ਨੈਸ਼ਨਲ ਡੈਸਕ : ਦੇਸ਼ ਦੀ ਸਭ ਤੋਂ ਵੱਡੀ IT ਕੰਪਨੀਆਂ 'ਚੋਂ ਇਕ ਇੰਫੋਸਿਸ 'ਚ GST ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਨਫੋਸਿਸ ਦੀ ਜੀਐੱਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ ਦੁਆਰਾ IGST ਵਿਚ 32,000 ਕਰੋੜ ਰੁਪਏ ਤੋਂ ਵੱਧ ਦੀ ਕਥਿਤ ਚੋਰੀ ਦੀ ਜਾਂਚ ਕੀਤੀ ਜਾ ਰਹੀ ਹੈ। 30 ਜੁਲਾਈ 2024 ਦੇ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਚੋਰੀ ਦਾ ਸਮਾਂ ਜੁਲਾਈ 2017 ਤੋਂ 2021-2022 ਤੱਕ ਹੈ। ਦਸਤਾਵੇਜ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਨਫੋਸਿਸ 'ਸੇਵਾਵਾਂ ਦੇ ਪ੍ਰਾਪਤਕਰਤਾ ਵਜੋਂ ਸੇਵਾਵਾਂ ਦੇ ਇੰਪੋਰਟ 'ਤੇ ਆਈਜੀਐੱਸਟੀ ਦਾ ਭੁਗਤਾਨ ਨਾ ਕਰਨ' ਲਈ ਜਾਂਚ ਦੇ ਘੇਰੇ 'ਚ ਆਈ ਹੈ।
ਜਾਂਚ ਕਿਉਂ ਕੀਤੀ ਜਾ ਰਹੀ ਹੈ?
ਮੀਡੀਆ ਰਿਪੋਰਟਾਂ ਵਿਚ ਡੀਜੀਜੀਆਈ ਦਾ ਕਹਿਣਾ ਹੈ ਕਿ ਕਿਉਂਕਿ ਕੰਪਨੀ ਗਾਹਕਾਂ ਨਾਲ ਆਪਣੇ ਸਮਝੌਤੇ ਦੇ ਹਿੱਸੇ ਵਜੋਂ ਸੇਵਾ ਗਾਹਕਾਂ ਲਈ ਵਿਦੇਸ਼ੀ ਸ਼ਾਖਾਵਾਂ ਖੋਲ੍ਹਦੀ ਹੈ। ਉਹ ਸ਼ਾਖਾਵਾਂ ਅਤੇ ਕੰਪਨੀ ਨੂੰ IGST ਐਕਟ ਦੇ ਤਹਿਤ 'ਵਿਸ਼ੇਸ਼ ਵਿਅਕਤੀ' ਮੰਨਿਆ ਜਾਂਦਾ ਹੈ। ਇਸ ਤਰ੍ਹਾਂ, ਵਿਦੇਸ਼ੀ ਸ਼ਾਖਾ ਦਫਤਰ ਤੋਂ ਸਪਲਾਈ ਦੇ ਬਦਲੇ, ਕੰਪਨੀ ਨੇ ਓਵਰਸੀਜ਼ ਬ੍ਰਾਂਚ ਖਰਚੇ ਦੇ ਰੂਪ ਵਿੱਚ ਸ਼ਾਖਾ ਦਫਤਰ ਨੂੰ ਭੁਗਤਾਨ ਕੀਤਾ ਹੈ। ਇਸ ਲਈ, ਮੈਸਰਜ਼ ਇਨਫੋਸਿਸ ਲਿਮਿਟੇਡ, ਬੈਂਗਲੁਰੂ ਨੂੰ ਭਾਰਤ ਤੋਂ ਬਾਹਰ ਸਥਿਤ ਸ਼ਾਖਾਵਾਂ ਤੋਂ ਪ੍ਰਾਪਤ ਕੀਤੀ ਸਪਲਾਈ 'ਤੇ ਰਿਵਰਸ ਚਾਰਜ ਵਿਧੀ ਦੇ ਤਹਿਤ GST ਦਾ ਭੁਗਤਾਨ ਕਰਨਾ ਹੋਵੇਗਾ। ਰਿਪੋਰਟ ਮੁਤਾਬਕ ਇਸ ਸਬੰਧੀ ਹੋਰ ਜਾਂਚ ਜਾਰੀ ਹੈ।
ਕੋਈ ਪਹਿਲਾ ਮਾਮਲਾ ਨਹੀਂ
ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਸੂਤਰ ਦਾ ਕਹਿਣਾ ਹੈ ਕਿ ਇਨਫੋਸਿਸ ਨੂੰ ਡੀਜੀਜੀਆਈ ਤੋਂ ਨੋਟਿਸ ਮਿਲਿਆ ਹੈ ਪਰ ਕੰਪਨੀ ਦਾ ਮੰਨਣਾ ਹੈ ਕਿ ਉਸਨੇ ਰਾਜ ਅਤੇ ਕੇਂਦਰੀ ਜੀਐੱਸਟੀ ਕਾਨੂੰਨਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇੰਫੋਸਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੰਪਨੀ ਨੂੰ ਜੀਐੱਸਟੀ ਵਿਭਾਗ ਤੋਂ ਬੇਈਮਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਪ੍ਰੈਲ ਵਿਚ, ਕੰਪਨੀ ਨੇ ਕਿਹਾ ਸੀ ਕਿ ਓਡੀਸ਼ਾ ਜੀਐੱਸਟੀ ਅਥਾਰਟੀ ਨੇ ਅਯੋਗ ਇਨਪੁਟ ਟੈਕਸ ਕ੍ਰੈਡਿਟ ਲੈਣ ਲਈ 1.46 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ।
ਟੈਸਲਾ ਦੀਆਂ ਗੱਡੀਆਂ 'ਚ ਆਈ ਖ਼ਰਾਬੀ, ਕੰਪਨੀ ਨੇ 18 ਲੱਖ ਕਾਰਾਂ ਮੰਗਵਾਈਆਂ ਵਾਪਸ
NEXT STORY