ਨਵੀਂ ਦਿੱਲੀ—ਦੇਸ਼ ਦੀ ਦੂਜੀ ਸਭ ਤੋਂ ਵੱਡੀ ਆਈ.ਟੀ. ਕੰਪਨੀ ਇੰਫੋਸਿਸ ਦਾ ਜੂਨ ਤਿਮਾਹੀ 'ਚ ਸ਼ੁੱਧ ਮੁਨਾਫਾ ਸਾਲ ਦਰ ਸਾਲ ਆਧਾਰ 'ਤੇ 5.3 ਫੀਸਦੀ ਵਧ ਕੇ 3,802 ਕਰੋੜ ਰੁਪਏ ਰਿਹਾ ਹੈ। ਹਾਲਾਂਕਿ ਤਿਮਾਹੀ ਦਰ ਤਿਮਾਹੀ ਮੁਨਾਫੇ 'ਚ 6.76 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਵਿਸ਼ਲੇਸ਼ਕਾਂ ਨੇ ਕੰਪਨੀ ਦਾ ਮੁਨਾਫਾ 3,705 ਕਰੋੜ ਰੁਪਏ ਰਹਿਣ ਦਾ ਅਨੁਮਾਨ ਜਤਾਇਆ ਸੀ।
30 ਜੂਨ 2019 ਨੂੰ ਖਤਮ ਹੋਈ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਮੁਨਾਫਾ 3,802 ਕਰੋੜ ਰੁਪਏ ਰਿਹਾ ਜੋ ਪਿਛਲੇ ਸਾਲ ਦੀ ਸਮਾਨ ਤਿਮਾਹੀ 'ਚ 3,612 ਕਰੋੜ ਰੁਪਏ ਰਿਹਾ ਸੀ। ਕੰਪਨੀ ਦੀ ਜੂਨ ਤਿਮਾਹੀ 'ਚ ਆਮਦਨ 14 ਫੀਸਦੀ ਵਧ ਕੇ 21,803 ਕਰੋੜ ਰੁਪਏ ਰਹੀ। ਪਿਛਲੇ ਸਾਲ ਦੇ ਸਮਾਨ ਸਮੇਂ 'ਚ ਇਹ ਅੰਕੜਾ 19,128 ਕਰੋੜ ਰੁਪਏ ਰਿਹਾ ਸੀ।
ਉੱਧਰ ਕੰਪਨੀ ਦੇ ਆਪਰੇਟਿੰਗ ਪ੍ਰੋਫਿਟ 'ਚ ਸਾਲ ਦਰ ਸਾਲ ਆਧਾਰ ਤੇ 20.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਜੋ ਮਾਰਚ ਤਿਮਾਹੀ 'ਚ 23.7 ਫੀਸਦੀ ਅਤੇ ਇਸ ਸਾਲ ਪਹਿਲਾਂ ਦੀ ਸਮਾਨ ਤਿਮਾਹੀ 'ਚ 21.4 ਫੀਸਦੀ ਸੀ।
ਫੇਸਬੁਕ ’ਤੇ ਵਰੇ ਟਰੰਪ, ਕਿਹਾ - ਲਿਬਰਾ ਕ੍ਰਿਪਟੋਕਰੰਸੀ ਨੂੰ ਬੈਂਕ ਦੀ ਤਰ੍ਹਾਂ ਹੀ ਕਰਨਾ ਹੋਵੇਗਾ ਕੰਮ
NEXT STORY