ਨਵੀਂ ਦਿੱਲੀ (ਭਾਸ਼ਾ)-ਦੇਸ਼ ਦੇ 6 ਵੱਡੇ ਸ਼ਹਿਰਾਂ 'ਚ ਜ਼ਮੀਨ-ਜਾਇਦਾਦ ਦੇ ਵਿਕਾਸ (ਰੀਐਲਿਟੀ) 'ਚ ਨਿਵੇਸ਼ ਜੂਨ 2017 ਨੂੰ ਖ਼ਤਮ ਸਾਲ 'ਚ ਦੁੱਗਣਾ ਹੋ ਕੇ 2.87 ਅਰਬ ਡਾਲਰ ਰਿਹਾ। ਜ਼ਮੀਨ-ਜਾਇਦਾਦ ਦੇ ਖੇਤਰ ਬਾਰੇ ਸਲਾਹ ਦੇਣ ਵਾਲੀ ਕੁਸ਼ਮੈਨ ਐਂਡ ਵੀਕਫੀਲਡ ਰਿਪੋਰਟ 'ਚ ਇਹ ਕਿਹਾ ਗਿਆ ਹੈ। ਰਿਪੋਰਟ ਅਨੁਸਾਰ, ਭਾਰਤ ਦੇ 6 ਸ਼ਹਿਰਾਂ ਮੁੰਬਈ, ਬੈਂਗਲੁਰੂ, ਪੁਣੇ, ਦਿੱਲੀ, ਚੇਨਈ ਅਤੇ ਹੈਦਰਾਬਾਦ 'ਚ ਕੁਲ 2.87 ਅਰਬ ਡਾਲਰ ਦਾ ਨਿਵੇਸ਼ ਕੀਤਾ ਗਿਆ। ਇਹ 100 ਫ਼ੀਸਦੀ ਵਾਧੇ ਨੂੰ ਦਰਸਾਉਂਦਾ ਹੈ।'' ਮਜ਼ਬੂਤ ਆਰਥਕ ਕਾਰਕ, ਸੁਧਾਰਾਂ 'ਚ ਤੇਜ਼ੀ, ਬਹੁਤ ਜ਼ਿਆਦਾ ਰਿਟਰਨ ਆਦਿ ਦੇ ਕਾਰਨ ਇਹ 6 ਸ਼ਹਿਰ ਪੂੰਜੀ ਖਿੱਚਣ 'ਚ ਕਾਮਯਾਬ ਰਹੇ। ਕੁਸ਼ਮੈਨ ਐਂਡ ਵੀਕਫੀਲਡ (ਸੀ. ਐਂਡ ਡਬਲਿਊ.) ਅਨੁਸਾਰ ਮੁੰਬਈ 'ਚ 174.9 ਕਰੋੜ ਡਾਲਰ ਦਾ ਨਿਵੇਸ਼ ਹੋਇਆ। ਪੂੰਜੀ ਨਿਵੇਸ਼ ਖਿੱਚਣ 'ਚ ਸਫਲ ਸ਼ਹਿਰਾਂ ਦੀ ਕੌਮਾਂਤਰੀ ਸੂਚੀ 'ਚ ਮੁੰਬਈ 81ਵੇਂ ਸਥਾਨ 'ਤੇ ਰਿਹਾ।
ਪਿਛਲੇ ਸਾਲ ਦੀ ਰੈਂਕਿੰਗ 'ਚ ਮੁੰਬਈ ਕੌਮਾਂਤਰੀ ਪੱਧਰ 'ਤੇ 400 ਸ਼ਹਿਰਾਂ ਦੀ ਸੂਚੀ 'ਚ 149ਵੇਂ ਸਥਾਨ 'ਤੇ ਸੀ। ਇਨ੍ਹਾਂ 6 ਸ਼ਹਿਰਾਂ 'ਚ ਜੋ ਕੁਲ ਨਿਵੇਸ਼ ਆਇਆ, ਉਸ 'ਚ 55 ਫ਼ੀਸਦੀ ਤੋਂ ਜ਼ਿਆਦਾ ਉੱਤਰੀ ਅਮਰੀਕਾ ਤੋਂ ਆਇਆ। ਉਥੇ ਹੀ ਯੂਰਪ ਦਾ ਯੋਗਦਾਨ 14 ਫ਼ੀਸਦੀ ਰਿਹਾ। ਸੂਚੀ 'ਚ 51 ਅਰਬ ਡਾਲਰ ਨਿਵੇਸ਼ ਨਾਲ ਨਿਊਯਾਰਕ ਪਹਿਲੇ ਸਥਾਨ 'ਤੇ ਹੈ। ਉਸ ਤੋਂ ਬਾਅਦ ਕ੍ਰਮਵਾਰ ਲਾਸ ਏਂਜਲਸ (39 ਅਰਬ ਡਾਲਰ) ਅਤੇ ਸਾਨ ਫਰਾਂਸਿਸਕੋ (32 ਅਰਬ ਡਾਲਰ) ਦਾ ਸਥਾਨ ਰਿਹਾ। ਏਸ਼ੀਆ 'ਚ ਹਾਂਗਕਾਂਗ ਨੇ ਸਭ ਤੋਂ ਜ਼ਿਆਦਾ 18.4 ਅਰਬ ਡਾਲਰ ਦਾ ਨਿਵੇਸ਼ ਆਕਰਸ਼ਿਤ ਕੀਤਾ ਅਤੇ ਉਹ 8ਵੇਂ ਸਥਾਨ 'ਤੇ ਰਿਹਾ।
ਏ. ਟੀ. ਐੱਮ. ਰਾਹੀਂ ਧੋਖੇ ਨਾਲ ਕੱਢੇ 2 ਲੱਖ, ਹੁਣ ਆਈ. ਸੀ. ਆਈ. ਸੀ. ਆਈ. ਬੈਂਕ ਦੇਵੇਗਾ ਮੁਆਵਜ਼ਾ
NEXT STORY