ਮੁੰਬਈ - ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਕਾਰਨ ਅੱਜ ਘਰੇਲੂ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸ਼ੁਰੂਆਤੀ ਕਾਰੋਬਾਰ ਵਿੱਚ ਬੀਐਸਈ ਸੈਂਸੈਕਸ ਲਗਭਗ 900 ਅੰਕ ਡਿੱਗ ਗਿਆ, ਜਦੋਂ ਕਿ ਨਿਫਟੀ 24,900 ਤੋਂ ਹੇਠਾਂ ਚਲਾ ਗਿਆ। ਅਮਰੀਕਾ ਵਿੱਚ ਨੌਕਰੀਆਂ ਦੀ ਰਿਪੋਰਟ ਤੋਂ ਪਹਿਲਾਂ ਨਿਵੇਸ਼ਕ ਸਾਵਧਾਨੀ ਵਾਲਾ ਰੁਖ ਅਪਣਾ ਰਹੇ ਹਨ। ਇਹ ਤੈਅ ਕਰੇਗਾ ਕਿ ਯੂਐਸ ਫੈਡਰਲ ਰਿਜ਼ਰਵ ਵਿਆਜ ਦਰਾਂ ਵਿੱਚ ਕਿੰਨੀ ਕਟੌਤੀ ਕਰੇਗਾ।
ਇਹ ਵੀ ਪੜ੍ਹੋ : ਪੰਜਾਬ ਦੀ ਆਰਥਿਕਤਾ ਲਈ ਕੈਬਨਿਟ ਦਾ ਫ਼ੈਸਲਾ, ਪੈਟਰੋਲ-ਡੀਜ਼ਲ 'ਤੇ ਵਧਾਇਆ ਵੈਟ
ਇਸ ਕਾਰਨ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਗਿਰਾਵਟ ਦਾ ਅਸਰ ਸਾਰੇ ਸੈਕਟਰਾਂ 'ਤੇ ਦਿਖਾਈ ਦੇ ਰਿਹਾ ਹੈ। ਸੈਂਸੈਕਸ 'ਚ ਸੂਚੀਬੱਧ 30 ਕੰਪਨੀਆਂ 'ਚੋਂ ਸਟੇਟ ਬੈਂਕ ਆਫ ਇੰਡੀਆ, ਅਲਟਰਾਟੈੱਕ ਸੀਮੈਂਟ, ਰਿਲਾਇੰਸ ਇੰਡਸਟਰੀਜ਼, ਐੱਨ.ਟੀ.ਪੀ.ਸੀ., ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਟਾਈਟਨ ਦੇ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ। ਬਜਾਜ ਫਾਈਨਾਂਸ, ਬਜਾਜ ਫਿਨਸਰਵ, ਹਿੰਦੁਸਤਾਨ ਯੂਨੀਲੀਵਰ, ਏਸ਼ੀਅਨ ਪੇਂਟਸ ਅਤੇ ਇੰਡਸਇੰਡ ਬੈਂਕ ਦੇ ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : ਗਲਤ ਢੰਗ ਨਾਲ ਪੇਸ਼ ਆਉਂਦੀ ਹੈ ਮਾਧਬੀ ਪੁਰੀ ਬੁਚ, 500 ਮੁਲਾਜ਼ਮਾਂ ਨੇ ਕੀਤੀ ਇਹ ਸ਼ਿਕਾਇਤ
ਇਸ ਗਿਰਾਵਟ ਕਾਰਨ ਬੀਐਸਈ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 4.46 ਲੱਖ ਕਰੋੜ ਰੁਪਏ ਡਿੱਗ ਕੇ 461.22 ਲੱਖ ਕਰੋੜ ਰੁਪਏ ਰਹਿ ਗਿਆ। ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਕਾਰੋਬਾਰ ਦੌਰਾਨ ਕਰੀਬ 2 ਫੀਸਦੀ ਡਿੱਗ ਗਏ। ਇਹ ਡਿੱਗ ਕੇ 2925.95 ਰੁਪਏ 'ਤੇ ਆ ਗਿਆ ਸੀ। ਸਵੇਰੇ 10.50 ਵਜੇ ਇਹ BSE 'ਤੇ 1.66% ਦੀ ਗਿਰਾਵਟ ਨਾਲ 2937.55 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਇਸੇ ਤਰ੍ਹਾਂ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਦੇ ਸ਼ੇਅਰ ਵੀ ਕਰੀਬ ਤਿੰਨ ਫੀਸਦੀ ਡਿੱਗ ਗਏ। ਵਰਤਮਾਨ ਵਿੱਚ ਇਹ BSE 'ਤੇ 2.93% ਦੀ ਗਿਰਾਵਟ ਨਾਲ 794.65 ਰੁਪਏ 'ਤੇ ਵਪਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਫਿਰ ਰੁਆਉਣਗੇ ਪਿਆਜ, ਕੀਮਤਾਂ ’ਚ ਆਏਗਾ ਭਾਰੀ ਉਛਾਲ
ਵਿਦੇਸ਼ੀ ਬਾਜ਼ਾਰ ਦੀ ਸਥਿਤੀ
ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਚੀਨ ਦਾ ਸ਼ੰਘਾਈ ਕੰਪੋਜ਼ਿਟ, ਜਾਪਾਨ ਦਾ ਨਿੱਕੇਈ-225 ਅਤੇ ਹਾਂਗਕਾਂਗ ਦਾ ਹੈਂਗ ਸੇਂਗ ਘਾਟੇ 'ਚ ਰਿਹਾ। ਵੀਰਵਾਰ ਨੂੰ ਅਮਰੀਕੀ ਬਾਜ਼ਾਰ ਨਕਾਰਾਤਮਕ ਰੁਖ ਨਾਲ ਬੰਦ ਹੋਏ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.07 ਫੀਸਦੀ ਘੱਟ ਕੇ 72.64 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਨੇ ਵੀਰਵਾਰ ਨੂੰ ਪੂੰਜੀ ਬਾਜ਼ਾਰ 'ਚ ਵਿਕਰੀ ਕੀਤੀ ਅਤੇ 688.69 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਇਹ ਵੀ ਪੜ੍ਹੋ : McDonald ਨੇ ਬਦਲੀ ਸਟ੍ਰੈਟੇਜੀ, ਮਿਲੇਗਾ ਪੌਸ਼ਟਿਕ ਬਰਗਰ, ਕਿਸਾਨਾਂ ਨੂੰ ਵੀ ਹੋਵੇਗਾ ਫ਼ਾਇਦਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ 'ਚ Demat ਖ਼ਾਤਿਆਂ ਦੀ ਸੰਖ਼ਿਆ 17 ਕਰੋੜ ਦੇ ਪਾਰ, ਕਈ ਦੇਸ਼ਾਂ ਦੀ ਕੁੱਲ ਆਬਾਦੀ ਤੋਂ ਵੀ ਜ਼ਿਆਦਾ
NEXT STORY