿਸਤਾਨ ਦੀਆਂ ਮੁਸੀਬਤਾਂ ਘੱਟ ਹੋਣ ਦੀ ਜਗ੍ਹਾ ਹੋਰ ਵਧਦੀਆਂ ਜਾ ਰਹੀਆਂ ਹਨ ਅਤੇ ਮੁਸ਼ਕਲ 'ਚ ਪੈਣ ਨਾਲ ਚੀਨ ਦਾ ਸਾਥ ਵੀ ਛੁੱਟਦਾ ਨਜ਼ਰ ਆ ਰਿਹਾ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਗੱਲ ਨੂੰ ਲੈ ਕੇ ਖੁਸ਼ ਸਨ ਕਿ ਅੰਤਰਾਰਸ਼ਟਰੀ ਮੁਦਰਾ ਦੀ ਮਦਦ ਨਾਲ 6 ਬਿਲੀਅਨ ਡਾਲਰ ਦੇਣ 'ਤੇ ਰਾਜ਼ੀ ਹੋ ਗਿਆ ਹੈ। ਇਸ ਵਿਚਾਲੇ ਚੀਨ ਵੱਲੋਂ ਹੋਣ ਵਾਲੇ ਨਿਵੇਸ਼ 'ਚ ਜਦ 72 ਫੀਸਦੀ ਕਮੀ ਹੋਣ ਦੀ ਖਬਰ ਆਈ ਤਾਂ ਉਨ੍ਹਾਂ ਦਾ ਦਿਲ ਹੋਰ ਛੋਟ ਹੋ ਗਿਆ। ਪਹਿਲੇ ਤੋਂ ਹੀ ਪਾਕਿਸਤਾਨ ਮਹਿੰਗਾਈ ਦੀ ਮਾਰ ਝੇਲ ਰਿਹਾ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਰੁਪਏ ਦੀ ਕੀਮਤ ਡਿੱਗਣ ਨਾਲ ਹਾਲਾਤ ਹੋਰ ਖਰਾਬ ਹੋ ਗਈ ਹੈ। ਚੀਨ ਤੋਂ ਹੋਣ ਵਾਲਾ ਨਿਵੇਸ਼ 'ਚ ਕਮੀ ਤੋਂ ਸਾਫ ਹੈ ਕਿ ਚੀਨ ਹੁਣ ਪਾਕਿਸਤਾਨ 'ਚ ਹੋਰ ਜ਼ਿਆਦਾ ਪੈਸ ਨਾ ਤਾਂ ਨਿਵੇਸ਼ ਕਰਨਾ ਚਾਹੁੰਦਾ ਹੈ ਅਤੇ ਨਾਲ ਹੀ ਕਿਸੇ ਪ੍ਰੋਜੈਕਟ ਨੂੰ ਫਾਈਨੈਂਸ ਕਰਨਾ ਚਾਹੁੰਦੇ ਹਨ।
ਪਾਕਿਸਾਤਨ ਦੀ ਇਕ ਅਖਬਾਰ 'ਚ ਦਿੱਤੀ ਜਾਣਕਾਰੀ ਮੁਤਾਬਕ ਅਪ੍ਰੈਲ 'ਚ ਚੀਨ ਵੱਲੋਂ ਨਿਵੇਸ਼ 72 ਫੀਸਦੀ ਡਿੱਗ ਕੇ 6804 ਕਰੋੜ ਪਾਕਿਸਤਾਨ ਰੁਪਏ 'ਤੇ ਆ ਗਿਆ ਹੈ। ਸਾਲ 2019 ਦੇ ਅਪ੍ਰੈਲ ਮਹੀਨੇ 'ਚ ਇਹ 26,830 ਕਰੋੜ ਪਾਕਿਸਤਾਨੀ ਰੁਪਏ ਸਨ। ਜਦਕਿ ਦੇਸ਼ 'ਚ ਆਉਣ ਵਾਲਾ ਵਿਦੇਸ਼ੀ ਨਿਵੇਸ਼ 42.6 ਫੀਸਦੀ ਡਿੱਗਿਆ ਹੈ। ਇਹ ਡਿੱਗ ਕੇ ਤਿੰਨ ਸਾਲ ਦੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ ਹੈ। ਸਟੇਟ ਬੈਂਕ ਆਫ ਪਾਕਿਸਤਾਨ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਅਗਲੇ ਵਿੱਤੀ ਸਾਲ 'ਚ ਮਹਿੰਗਾਈ ਆਪਣੇ ਚਰਮ 'ਤੇ ਹੋਵੇਗੀ। ਇੰਟਰਨੈਸ਼ਨਲ ਮਾਨੇਟਰੀ ਫੰਡ ਵੱਲੋਂ ਪਾਕਿਸਤਾਨ ਨੂੰ ਮਿਲ ਰਹੇ 6 ਮਿਲੀਅਨ ਡਾਲਰ ਦੇ ਪੈਕੇਜ ਦੌਰਾਨ ਜਾਰੀ ਕੀਤੀ ਗਈ ਹੈ। ਅਜਿਹੇ 'ਚ ਇਸ ਪੈਕੇਜ ਨੂੰ ਲੈ ਕੇ ਹੋਰ ਜਟਿਲ ਹਾਲਾਤ ਬਣ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਦੀ ਵਿਆਜ਼ ਦਰ ਜ਼ਿਆਦਾ ਹੋ ਜਾਵੇਗੀ।
ਰੁਪਏ ਦੀ ਹਾਲਤ ਖਸਤਾ
ਖਸਤਾ ਹਾਲਤ 'ਚ ਪਹੁੰਚ ਚੁੱਕਿਆ ਪਾਕਿਸਤਾਨ ਹੁਣ ਮਹਿੰਗਾਈ ਦੀ ਮਾਰ ਝੇਲਣ ਨੂੰ ਮਜ਼ਬੂਰ ਹੈ। ਪਿਛਲੇ ਪੰਜ ਸਾਲਾਂ 'ਚ ਇਹ ਆਪਣੇ ਚੋਟੀ ਦੇ ਪੱਧਰ 'ਤੇ ਪਹੁੰਚ ਚੁੱਕੀ ਹੈ। ਇਥੇ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ 150 ਰੁਪਏ ਤਕ ਹੋ ਚੁੱਕੀ ਹੈ। ਇਕ ਹਫਤੇ ਪਹਿਲੇ ਤਕ ਪਾਕਿਸਤਾਨੀ ਰੁਪਏ ਇਕ ਡਾਲਰ ਦੇ ਮੁਕਾਬਲੇ 141 'ਤੇ ਬਣਿਆ ਹੋਇਆ ਹੈ। ਪਾਕਿਤਸਾਨ ਰੁਪਏ 'ਚ 20 ਫੀਸਦੀ ਤਕ ਗਿਰਾਵਟ ਦੇਖਣ ਨੂੰ ਮਿਲੀ ਹੈ।
ਬੈਂਕ ਆਫ ਬੜੌਦਾ ਨੂੰ ਚੌਥੀ ਤਿਮਾਹੀ 'ਚ ਹੋਇਆ 991 ਕਰੋੜ ਰੁਪਏ ਦਾ ਘਾਟਾ
NEXT STORY