ਬਿਜ਼ਨੈੱਸ ਡੈਸਕ - ਭਾਰਤੀ ਰੁਪਏ ਦੇ ਅੰਤਰਰਾਸ਼ਟਰੀਕਰਨ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੁੱਧਵਾਰ ਨੂੰ ਤਿੰਨ ਵੱਡੇ ਉਪਾਅ ਐਲਾਨੇ ਹਨ। ਇਨ੍ਹਾਂ 'ਚ ਸਭ ਤੋਂ ਮਹੱਤਵਪੂਰਨ ਕਦਮ ਹੈ ਕਿ ਹੁਣ ਭਾਰਤੀ ਬੈਂਕ ਭੂਟਾਨ, ਨੇਪਾਲ ਅਤੇ ਸ੍ਰੀਲੰਕਾ ਵਿੱਚ ਰਹਿੰਦੇ ਭਾਰਤੀ ਪ੍ਰਵਾਸੀਆਂ ਨੂੰ ਰੁਪਏ ਵਿੱਚ ਕਰਜ਼ਾ ਦੇ ਸਕਣਗੇ। ਇਸ ਤੋਂ ਇਲਾਵਾ, ਵੱਡੇ ਵਪਾਰਕ ਸਾਥੀਆਂ ਦੀਆਂ ਮੁਦਰਾਵਾਂ ਲਈ ਪਾਰਦਰਸ਼ੀ ਰੈਫਰੈਂਸ ਦਰਾਂ ਬਣਾਈਆਂ ਜਾਣਗੀਆਂ ਅਤੇ ਵਿਸ਼ੇਸ਼ ਰੁਪਇਆ ਵੋਸਟਰੋ ਖਾਤੇ (SRVA) ਦੇ ਬਚਤਾਂ ਨੂੰ ਵਧਾ ਕੇ ਇਸ ਵਿੱਚ ਕਾਰਪੋਰੇਟ ਬੌਂਡ ਤੇ ਕਮੇਰਸ਼ੀਅਲ ਪੇਪਰਾਂ ਵਿੱਚ ਨਿਵੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : DA, MSP ਵਧਾਈ ਤੇ...! ਕੈਬਨਿਟ ਮੀਟਿੰਗ 'ਚ ਕਈ ਅਹਿਮ ਫੈਸਲਿਆਂ 'ਤੇ ਲੱਗੀ ਮੋਹਰ
ਆਰਬੀਆਈ ਦੇ ਡਿਪਟੀ ਗਵਰਨਰ ਟੀ. ਰਵੀ ਸ਼ੰਕਰ ਨੇ ਨੀਤੀ ਸਮੀਖਿਆ ਤੋਂ ਬਾਅਦ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਭਾਰਤ ਆਪਣੀ ਰੁਪਏ ਦੀ ਰੈਫਰੈਂਸ ਦਰ ਪ੍ਰਣਾਲੀ ਨੂੰ ਮੌਜੂਦਾ ਚਾਰ ਮੁਦਰਾਵਾਂ ਤੋਂ ਵਧਾ ਕੇ ਹੋਰ ਕਰੰਸੀਜ਼ ਤੱਕ ਲੈ ਜਾਣ ਦੀ ਤਿਆਰੀ ਕਰ ਰਿਹਾ ਹੈ। ਇਸ ਵਿੱਚ ਇੰਡੋਨੇਸ਼ੀਆਈ ਰੁਪਿਆ ਅਤੇ ਯੂਏਈ ਦਿਰਹਮ (AED) ਵਰਗੀਆਂ ਮੁਦਰਾਵਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਹੈ। ਇਸ ਕਦਮ ਦਾ ਉਦੇਸ਼ ਮੁੱਖ ਤੌਰ 'ਤੇ ਇਹ ਹੈ ਕਿ ਦਰਾਂ ਨਿਰਧਾਰਤ ਕਰਨ ਲਈ ਕ੍ਰਾਸ-ਕਰੰਸੀ 'ਤੇ ਨਿਰਭਰਤਾ ਘਟਾਈ ਜਾਵੇ ਅਤੇ ਰੁਪਏ ਦੇ ਵਧੇਰੇ ਅੰਤਰਰਾਸ਼ਟਰੀ ਉਪਯੋਗ ਨੂੰ ਪ੍ਰੋਤਸਾਹਨ ਮਿਲੇ।
ਇਹ ਵੀ ਪੜ੍ਹੋ : ਆਧਾਰ ਕਾਰਡ ਸੰਬੰਧੀ ਵੱਡੀ ਖ਼ਬਰ, Update ਕਰਵਾਉਣ ਵਾਲਿਆਂ ਨੂੰ ਲੱਗੇਗਾ ਝਟਕਾ!
ਉਨ੍ਹਾਂ ਕਿਹਾ ਕਿ ਹਾਲਾਂਕਿ ਕੁਝ ਮੁਦਰਾਵਾਂ ਵਿੱਚ ਸੀਮਿਤ ਲੈਣ-ਦੇਣ ਕਾਰਨ ਬੈਂਚਮਾਰਕ ਰੈਫਰੈਂਸ ਦਰਾਂ ਦੇ ਵਿਕਾਸ ਵਿੱਚ ਸਮਾਂ ਲੱਗ ਰਿਹਾ ਹੈ, ਪਰ ਇਸ ਪ੍ਰਕਿਰਿਆ ਦੀ ਅਗਵਾਈ ਐਫਬੀਆਈਐਲ (FBIL) ਕਰੇਗੀ। ਉਮੀਦ ਹੈ ਕਿ ਜਿਵੇਂ ਹੀ ਰੈਫਰੈਂਸ ਦਰਾਂ ਜਾਰੀ ਕੀਤੀਆਂ ਜਾਣਗੀਆਂ, ਬਾਜ਼ਾਰ ਵਿੱਚ ਗਤੀਸ਼ੀਲਤਾ ਵੱਧੇਗੀ।
ਇਹ ਵੀ ਪੜ੍ਹੋ : ਅੱਜ ਤੋਂ ਬਦਲ ਜਾਵੇਗਾ ਪੇਮੈਂਟ ਦਾ ਤਰੀਕਾ, NPCI ਨੇ ਧੋਖਾਧੜੀ ਤੋਂ ਬਚਣ ਲਈ ਕੀਤੇ ਅਹਿਮ ਬਦਲਾਅ
ਰਵੀ ਸ਼ੰਕਰ ਅਨੁਸਾਰ ਟੀਚਾ ਇਹ ਹੈ ਕਿ ਦਰਾਂ ਪ੍ਰਾਪਤ ਕਰਨ ਲਈ ਕ੍ਰਾਸ-ਕਰੰਸੀ ਦੀ ਲੋੜ ਘੱਟ ਤੋਂ ਘੱਟ ਰਹੇ। ਇਸ ਨਾਲ ਸਿਰਫ਼ ਰੁਪਏ ਨੂੰ ਹੀ ਨਹੀਂ, ਸਗੋਂ ਹੋਰ ਮੁਦਰਾਵਾਂ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਇੰਡੋਨੇਸ਼ੀਆਈ ਰੁਪਿਆ ਅਤੇ ਏਈਡੀ (AED) ਤੇ ਵਿਚਾਰ ਕੀਤਾ ਜਾ ਰਿਹਾ ਹੈ, ਪਰ ਭਵਿੱਖ ਵਿੱਚ ਹੋਰ ਮੁਦਰਾਵਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : 34 ਦਵਾਈਆਂ 'ਤੇ ਸਰਕਾਰ ਵੱਲੋਂ ਪਾਬੰਦੀ, ਨਿਯਮਾਂ ਦੀ ਅਣਦੇਖੀ 'ਤੇ ਹੋਵੇਗੀ 3 ਸਾਲ ਦੀ ਸਜ਼ਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਤੰਬਰ ਮਹੀਨੇ UPI ਲੈਣ-ਦੇਣ 'ਚ ਆਈ ਗਿਰਾਵਟ, ਪਰ ਮੁੱਲ ਵਧਿਆ
NEXT STORY