ਨਵੀਂ ਦਿੱਲੀ, (ਅਨਸ)- ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਨੇ ਡਿਜੀਟਲ ਪੇਮੈਂਟ ਟਰਾਂਜ਼ੈਕਸ਼ਨ ਆਥੈਂਟੀਕੇਸ਼ਨ ਲਈ ਆਥੈਂਟੀਕੇਸ਼ਨ ਮੈਕੇਨਿਜ਼ਮ ਫਰੇਮਵਰਕ ’ਤੇ ਡਰਾਫਟ ਗਾਈਡਲਾਈਨਜ਼ ਜਾਰੀ ਕੀਤੀਆਂ। ਇਹ 1 ਅਪ੍ਰੈਲ 2026 ਤੋਂ ਲਾਗੂ ਹੋਣਗੀਆਂ। ਕੇਂਦਰੀ ਬੈਂਕ ਨੇ ਕਿਹਾ ਕਿ ਆਮ ਜਨਤਾ ਵੱਲੋਂ ਮਿਲੇ ਫੀਡਬੈਕ ’ਤੇ ਵਿਚਾਰ ਕੀਤਾ ਗਿਆ ਹੈ ਅਤੇ ਉਸ ਨੂੰ ਆਖਰੀ ਦਿਸ਼ਾ-ਨਿਰਦੇਸ਼ਾਂ ’ਚ ਸ਼ਾਮਲ ਕੀਤਾ ਗਿਆ ਹੈ। ਇਸ ਦਿਸ਼ਾ-ਨਿਰਦੇਸ਼ਾਂ ਦਾ ਉਦੇਸ਼ ਤਕਨੀਕੀ ਪ੍ਰਗਤੀ ਦੀ ਵਰਤੋਂ ਕਰ ਕੇ ਆਥੈਂਟੀਕੇਸ਼ਨ ਦੇ ਨਵੇਂ ਤਰੀਕਿਆਂ ਨੂੰ ਉਤਸ਼ਾਹ ਦੇਣਾ ਹੈ।
ਹਾਲਾਂਕਿ ਇਸ ਫਰੇਮਵਰਕ ’ਚ ਐੱਸ. ਐੱਮ. ਐੱਸ.-ਬੇਸਡ ਓ. ਟੀ. ਪੀ. ਨੂੰ ਆਥੈਂਟੀਕੇਸ਼ਨ (ਪ੍ਰਮਾਣੀਕਰਣ) ਫੈਕਟਰ ਦੇ ਰੂਪ ’ਚ ਬੰਦ ਕਰਨ ਦੀ ਗੱਲ ਨਹੀਂ ਕਹੀ ਗਈ ਹੈ। ਆਰ. ਬੀ. ਆਈ. ਕਹਿੰਦਾ ਹੈ ਕਿ ਭਾਰਤ ’ਚ ਸਾਰੇ ਡਿਜੀਟਲ ਪੇਮੈਂਟ ਟਰਾਂਜ਼ੈਕਸ਼ਨ ਨੂੰ 2 ਆਥੈਂਟੀਕੇਸ਼ਨ ਫੈਕਟਰ ਦੇ ਨਿਯਮ ਦੀ ਪਾਲਣਾ ਕਰਨੀ ਹੋਵੇਗੀ। ਹਾਲਾਂਕਿ ਆਥੈਂਟੀਕੇਸ਼ਨ ਲਈ ਕੋਈ ਖਾਸ ਫੈਕਟਰ ਲਾਜ਼ਮੀ ਨਹੀਂ ਸੀ ਪਰ ਡਿਜੀਟਲ ਪੇਮੈਂਟ ਇਕੋਸਿਸਟਮ ਨੇ ਮੁੱਖ ਰੂਪ ਤੋਂ ਇਲਾਵਾ ਫੈਕਟਰ ਦੇ ਰੂਪ ’ਚ ਐੱਸ. ਐੱਮ. ਐੱਸ.-ਬੇਸਡ ਵਨ ਟਾਈਮ ਪਾਸਵਰਡ (ਓ. ਟੀ. ਪੀ.) ਨੂੰ ਅਪਣਾਇਆ ਹੈ। ਆਰ. ਬੀ. ਆਈ. ਅਨੁਸਾਰ ਸਾਰੇ ਡਿਜੀਟਲ ਪੇਮੈਂਟ ਟਰਾਂਜ਼ੈਕਸ਼ਨ ਨੂੰ ਘੱਟ ਤੋਂ ਘੱਟ 2 ਵੱਖ-ਵੱਖ ਆਥੈਂਟੀਕੇਸ਼ਨ ਫੈਕਟਰ ਵੱਲੋਂ ਪ੍ਰਮਾਣਿਤ ਕੀਤਾ ਜਾਵੇਗਾ, ਜਦੋਂ ਤਕ ਕਿ ਛੋਟ ਨਹੀਂ ਦਿੱਤੀ ਗਈ ਹੋਵੇ। ਜਾਰੀਕਰਤਾ ਆਪਣੀ ਮਰਜ਼ੀ ਨਾਲ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪਣੇ ਗਾਹਕਾਂ ਨੂੰ ਆਥੈਂਟੀਕੇਸ਼ਨ ਫੈਕਟਰ ਦਾ ਬਦਲ ਦੇ ਸਕਦੇ ਹਨ।
ਮੀਂਹ ਨੇ ਮਚਾਈ ਤਬਾਹੀ, 86 ਲੋਕਾਂ ਦੀ ਮੌਤ, 1,725 ਜਾਨਵਰਾਂ ਨੇ ਵੀ ਗੁਆਈ ਜਾਨ
NEXT STORY