ਬਿਜ਼ਨੈੱਸ ਡੈਸਕ - ਫਿਕਸਡ ਡਿਪਾਜ਼ਿਟ (FD) 'ਤੇ ਚੰਗਾ ਵਿਆਜ ਕਮਾਉਣ ਵਾਲੇ ਨਿਵੇਸ਼ਕਾਂ ਨੂੰ ਹੁਣ ਥੋੜ੍ਹਾ ਜਿਹਾ ਝਟਕਾ ਲੱਗ ਸਕਦਾ ਹੈ, ਕਿਉਂਕਿ ਬੈਂਕਾਂ ਨੇ ਹੌਲੀ-ਹੌਲੀ ਵਿਆਜ ਦਰਾਂ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ ਹੈ। ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਬੈਂਕ, HDFC ਬੈਂਕ ਨੇ 3 ਕਰੋੜ ਰੁਪਏ ਤੋਂ ਘੱਟ ਦੀ ਕੁਝ FD 'ਤੇ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ, ਜੋ ਕਿ 1 ਅਪ੍ਰੈਲ, 2025 ਤੋਂ ਲਾਗੂ ਹੋ ਗਈ ਹੈ। ਇਸ ਦੇ ਨਾਲ ਹੀ ਭਾਰਤੀ ਸਟੇਟ ਬੈਂਕ (SBI) ਨੇ ਅੰਮ੍ਰਿਤ ਕਲਸ਼ ਨਾਮ ਦੀ ਆਪਣੀ ਵਿਸ਼ੇਸ਼ FD ਸਕੀਮ ਨੂੰ ਵੀ ਬੰਦ ਕਰ ਦਿੱਤਾ ਹੈ, ਜਿਸ ਵਿੱਚ 400 ਦਿਨਾਂ ਲਈ 7.10% ਦਾ ਆਕਰਸ਼ਕ ਵਿਆਜ ਮਿਲਦਾ ਸੀ। ਇਹ ਸਕੀਮ ਅਪ੍ਰੈਲ 2023 ਵਿੱਚ ਸ਼ੁਰੂ ਹੋਈ ਸੀ ਅਤੇ 31 ਮਾਰਚ ਨੂੰ ਖ਼ਤਮ ਹੋ ਗਈ।
ਇਹ ਵੀ ਪੜ੍ਹੋ : SBI, PNB, ICICI ਅਤੇ HDFC ਬੈਂਕ ਦੇ ਖ਼ਾਤਾਧਾਰਕਾਂ ਲਈ ਵੱਡੀ ਖ਼ਬਰ... ਬਦਲ ਗਏ ਇਹ ਨਿਯਮ
FD ਵਿਆਜ ਦਰਾਂ 'ਚ ਕਟੌਤੀ ਸ਼ੁਰੂ ਹੋ ਗਈ ਹੈ। HDFC ਬੈਂਕ, ਯੈੱਸ ਬੈਂਕ ਅਤੇ ਪੰਜਾਬ ਐਂਡ ਸਿੰਧ ਬੈਂਕ ਨੇ ਇਸ ਦੀ ਸ਼ੁਰੂਆਤ ਕੀਤੀ ਹੈ। ਰਿਜ਼ਰਵ ਬੈਂਕ 7-9 ਅਪ੍ਰੈਲ ਨੂੰ ਸਮੀਖਿਆ ਮੀਟਿੰਗ ਕਰਨ ਵਾਲਾ ਹੈ। ਇਸ ਸਾਲ ਦੂਜੀ ਵਾਰ ਰੈਪੋ ਦਰਾਂ 'ਚ ਕਟੌਤੀ ਹੋ ਸਕਦੀ ਹੈ। ਇਸ ਤੋਂ ਪਹਿਲਾਂ 7 ਫਰਵਰੀ ਨੂੰ ਰੈਪੋ ਰੇਟ 0.25% ਘਟਾ ਕੇ 6.25% ਕਰ ਦਿੱਤਾ ਗਿਆ ਸੀ। ਇਸ ਲਈ ਬੈਂਕਾਂ ਨੇ ਦਰਾਂ ਘਟਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ : ਕਾਰ ਖਰੀਦਣ ਦੀ ਹੈ ਯੋਜਨਾ... ਜਲਦ ਵਧਣ ਵਾਲੀਆਂ ਹਨ ਮਾਰੂਤੀ ਸੁਜ਼ੂਕੀ ਦੀਆਂ ਕੀਮਤਾਂ, ਜਾਣੋ ਕਿੰਨਾ ਹੋਵੇਗਾ ਵਾਧਾ
ਕੁਝ ਬੈਂਕਾਂ ਨੇ ਵਿਸ਼ੇਸ਼ FD ਸਕੀਮਾਂ ਬੰਦ ਕਰ ਦਿੱਤੀਆਂ ਹਨ...
SBI ਨੇ ਵਿਸ਼ੇਸ਼ FD ਸਕੀਮ 'ਅੰਮ੍ਰਿਤ ਕਲਸ਼' ਬੰਦ ਕਰ ਦਿੱਤੀ ਹੈ। ਇਸ 'ਚ 400 ਦਿਨਾਂ ਦੀ ਜਮ੍ਹਾ ਰਾਸ਼ੀ 'ਤੇ 7.10 ਫੀਸਦੀ ਵਿਆਜ ਮਿਲਦਾ ਸੀ।
ਪੰਜਾਬ ਐਂਡ ਸਿੰਧ ਬੈਂਕ ਨੇ 333 ਦਿਨਾਂ ਅਤੇ 555 ਦਿਨਾਂ ਦੀਆਂ ਐਫਡੀ ਸਕੀਮਾਂ ਬੰਦ ਕਰ ਦਿੱਤੀਆਂ ਹਨ। ਇਨ੍ਹਾਂ 'ਤੇ ਸਾਲਾਨਾ ਵਿਆਜ ਕ੍ਰਮਵਾਰ 7.72% ਅਤੇ 7.45% ਸੀ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਪੈਟਰੋਲ ਤੇ ਸ਼ਰਾਬ ਸਸਤੇ...ਸਰਕਾਰ ਨੇ DA 50 ਫੀਸਦੀ ਤੋਂ ਵਧਾ ਕੇ ਕੀਤਾ 53 ਫੀਸਦੀ
ਇਨ੍ਹਾਂ ਬੈਂਕਾਂ ਨੇ FD ਵਿਆਜ ਦਰਾਂ ਵਿੱਚ ਕਟੌਤੀ ਕੀਤੀ
HDFC ਬੈਂਕ
35 ਮਹੀਨੇ ਦੀ FD 'ਤੇ ਵਿਆਜ ਦਰ 0.35% ਅਤੇ 55 ਮਹੀਨੇ ਦੀ FD 'ਤੇ 0.40% ਦੀ ਕਟੌਤੀ ਕੀਤੀ ਹੈ। ਹੁਣ ਇਨ੍ਹਾਂ ਦੋਵਾਂ FD 'ਤੇ 7% ਵਿਆਜ ਮਿਲੇਗਾ। ਸੀਨੀਅਰ ਨਾਗਰਿਕਾਂ ਨੂੰ 0.5% ਵਾਧੂ ਵਿਆਜ ਮਿਲਦਾ ਰਹੇਗਾ। ਨਵੀਆਂ ਦਰਾਂ 3 ਕਰੋੜ ਰੁਪਏ ਤੋਂ ਘੱਟ ਦੀ FD ਲਈ ਹਨ। HDFC ਬੈਂਕ 21 ਮਹੀਨਿਆਂ ਤੱਕ ਦੀ FD 'ਤੇ ਸਭ ਤੋਂ ਵੱਧ 7.25% ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ : ਖੁਸ਼ਖਬਰੀ: PPF ਖਾਤਾਧਾਰਕਾਂ ਲਈ ਵੱਡੀ ਰਾਹਤ, ਹੁਣ ਇਸ ਚੀਜ਼ ਨੂੰ ਬਦਲਣ 'ਤੇ ਨਹੀਂ ਲੱਗੇਗਾ ਕੋਈ ਚਾਰਜ
ਯੈੱਸ ਬੈਂਕ
FD 'ਤੇ ਵਿਆਜ ਦਰਾਂ 'ਚ 0.25% ਦੀ ਕਟੌਤੀ ਕੀਤੀ ਹੈ। ਇਸ ਬੈਂਕ ਦੇ ਆਮ ਗਾਹਕਾਂ ਨੂੰ ਹੁਣ 7 ਦਿਨਾਂ ਤੋਂ ਲੈ ਕੇ 10 ਸਾਲ ਤੱਕ ਦੀ FD 'ਤੇ 3.25% ਤੋਂ 7.75% ਵਿਆਜ ਮਿਲੇਗਾ। ਪਹਿਲਾਂ ਇਨ੍ਹਾਂ 'ਤੇ 8 ਫੀਸਦੀ ਤੱਕ ਵਿਆਜ ਮਿਲਦਾ ਸੀ। ਸਭ ਤੋਂ ਵੱਧ ਵਿਆਜ 12 ਮਹੀਨਿਆਂ ਤੋਂ 24 ਮਹੀਨਿਆਂ ਦੀ FD 'ਤੇ ਉਪਲਬਧ ਹੈ। ਸੀਨੀਅਰ ਨਾਗਰਿਕਾਂ ਲਈ ਨਵੀਂ ਵਿਆਜ ਦਰਾਂ 3.75% ਤੋਂ 8.25% ਤੱਕ ਹਨ।
ਪੰਜਾਬ ਅਤੇ ਸਿੰਧ ਬੈਂਕ
ਇਸ ਬੈਂਕ ਨੇ 444 ਦਿਨਾਂ ਦੀ FD 'ਤੇ ਵਿਆਜ ਦਰ 7.30 ਤੋਂ ਘਟਾ ਕੇ 7.10 ਪ੍ਰਤੀਸ਼ਤ ਕਰ ਦਿੱਤੀ ਹੈ। ਹੁਣ 777 ਦਿਨਾਂ ਦੀ FD 'ਤੇ 7.25% ਦੀ ਬਜਾਏ 6.50% ਵਿਆਜ ਮਿਲੇਗਾ। ਬੈਂਕ ਨੇ 999 ਦਿਨਾਂ ਦੀ FD 'ਤੇ ਵਿਆਜ ਦਰ ਵੀ 6.65% ਤੋਂ ਘਟਾ ਕੇ 6.35% ਕਰ ਦਿੱਤੀ ਹੈ।
ਬੰਧਨ ਬੈਂਕ
ਬੰਧਨ ਬੈਂਕ ਨੇ 3 ਅਪ੍ਰੈਲ, 2025 ਤੋਂ 3 ਕਰੋੜ ਰੁਪਏ ਤੋਂ ਵੱਧ ਦੀ FD (ਬਲਕ ਡਿਪਾਜ਼ਿਟ) 'ਤੇ ਵਿਆਜ ਦਰਾਂ ਨੂੰ ਬਦਲ ਦਿੱਤਾ ਹੈ। ਹੁਣ ਬੈਂਕ 12-13 ਮਹੀਨਿਆਂ ਦੀ ਮਿਆਦ ਵਾਲੀ ਕਾਲੇਬਲ FD 'ਤੇ 8 ਫੀਸਦੀ ਸਾਲਾਨਾ ਦੀ ਦਰ ਨਾਲ ਵਿਆਜ ਮਿਲ ਰਿਹਾ ਹੈ। ਜਦਕਿ ਬੈਂਕ ਆਪਣੇ ਗਾਹਕਾਂ ਨੂੰ ਉਸੇ ਮਿਆਦ ਦੇ ਨਾਲ ਨਾਨ-ਕਾਲੇਬਲ FD 'ਤੇ 8.3% ਤੱਕ ਵਿਆਜ ਦੇ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਕਾਲ ਕਰਨ ਯੋਗ ਐਫਡੀ ਉਹ ਹੁੰਦੀ ਹੈ ਜਿਸ ਨੂੰ ਬੈਂਕ ਲੋੜ ਪੈਣ 'ਤੇ ਸਮੇਂ ਤੋਂ ਪਹਿਲਾਂ ਬੰਦ ਕਰ ਸਕਦਾ ਹੈ, ਜਦੋਂ ਕਿ ਨਾਨ-ਕਾਲੇਬਲ ਐਫਡੀ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਬੰਦ ਨਹੀਂ ਕੀਤਾ ਜਾ ਸਕਦਾ।
ਹਾਲ ਹੀ ਵਿੱਚ, RBI ਦੁਆਰਾ ਦਰਾਂ ਵਿੱਚ ਕਟੌਤੀ ਦੇ ਲਗਭਗ 2 ਮਹੀਨਿਆਂ ਬਾਅਦ, ਕੁਝ ਬੈਂਕਾਂ ਨੇ FD 'ਤੇ ਵਿਆਜ ਦਰਾਂ ਨੂੰ ਘਟਾ ਦਿੱਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ FD 'ਚ ਨਿਵੇਸ਼ ਕਰਨ ਦਾ ਇਹ ਸਹੀ ਸਮਾਂ ਹੈ। ਕੇਂਦਰੀ ਬੈਂਕ ਦੁਆਰਾ ਦਰਾਂ ਵਿੱਚ ਕਟੌਤੀ ਤੋਂ ਬਾਅਦ ਵੀ, ਕਈ ਬੈਂਕਾਂ ਨੇ ਐਫਡੀ 'ਤੇ ਵਿਆਜ ਦਰਾਂ ਨਹੀਂ ਘਟਾਈਆਂ, ਕਿਉਂਕਿ ਬੈਂਕਾਂ 'ਤੇ ਜਮ੍ਹਾਂ ਰਕਮ ਵਧਾਉਣ ਦਾ ਦਬਾਅ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਅਰਥਵਿਵਸਥਾ 'ਤੇ ਅਮਰੀਕੀ ਟੈਰਿਫ ਦੇ ਪ੍ਰਭਾਵ ਦਰਮਿਆਨ Repo Rate 'ਚ ਕਟੌਤੀ ਦੀ ਵਧੀ ਉਮੀਦ
NEXT STORY