ਮੁੰਬਈ — ਹਫਤੇ ਦੇ ਪਹਿਲੇ ਹੀ ਦਿਨ ਯਾਨੀ ਕਿ ਅੱਜ ਸੋਮਵਾਰ ਨੂੰ ਸ਼ੇਅਰ ਬਜ਼ਾਰ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬਜ਼ਾਰ ਖੁੱਲ੍ਹਦੇ ਹੀ 25 ਮਿੰਟਾਂ ਦੇ ਅੰਦਰ ਨਿਵੇਸ਼ਕਾਂ ਨੂੰ ਕਰੀਬ 1.50 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਸੈਂਸੈਕਸ ਜਿਥੇ 350 ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਉਥੇ ਦੂਜੇ ਪਾਸੇ ਨਿਫਟੀ 50 ਅੰਕਾਂ ਦੀ ਗਿਰਾਵਟ ਦਾ ਸੈਂਕੜਾ ਲਗਾ ਚੁੱਕਾ ਹੈ। ਬਜਾਜ ਫਿਨਸਰਵ ਅਤੇ ਬਜਾਜ ਫਾਇਨਾਂਸ ਦੇ ਸ਼ੇਅਰਾਂ ਵਿਚ 3-3 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
25 ਮਿੰਟਾਂ ਵਿਚ 1.50 ਲੱਖ ਕਰੋੜ ਰੁਪਏ ਦਾ ਨੁਕਸਾਨ
ਸ਼ੇਅਰ ਬਜ਼ਾਰ 'ਚ ਗਿਰਾਵਟ ਦੇ ਕਾਰਨ ਅੱਜ ਸਵੇਰੇ ਹੀ ਨਿਵੇਸ਼ਕਾਂ ਨੂੰ ਸਿਰਫ 25 ਮਿੰਟਾਂ ਵਿਚ 1.50 ਲੱਖ ਕਰੋੜ ਦਾ ਨੁਕਸਾਨ ਝੱਲਣਾ ਪਿਆ ਹੈ। ਅਸਲ 'ਚ 9.40 ਵਜੇ ਸੈਂਸਕਸ 380 ਦੇ ਆਸਪਾਸ ਗਿਰਾਵਟ 'ਚ ਸੀ। ਉਸ ਸਮੇਂ ਬੰਬਈ ਸਟਾਕ ਐਕਸਚੇਂਜ ਦਾ ਮਾਰਕਿਟ ਕੈਪ 1,43,86,302.27 ਕਰੋੜ ਰੁਪਏ 'ਤੇ ਆ ਚੁੱਕਾ ਸੀ ਜਦੋਂਕਿ ਸ਼ੁੱਕਰਵਾਰ ਨੂੰ ਸੈਂਸੈਕਸ ਬੰਦ ਹੋਣ ਦੇ ਬਾਅਦ ਬੰਬਈ ਸਟਾਕ ਐਕਸਚੇਂਜ ਦਾ ਮਾਰਕਿਟ ਕੈਪ 1,45,34,758.53 ਕਰੋੜ ਰੁਪਏ ਸੀ। ਅਜਿਹੇ 'ਚ ਦੋਵਾਂ ਦਿਨਾਂ ਦਾ ਫਰਕ 1.48 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਹੈ। ਇਹੀ ਫਰਕ ਨਿਵੇਸ਼ਕਾਂ ਦੇ ਨੁਕਸਾਨ ਦਾ ਹੈ।
ਬੈਂਕਿੰਗ ਸੈਟਕਰ ਧੜਾਮ
ਅੱਜ ਫਿਰ ਬੈਂਕਿੰਗ ਸੈਕਟਰ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਿਥੇ ਬੈਂਕ ਐਕਸਚੇਂਜ 433.41 ਅੰਕਾਂ ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਉਥੇ ਨਿਫਟੀ 'ਚ 453.55 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕੰਜ਼ਿਊਮਰ ਡਿਊਰੇਬਲਸ 184.19 ਅਤੇ ਆਇਲ ਐਂਡ ਗੈਸ ਸੈਕਟਰ 'ਚ 134.61 ਅੰਕਾਂ ਦੀ ਗਿਰਾਵਟ ਹੈ। ਬੀਐਸਈ ਫਾਇਨਾਂਸ 'ਚ 100 ਅਤੇ ਐਫਐਮਸੀਜੀ ਸੈਕਟਰ ਵਿਚ 125 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਆਈ.ਟੀ. ਅਤੇ ਆਟੋ ਸੈਕਟਰ ਵਿਚ ਵਾਧਾ ਹੈ। ਆਈਟੀ 49.63 ਅਤੇ ਆਟੋ 88 ਅੰਕਾਂ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
ਵਾਧੇ ਅਤੇ ਗਿਰਾਵਟ ਵਾਲੇ ਸ਼ੇਅਰ
ਵਾਧੇ ਵਾਲੇ ਸ਼ੇਅਰਾਂ ਦੀ ਗੱਲ ਕਰੀਏ ਤਾਂ ਵੇਦ ਲਿਮਟਿਡ 'ਚ 4.37 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਯੈੱਸ ਬੈਂਕ 3 ਫੀਸਦੀ, ਸਨਫਾਰਮਾ 2.35 ਫੀਸਦੀ, ਟਾਟਾ ਮੋਟਰਸ 2.32 ਅਤੇ ਏਸ਼ੀਅਨ ਪੇਂਟਸ 'ਚ 2.11 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਗਿਰਾਵਟ ਵਾਲੇ ਸ਼ੇਅਰਾਂ ਵਿਚ ਐਚ.ਡੀ.ਐਫ.ਸੀ., ਐਚ.ਡੀ.ਐਫ.ਸੀ. ਬੈਂਕ ਬਜਾਜ ਫਿਨਸਰਵ ਅਤੇ ਬਜਾਜ ਫਾਇਨਾਂਸ 'ਚ ਕਰੀਬ 3 ਫੀਸਦੀ ਦੀ ਗਿਰਾਵਟ ਹੈ। ਇਸ ਦੇ ਨਾਲ ਹੀ ਬੀ.ਪੀ.ਸੀ.ਐਲ. ਦੇ ਸ਼ੇਅਰਾਂ ਵਿਚ ਦੋ ਫੀਸਦੀ ਦੀ ਗਿਰਾਵਟ ਹੈ।
ਹੁਣ ਰੋਡ ਇਨਫਰਾਸਟਰੱਕਟਰ 'ਚ ਬਾਂਡ ਦੇ ਜ਼ਰੀਏ ਕਰ ਸਕੋਗੇ ਨਿਵੇਸ਼, ਮਿਲੇਗਾ ਬਿਹਤਰ ਰਿਟਰਨ
NEXT STORY