ਨਵੀਂ ਦਿੱਲੀ (ਭਾਸ਼ਾ) – ਦਸੰਬਰ ਤਿਮਾਹੀ ਵਿਚ ਭਾਰਤੀ ਇਕਵਿਟੀ ਬਾਜ਼ਾਰ ਵਿਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦੀ ਹਿੱਸੇਦਾਰੀ ਦਾ ਮੁੱਲ 738 ਅਰਬ ਡਾਲਰ ਤੱਕ ਪੁੱਜ ਗਿਆ ਜੋ ਸਤੰਬਰ ਤਿਮਾਹੀ ਦੀ ਤੁਲਨਾ ਵਿਚ 13 ਫੀਸਦੀ ਵੱਧ ਹੈ। ਮਾਰਨਿੰਗਸਟਾਰ ਦੀ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਰਿਪੋਰਟ ਮੁਤਾਬਕ ਚਾਲੂ ਵਿੱਤੀ ਸਾਲ ਦੀ ਸਤੰਬਰ ਤਿਮਾਹੀ ਵਿਚ ਐੱਫ. ਪੀ. ਆਈ. ਨਿਵੇਸ਼ ਦਾ ਮੁੱਲ 651 ਅਰਬ ਡਾਲਰ ਸੀ। ਉੱਥੇ ਹੀ ਵਿੱਤੀ ਸਾਲ 2022-23 ਦੀ ਦਸੰਬਰ ਤਿਮਾਹੀ ਵਿਚ ਅਜਿਹੇ ਨਿਵੇਸ਼ ਦਾ ਮੁੱਲ 584 ਅਰਬ ਡਾਲਰ ਸੀ।
ਇਹ ਵੀ ਪੜ੍ਹੋ : UPI ਗਲੋਬਲ ਹੋਣ ਦੀ ਰਾਹ 'ਤੇ, ਹੁਣ ਸ਼੍ਰੀਲੰਕਾ ਅਤੇ ਮਾਰੀਸ਼ਸ 'ਚ ਵੀ ਮਿਲਣਗੀਆਂ ਸੇਵਾਵਾਂ
ਰਿਪੋਰਟ ਮੁਤਾਬਕ ਇਸ ਦਾ ਸਿਹਰਾ ਘਰੇਲੂ ਇਕਵਿਟੀ ਬਾਜ਼ਾਰਾਂ ਦੇ ਚੰਗੇ ਪ੍ਰਦਰਸ਼ਨ ਦੇ ਨਾਲ-ਨਾਲ ਐੱਫ. ਪੀ. ਆਈ. ਦੇ ਮਜ਼ਬੂਤ ਸ਼ੁੱਧ ਪ੍ਰਵਾਹ ਨੂੰ ਦਿੱਤਾ ਜਾ ਸਕਦਾ ਹੈ। ਹਾਲਾਂਕਿ ਭਾਰਤੀ ਇਕਵਿਟੀ ਬਾਜ਼ਾਰ ਪੂੰਜੀਕਰਨ ਵਿਚ ਐੱਫ. ਪੀ. ਆਈ. ਦਾ ਅਨੁਪਾਤਿਕ ਅੰਸ਼ਦਾਨ ਸਮੀਖਿਆ ਅਧੀਨ ਤਿਮਾਹੀ ਵਿਚ ਮਾਮੂਲੀ ਤੌਰ ’ਤੇ ਡਿੱਗ ਕੇ 16.83 ਫੀਸਦੀ ਹੋ ਗਿਆ ਜੋ ਸਤੰਬਰ ਤਿਮਾਹੀ ਵਿਚ 16.95 ਫੀਸਦੀ ਸੀ। ਸਤੰਬਰ ਤਿਮਾਹੀ ਵਿਚ 5.38 ਅਰਬ ਡਾਲਰ ਦੀ ਨਿਕਾਸੀ ਕਰਨ ਤੋਂ ਬਾਅਦ ਅਕਤੂਬਰ-ਦਸੰਬਰ ਦੀ ਤਿਮਾਹੀ ਵਿਚ ਵਿਦੇਸ਼ੀ ਨਿਵੇਸ਼ਕ ਅਮਰੀਕੀ ਟ੍ਰੇਜਰੀ ਬਾਂਡ ਦਾ ਰਿਟਰਨ ਘੱਟ ਹੋਣ ਨਾਲ ਭਾਰਤੀ ਇਕਵਿਟੀ ਬਾਜ਼ਾਰਾਂ ਵਿਚ 6.07 ਅਰਬ ਡਾਲਰ ਦੇ ਸ਼ੁੱਧ ਖਰੀਦਦਾਰ ਰਹੇ। ਇਸ ਤੋਂ ਇਲਾਵਾ ਕਈ ਕੰਪਨੀਆਂ ਦੇ ਆਈ. ਪੀ. ਓ. ਆਉਣ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਨੇ ਵੀ ਵਿਦੇਸ਼ੀ ਨਿਵੇਸ਼ਕਾਂ ਨੂੰ ਭਾਰਤੀ ਇਕਵਿਟੀ ਬਾਜ਼ਾਰ ਵੱਲ ਲਿਜਾਣ ਦਾ ਕੰਮ ਕੀਤਾ।
ਇਹ ਵੀ ਪੜ੍ਹੋ : ਹੋਲੀ ਮੌਕੇ ਘਰ ਜਾਣ ਦੀ ਬਣਾ ਰਹੇ ਹੋ ਯੋਜਨਾ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਇਨ੍ਹਾਂ ਰੂਟਾਂ 'ਤੇ ਨਹੀਂ ਮਿਲੇਗੀ ਟ੍ਰੇਨ ਦੀ
ਇਹ ਵੀ ਪੜ੍ਹੋ : ਭਾਰਤ 'ਚ ਪਲਾਂਟ ਲਗਾਉਣ ਤੋਂ ਝਿਜਕ ਰਹੀਆਂ ਚੀਨੀ ਕੰਪਨੀਆਂ, Xiaomi ਨੇ ਸਰਕਾਰ ਨੂੰ ਲਿਖਿਆ ਪੱਤਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੰਦੀ ਦੀ ਲਪੇਟ 'ਚ ਜਾਪਾਨ, ਜਰਮਨੀ ਨੇ ਖੋਹਿਆ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਦਾ ਤਾਜ
NEXT STORY