ਨਵੀਂ ਦਿੱਲੀ- ਸਰਕਾਰ ਵੱਲੋਂ ਗਰੰਟੀਡ ਸਕੀਮਾਂ ਵਿਚ ਨਿਵੇਸ਼ 'ਤੇ ਸ਼ਾਨਦਾਰ ਕਮਾਈ ਕਰਨ ਦਾ ਹੁਣ ਹੀ ਸਹੀ ਮੌਕਾ ਹੈ। ਇਸ ਸਮੇਂ ਐੱਨ. ਐੱਸ. ਸੀ., ਕੇ. ਵੀ. ਪੀ., ਟਾਈਮ ਡਿਪਾਜ਼ਿਟ (ਟੀ. ਡੀ.), ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (ਐੱਸ. ਸੀ. ਐੱਸ. ਐੱਸ.) 'ਤੇ ਬੈਂਕ ਫਿਕਸਡ ਡਿਪਜ਼ਿਟ ਨਾਲੋਂ ਜ਼ਿਆਦਾ ਵਿਆਜ ਮਿਲ ਰਿਹਾ ਹੈ। 30 ਜੂਨ, 202 ਤੱਕ ਨਾ ਨਿਵੇਸ਼ ਕਰ ਸਕੇ ਤਾਂ ਤੁਹਾਨੂੰ ਇਨ੍ਹਾਂ ਵਿਆਜ ਦਰਾਂ ਤੋਂ ਵੀ ਹੱਥ ਧੋਣਾ ਪੈ ਸਕਦਾ ਹੈ ਕਿਉਂਕਿ ਪਿਛਲੀ ਵਾਰ ਵਿਆਜ ਦਰਾਂ ਵਿਚ ਕਟੌਤੀ ਵਾਪਸ ਲੈ ਲਈ ਗਈ ਸੀ ਪਰ ਇਸ ਵਾਰ ਅਗਲੀ ਸਤੰਬਰ ਤਿਮਾਹੀ ਲਈ ਛੋਟੀਆਂ ਬਚਤ ਸਕੀਮਾਂ ਲਈ ਵਿਆਜ ਦਰਾਂ ਘਟਾਈਆਂ ਜਾ ਸਕਦੀਆਂ ਹਨ।
ਹੁਣ ਹੀ ਰਾਸ਼ਟਰੀ ਬਚਤ ਸਰਟੀਫਿਕੇਟ (ਐੱਨ. ਐੱਸ. ਸੀ.), ਕਿਸਾਨ ਵਿਕਾਸ ਪੱਤਰ (ਕੇ. ਵੀ. ਪੀ.) ਅਤੇ ਡਾਕਘਰ ਦੀ ਟੀ. ਡੀ. ਵਿਚ ਨਿਵੇਸ਼ ਕਰ ਲੈਂਦੇ ਹੋ ਤਾਂ ਤੁਹਾਡੇ ਲਈ ਵਿਆਜ ਦਰ ਸਕੀਮ ਪੂਰੀ ਹੋਣ ਤੱਕ ਫਿਕਸਡ ਰਹੇਗੀ, ਜਦੋਂ ਕਿ ਸਰਕਾਰ ਵੱਲੋਂ ਸੋਧ ਕਰਨ 'ਤੇ ਪੀ. ਪੀ. ਐੱਫ. ਤੇ ਸੁਕੰਨਿਆ ਸਮਰਿਧੀ ਲਈ ਵਿਆਜ ਦਰ ਬਦਲ ਜਾਂਦੀ ਹੈ। ਸਮਾਲ ਸੇਵਿੰਗ ਸਕੀਮਾਂ ਜਾਂ ਡਾਕਘਰ ਯੋਜਨਾਵਾਂ 'ਤੇ ਮੌਜੂਦਾ ਸਮੇਂ ਲਈ ਵਿਆਜ ਦਰਾਂ-
ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ-
ਇਸ ਸਮੇਂ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (ਐੱਸ. ਸੀ. ਐੱਸ. ਐੱਸ.) ਕਾਫ਼ੀ ਸ਼ਾਨਦਾਰ ਸਕੀਮ ਹੈ। ਇਸ ਵਿਚ ਕੀਤੇ ਗਏ ਨਿਵੇਸ਼ ਦੇ ਬਦਲੇ ਵਿਚ ਇਨਕਮ ਟੈਕਸ ਦੀ ਧਾਰਾ 80ਸੀ ਤਹਿਤ 1.5 ਲੱਖ ਰੁਪਏ ਤੱਕ ਦੀ ਟੈਕਸ ਕਟੌਤੀ ਦਾ ਫਾਇਦਾ ਵੀ ਮਿਲਦਾ ਹੈ। ਮੌਜੂਦਾ ਸਮੇਂ ਇਸ ਪੰਜ ਸਾਲਾ ਸਕੀਮ 'ਤੇ 7.4 ਫ਼ੀਸਦੀ ਵਿਆਜ ਦਰ ਹੈ, ਜਦੋਂ ਕਿ ਐੱਸ. ਬੀ. ਆਈ. ਅਤੇ ਐੱਚ. ਡੀ. ਐੱਫ. ਸੀ. ਵਰਗੇ ਮੋਹਰੀ ਬੈਂਕ 5 ਸਾਲ ਦੀ ਐੱਫ. ਡੀ. 'ਤੇ ਸੀਨੀਅਰ ਸਿਟੀਜ਼ਨਸ ਨੂੰ 6.2 ਫ਼ੀਸਦੀ ਤੱਕ ਵਿਆਜ ਦੇ ਰਹੇ ਹਨ।
ਇਹ ਵੀ ਪੜ੍ਹੋ- ਬਾਜ਼ਾਰ : ਕੋਵਿਡ ਪਾਬੰਦੀਆਂ ਹਟਣ 'ਤੇ ਫਰਾਟਾ ਭਰ ਸਕਦੇ ਨੇ ਇਹ 5 ਸ਼ੇਅਰ
ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਵਿਚ 15 ਲੱਖ ਰੁਪਏ ਤੱਕ ਦੀ ਰਾਸ਼ੀ ਜਮ੍ਹਾ ਕਰਾਈ ਜਾ ਸਕਦੀ ਹੈ। ਸਰਕਾਰ ਹਰ ਤਿਮਾਹੀ ਡਾਕਘਰ ਸਕੀਮਾਂ ਦੀਆਂ ਵਿਆਜ ਦਰਾਂ ਦੀ ਸਮੀਖਿਆ ਕਰਦੀ ਹੈ। ਮੌਜੂਦਾ ਵਿਆਜ ਦਰਾਂ 30 ਜੂਨ 2021 ਤੱਕ ਇਹੀ ਰਹਿਣਗੀਆਂ। ਐੱਸ. ਸੀ. ਐੱਸ. ਐੱਸ. ਦੀ ਖ਼ਾਸ ਗੱਲ ਇਹ ਹੈ ਕਿ ਜਦੋਂ ਤੁਸੀਂ ਇਹ ਸਕੀਮ ਲੈ ਲੈਂਦੇ ਹੋ ਤਾਂ ਇਸ ਦੀ ਵਿਆਜ ਦਰ ਸਕੀਮ ਦੇ ਪੰਜ ਸਾਲ ਪੂਰੇ ਹੋਣ ਤੱਕ ਤੁਹਾਡੇ ਲਈ ਫਿਕਸਡ ਰਹਿੰਦੀ ਹੈ, ਭਾਵੇਂ ਕਿ ਇਸ ਵਿਚਕਾਰ ਨਵੀਂ ਵਿਆਜ ਦਰ ਘੱਟ ਹੋ ਜਾਵੇ।
►ਛੋਟੀਆਂ ਬਚਤ ਸਕੀਮਾਂ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਸਰਕਾਰ ਮਹਾਮਾਰੀ ਕਾਰਨ ਛੋਟੇ ਕਾਰੋਬਾਰਾਂ ਨੂੰ ਦੇ ਸਕਦੀ ਹੈ ਇਹ ਵੱਡੀ ਰਾਹਤ
NEXT STORY