ਜਲੰਧਰ— ਫੇਸਬੁੱਕ ਦਾ ਫੋਟੋ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਇਕ ਨਵਾਂ ਸ਼ਾਪਿੰਗ ਐਪ ਲਿਆਉਣ ਦੀ ਤਿਆਰੀ 'ਚ ਹੈ। ਇਹ ਸਟੈਂਡ ਅਲੋਨ ਐਪ ਹੋਵੇਗਾ। ਰਿਪੋਰਟ ਮੁਤਾਬਕ ਇੰਸਟਾਗ੍ਰਾਮ ਆਈ.ਜੀ. ਸ਼ਾਪਿੰਗ ਨਾਂ ਦੇ ਇਕ ਡੈਡੀਕੇਟਿਡ ਸ਼ਾਪਿੰਗ ਐਪ 'ਤੇ ਕੰਮ ਕਰ ਰਹੀ ਹੈ। ਦਿ ਵਰਜ ਦੀ ਰਿਪੋਰਟ ਮੁਤਾਬਕ ਇਸ ਐਪ 'ਤੇ ਯੂਜ਼ਰਸ ਪ੍ਰੋਡਕਟ ਦੀਆਂ ਤਸਵੀਰਾਂ ਬ੍ਰਾਊਜ਼ ਕਰ ਸਕੋਗੇ ਅਤੇ ਸਿੱਧੇ ਐਪ ਤੋਂ ਹੀ ਖਰੀਦਾਰੀ ਕਰ ਸਕੋਗੇ।
ਹਾਲਾਂਕਿ ਅਜੇ ਇਹ ਸਾਫ ਨਹੀਂ ਹੈ ਕਿ ਇਸ ਨੂੰ ਕਦੋਂ ਲਾਂਚ ਕੀਤਾ ਜਾਵੇਗਾ ਅਤੇ ਕੰਪਨੀ ਨੇ ਵੀ ਇਸ ਐਪ ਬਾਰੇ ਅਧਿਕਾਰਤ ਤੌਰ 'ਤੇ ਨਹੀਂ ਦੱਸਿਆ। ਫੇਸਬੁੱਕ ਦੇ ਸੀ.ਓ.ਓ. ਸ਼ੇਰਿਲ ਸੈਂਡਬਰਗ ਨੇ ਕਿਹਾ ਕਿ ਇੰਸਟਾਗ੍ਰਾਮ 'ਤੇ 25 ਲੱਖ ਤੋਂ ਜ਼ਿਆਦਾ ਬਿਜ਼ਨੈੱਸ ਅਕਾਊਂਟਸ ਹਨ ਅਤੇ ਇਨ੍ਹਾਂ 'ਚੋਂ 20 ਲੱਖ ਐਡਵਰਟਾਈਜਰਸ ਹਨ।

ਅੰਕੜਿਆਂ ਮੁਤਾਬਕ 5 'ਚੋਂ 4 ਇੰਸਟਾਗ੍ਰਾਮ ਯੂਜ਼ਰਸ ਘੱਟੋ-ਘੱਟ ਇਕ ਬਿਜ਼ਨੈੱਸ ਨੂੰ ਜ਼ਰੂਰ ਫਾਅਲੋ ਕਰਦੇ ਹਨ। ਇਸ ਲਿਹਾਜ ਨਾਲ ਇੰਸਟਾਗ੍ਰਾਮ ਦਾ ਈ-ਕਾਮਰਸ ਵਲ ਜਾਣਾ ਕੋਈ ਹੈਲਾਨ ਕਰਨ ਵਾਲੀ ਗੱਲ ਨਹੀਂ ਹੋਵੇਗੀ। ਅਜੇ ਵੀ ਇੰਸਟਾਗ੍ਰਾਮ ਤੋਂ ਸਿੱਧਾ ਈ-ਕਾਮਰਸ ਵੈੱਬਸਾਈਟ 'ਤੇ ਰੀਡਾਇਰੈਕਟ ਕਰਕੇ ਸ਼ਾਪਿੰਗ ਕਰਨ ਦਾ ਆਪਸ਼ਨ ਮਿਲਦਾ ਹੈ। ਫੇਸਬੁੱਕ ਇੰਸਟਾਗ੍ਰਾਮ ਮਰਚੈਂਟਸ ਲਈ ਟੂਲ ਲਿਆ ਸਕਦੀ ਹੈ ਜੋ ਇਸੇ ਪਲੇਟਫਾਰਮ 'ਤੇ ਆਪਣਾ ਬਿਜ਼ਨੈੱਸ ਵਧਾ ਰਹੇ ਹਨ।
ਦੱਸ ਦੇਈਏ ਕਿ ਅਜੇ ਵੀ ਕੁਝ ਕੰਪਨੀਆਂ ਇੰਸਟਾਗ੍ਰਾਮ ਦੇ ਐਡਵਰਟਾਈਜਰਸ ਨੂੰ ਅਜਿਹੇ ਟੀਲ ਵੇਚਦੀਆਂ ਹਨ ਜਿਸ ਨਾਲ ਸ਼ਾਪਿੰਗ ਫੋਟੋ ਗੈਲਰੀ, ਕੰਟੈਂਟ ਮੋਡੇਰੇਸ਼ਨ ਅਤੇ ਪੋਸਟ ਸ਼ਡਿਊਲਿੰਗ ਕੀਤੀ ਜਾ ਸਕਦੀ ਹੈ। ਸ਼ਾਪੀਫਾਈ ਐਪ ਸਟੋਰ 'ਚ ਕਈ ਅਜਿਹੇ ਪਲੱਗ-ਇੰਨ ਹਨ ਜੋ ਇੰਸਟਾਗ੍ਰਾਮ ਆਧਾਰਿਤ ਬਿਜ਼ਨੈੱਸ ਨੂੰ ਪ੍ਰਮੋਟ ਅਤੇ ਮੈਨੇਜ ਕਰਨ ਦਾ ਕੰਮ ਕਰਦੇ ਹਨ।
ਸਰ੍ਹੋਂ ਅਤੇ ਚੀਨੀ ਤੋਂ ਬਾਅਦ ਹੁਣ ਕਣਕ ਅਤੇ ਚੌਲ ਨਾਲ ਬਣੇਗਾ ਬਾਇਓ-ਫਿਊਲ, ਬਚਣਗੇ 4000 ਕਰੋੜ
NEXT STORY