ਨਵੀਂ ਦਿੱਲੀ—ਜੰਗਲੀ ਬੀਜ ਤੋਂ ਬਾਅਦ ਸਰਕਾਰ ਹੁਣ ਕਣਕ ਅਤੇ ਚੌਲਾਂ ਦੇ ਟੁੱਕੜਿਆਂ ਨਾਲ ਬਾਇਓ-ਫਿਊਲ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਹਾਲ ਹੀ 'ਚ ਇਕ ਪ੍ਰੋਗਰਾਮ 'ਚ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਦੇਸ਼ 'ਚ ਕਣਕ-ਚੌਲ ਪੂਰੀ ਮਾਤਰਾ 'ਚ ਹੈ, ਇਸ ਲਈ ਅਸੀਂ ਕਣਕ-ਚੌਲ ਨਾਲ ਵੀ ਬਾਇਓ ਫਿਊਲ ਬਣਾਵਾਂਗੇ। ਕੁਝ ਦਿਨ ਪਹਿਲਾਂ ਸਰਕਾਰ ਵਲੋਂ ਨੈਸ਼ਨਲ ਬਾਇਓ-ਫਿਊਲ ਪਾਲਿਸੀ ਦਾ ਐਲਾਨ ਕੀਤਾ ਗਿਆ ਸੀ। ਪਾਲਿਸੀ 'ਚ ਵੀ ਕਣਕ-ਚੌਲਾਂ ਨਾਲ ਬਾਇਓ-ਫਿਊਲ ਬਣਾਉਣ ਦਾ ਪ੍ਰਸਤਾਵ ਹੈ। ਸਰਕਾਰ ਨੇ ਬਾਇਓ-ਫਿਊਲ ਦੀ ਵਰਤੋਂ ਨੂੰ ਵਾਧਾ ਦੇ ਕੇ ਆਯਾਤ ਬਿੱਲ ਨਾਲ 4000 ਕਰੋੜ ਬਚਾਉਣ ਦਾ ਟੀਚਾ ਰੱਖਿਆ ਹੈ।
ਬ੍ਰਿਟੇਨ 'ਚ ਚੌਲਾਂ ਨਾਲ ਪਹਿਲਾਂ ਤੋਂ ਬਣ ਰਿਹਾ ਹੈ ਬਾਇਓ-ਫਿਊਲ
ਭਾਰਤ 'ਚ ਕਣਕ ਅਤੇ ਚੌਲ ਲੋਕਾਂ ਦਾ ਮੁੱਖ ਭੋਜਨ ਹੈ। ਪਰ ਸਾਡੇ ਦੇਸ਼ 'ਚ ਦੋਵਾਂ ਦੀ ਲੋੜ ਬਹੁਤ ਜ਼ਿਆਦਾ ਹੈ। ਕਈ ਵਾਰ ਤਾਂ ਕਣਕ ਦਾ ਉਤਪਾਦਨ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਉਸ ਨੂੰ ਰੱਖਣ ਦੀ ਥਾਂ ਨਹੀਂ ਹੁੰਦੀ ਜਿਸ ਕਾਰਨ ਕਣਕ ਸੜ ਜਾਂਦੀ ਹੈ। ਇਸ ਲਈ ਸਰਕਾਰ ਲੋੜ ਤੋਂ ਜ਼ਿਆਦਾ ਕਣਕ ਅਤੇ ਚੌਲਾਂ ਨਾਲ ਬਾਇਓ-ਫਿਊਲ ਬਣਾਉਣ ਦੀ ਯੋਜਨਾ ਤਿਆਰ ਕਰ ਰਹੀ ਹੈ। ਅਜੇ ਭਾਰਤ 'ਚ ਜਟਰੋਫਾ ਅਤੇ ਜੰਗਲੀ ਬੀਜ ਨਾਲ ਬਾਇਓ-ਫਿਊਲ ਤਿਆਰ ਕਰਨ 'ਤੇ ਕੰਮ ਸ਼ੁਰੂ ਹੋ ਗਿਆ ਹੈ। ਆਲੂ ਨਾਲ ਵੀ ਬਾਇਓ-ਫਿਊਲ ਤਿਆਰ ਕਰਨ ਦੀ ਯੋਜਨਾ ਹੈ। ਚੀਨੀ ਨਾਲ ਈਥਾਨੌਲ ਬਣਾਉਣ ਦਾ ਕੰਮ ਪਹਿਲਾਂ ਤੋਂ ਹੀ ਹੋ ਰਿਹਾ ਹੈ। ਸਰਕਾਰ ਨੇ ਪੈਟਰੋਲ 'ਚ 22 ਫੀਸਦੀ ਤੱਕ ਈਥਾਨੌਲ ਦੀ ਵਰਤੋਂ ਦਾ ਟੀਚਾ ਰੱਖਿਆ ਹੈ। ਬ੍ਰਿਟੇਨ 'ਚ ਚੌਲਾਂ ਤੋਂ ਪਹਿਲਾਂ ਹੀ ਬਾਇਓ-ਫਿਊਲ ਦਾ ਉਤਪਾਦਨ ਹੋ ਰਿਹਾ ਹੈ। ਕਈ ਦੇਸ਼ਾਂ 'ਚ ਸਰ੍ਹੋਂ ਨਾਲ ਵੀ ਬਾਇਓ-ਫਿਊਲ ਬਣਾਉਣ ਦਾ ਕੰਮ ਹੋ ਰਿਹਾ ਹੈ।
ਛੇਤੀ ਹੀ ਬਾਇਓ-ਫਿਊਲ ਨਾਲ ਚੱਲਣ ਵਾਲੇ ਦੋ-ਪਹੀਆਂ ਹੋਣਗੇ ਦੇਸ਼ 'ਚ
ਗਡਕਰੀ ਨੇ ਦੱਸਿਆ ਕਿ ਟੀ.ਵੀ.ਐੱਸ. ਵਰਗੀ ਕੰਪਨੀ ਨੇ ਬਾਇਓ-ਫਿਊਲ ਨਾਲ ਚੱਲਣ ਵਾਲੇ ਦੋ-ਪਹੀਆਂ ਨੂੰ ਤਿਆਰ ਕਰ ਲਿਆ ਹੈ। ਛੇਤੀ ਹੀ ਇਸ ਤਰ੍ਹਾਂ ਦੇ ਦੋ-ਪਹੀਆ ਵਾਹਨ ਲਾਂਚ ਕਰ ਦਿੱਤੇ ਜਾਣਗੇ। ਬਜਾਜ ਆਟੋ ਬਾਇਓ-ਫਿਊਲ ਨਾਲ ਚੱਲਣ ਵਾਲੇ ਤਿੰਨ-ਪਹੀਆ ਤਿਆਰ ਕਰ ਰਹੀ ਹੈ। ਬਾਇਓ-ਫਿਊਲ ਦੀ ਕੀਮਤ ਪੈਟਰੋਲ ਦੇ ਮੁਕਾਬਲੇ ਲਗਭਗ 40 ਫੀਸਦੀ ਘੱਟ ਹੁੰਦੀ ਹੈ। ਇਸ ਨਾਲ ਸਰਕਾਰ ਅਤੇ ਯਾਤਰੀ ਦੋਵਾਂ ਨੂੰ ਫਾਇਦਾ ਹੋਵੇਗਾ।
ਹੁਣ ਇਕ ਫੋਨ ਕਰਨ 'ਤੇ ਟਰੈਕਟਰ ਮਿਲਣਗੇ ਕਿਰਾਏ 'ਤੇ
NEXT STORY