ਗੈਜੇਟ ਡੈਸਕ (ਅਰੂਸ਼ ਚੋਪੜਾ) - ਏ.ਆਈ. ਵੀ ਹੁਣ ਇਨਸਾਨ ਦੇ ਬਰਾਬਰ ਸਮਝਦਾਰ ਹੋ ਗਿਆ ਹੈ। ਬਨਾਉਟੀ ਗਿਆਨ ਨੇ ਟਿਊਰਿੰਗ ਟੈਸਟ ਪਾਸ ਕਰ ਲਿਆ ਹੈ। ਕੈਲੀਫੋਰਨੀਆ ਦੀ ਸੇਨ ਡਿਯਾਗੋ ਯੂਨੀਵਰਸਿਟੀ (ਯੂ. ਸੀ. ਐੱਸ. ਡੀ.) ਦੇ ਵਿਗਿਆਨੀਆਂ ਨੇ ਜਾਂਚ ਵਿਚ ਪਾਇਆ ਹੈ ਕਿ ਇਸ ਸਮੇਂ ਦੋ ਪ੍ਰਮੁੱਖ ਚੈਟਬੋਟ ਟਿਊਰਿੰਗ ਟੈਸਟ ਨੂੰ ਇਨਸਾਨ ਵਰਗੀ ਸਮਰੱਥਾ ਨਾਲ ਪਾਸ ਕਰਨ ਵਿਚ ਸਮਰੱਥ ਹੈ।
ਇਨ੍ਹਾਂ ਵਿਚ ਇਕ ਏ. ਆਈ. ਜੀ. ਪੀ. ਟੀ. (ਜੇਨਰੇਟਿਵ ਪ੍ਰੀ-ਟਰੇਨਿੰਗ ਟਰਾਂਸਫਰਮਰ) ਅਤੇ ਦੂਜਾ ਐੱਲ. ਐੱਲ. ਏ. ਐੱਮ. ਏ. (ਲਾਰਜ ਲੈਂਗਵੇਜ ਮਾਡਲ ਮੇਟਾ ਏ. ਆਈ.) ਹੈ। ਵਿਗਿਆਨੀਆਂ ਮੁਤਾਬਕ ਉਨ੍ਹਾਂ ਦੇ ਪ੍ਰੀਖਣ ਵਿਚ ਓਪਨ ਏ. ਆਈ. ਦੀ ਚੈਟ ਜੀ. ਪੀ. ਟੀ. ਅਤੇ ਵਟਸਐਪ ਅਤੇ ਫੇਸਬੁੱਕ ’ਤੇ ਮੌਜੂਦ ਮੇਟਾ ਏ. ਆਈ., ਇਹ ਦੋਵੇਂ ਟਿਊਰਿੰਗ ਟੈਸਟ ਪਾਸ ਕਰ ਚੁੱਕੇ ਹਨ। ਏ. ਆਈ. ਨੇ ਅਜਿਹਾ ਟੈਸਟ ਵੀ ਪਾਸ ਕਰ ਲਿਆ, ਜਿਸ ਵਿਚ ਫਰਕ ਸਮਝਣ ਵਿਚ ਇਨਸਾਨ ਵੀ ਧੋਖਾ ਖਾ ਗਿਆ ਅਤੇ ਠੀਕ ਨਾਲ ਜਵਾਬ ਨਹੀਂ ਦੇ ਸਕਿਆ।
ਥ੍ਰੀ-ਪਾਰਟੀ ਟਿਊਰਿੰਗ ਟੈਸਟ ਪਾਸ ਕੀਤਾ
ਯੂ. ਸੀ. ਐੱਸ. ਡੀ. ਦੇ ਵਿਗਿਆਨੀਆਂ ਮੁਤਾਬਕ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਬਨਾਉਟੀ ਗਿਆਨ ਨੇ ਮਾਪਦੰਡ ਥ੍ਰੀ-ਪਾਰਟੀ ਟਿਊਰਿੰਗ ਟੈਸਟ ਪਾਸ ਕੀਤਾ ਹੈ। ਜਾਂਚਕਰਤਾ ਇਹ ਫਰਕ ਕਰਨ ਵਿਚ ਅਸਫਲ ਰਿਹਾ ਕਿ ਜਵਾਬ ਮਸ਼ੀਨ ਦੇ ਰਹੀ ਹੈ ਜਾਂ ਇਨਸਾਨ ਵੱਲੋਂ ਦਿੱਤੇ ਜਾ ਰਹੇ ਹਨ।
4 ਮਾਡਲਾਂ ’ਤੇ ਕੀਤੀ ਪ੍ਰੀਖਣ
ਵਿਗਿਆਨੀਆਂ ਨੇ 4 ਏ. ਆਈ. ਮਾਡਲਾਂ ’ਤੇ ਟਿਊਰਿੰਗ ਟੈਸਟ ਕੀਤਾ। ਇਨ੍ਹਾਂ ਵਿਚ ਪਿਛਲੇ ਫਰਵਰੀ ਮਹੀਨੇ ਵਿਚ ਲਾਂਚ ਜੀ. ਪੀ. ਟੀ.-4.5, ਜੀ. ਪੀ. ਟੀ.-4ਓ, ਮੇਟਾ ਦਾ ਐੱਲ. ਐੱਲ. ਏ. ਐੱਮ. ਏ. ਮਾਡਲ ਅਤੇ 60 ਦੇ ਦਹਾਕੇ ਤੋਂ ਚੱਲਿਆ ਆ ਰਿਹਾ ਚੈਟ ਪ੍ਰੋਗਰਾਮ ਇਲੀਜਾ। ਇਸ ਪ੍ਰੀਖਣ ਵਿਚ ਮਾਹਿਰਾਂ ਨੇ ਯੂਨੀਵਰਸਿਟੀ ਦੇ 126 ਅੰਡਰ-ਗ੍ਰੈਜੂਏਟ ਵਿਦਿਆਰਥੀਆਂ ਅਤੇ 158 ਲੋਕਾਂ ਨੂੰ ਜੋ ਆਨਲਾਈਨ ਡਾਟਾ ਪੂਲ ਵਿਚ ਸਨ, ਸ਼ਾਮਲ ਕੀਤਾ।
ਅਜਿਹੇ ਰਹੇ ਨਤੀਜੇ
4 ਵਿਚੋਂ ਦੋ ਹੀ ਨਿਕਲੇ ਇਨਸਾਨ ਵਰਗੇ
ਸਾਰੇ ਇਨਸਾਨ ਵੀ ਇਕ ਵਾਰ ਵਿਚ ਟੈਸਟ ਪਾਸ ਨਹੀਂ ਕਰ ਪਾਉਂਦੇ ਉਨ੍ਹਾਂ ਦਾ ਔਸਤ 50% ਹੈ।
56% ਮੇਟਾ LLaMa-3.1
73% ਜੀ. ਟੀ. ਪੀ.-4.5
21% ਜੀ. ਟੀ. ਪੀ.-40
23% ਇਲੀਜਾ
50% ਤੋਂ ਉੱਪਰ ਰਹੇ ਇਹ ਦੋਵੇਂ
ਇਹ ਦੋਵੇਂ ਇਨਸਾਨ ਨਾਲੋਂ ਘੱਟ ਰਹੇ
ਜਾਣੋ ਕੀ ਹੈ ਟਿਊਰਿੰਗ ਟੈਸਟ
ਟਿਊਰਿੰਗ ਟੈਸਟ ਵਿਚ ਕੰਪਿਊਟਰ ਅਤੇ ਮਨੁੱਖ ਵਿਚ ਫਰਕ ਨਿਰਧਾਰਤ ਕਰਨ ਲਈ ਕੁਝ ਖਾਸ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਹਨ। ਟਿਊਰਿੰਗ ਟੈਸਟ ਗਣਿਤ ਵਿਗਿਆਨੀ ਅਤੇ ਕੰਪਿਊਟਰ ਏਲਨ ਟਿਊਰਿੰਗ ਵੱਲੋਂ 1950 ਵਿਚ ਪ੍ਰਸਤਾਵਿਤ ਕੀਤਾ ਗਿਆ ਸੀ, ਤਾਂ ਜੋ ਆਨਲਾਈਨ ਜਵਾਬ ਦੇ ਰਹੇ ਸਬਜੈਕਟ ਦੀ ਪਛਾਣ ਕੀਤੀ ਜਾ ਸਕੇ ਕਿ ਉਹ ਇਨਸਾਨ ਹੈ ਜਾਂ ਮਸ਼ੀਨ। ਇਸ ਟੈਸਟ ਨੂੰ ਮਸ਼ੀਨ ਦੀ ਬੁੱਧੀ ਨਾਪਣ ਦਾ ਵੀ ਪੈਮਾਨਾ ਮੰਨਿਆ ਜਾਂਦਾ ਹੈ। ਟਿਊਰਿੰਗ ਨੂੰ ਦੂਜੀ ਵਿਸ਼ਵ ਜੰਗ ਦੌਰਾਨ ਬ੍ਰਿਟਿਸ਼ ਖੁਫੀਆ ਏਜੰਸੀ ਨੇ ਨਾਜੀ ਕੋਡ ਤੋੜਨ ਲਈ ਨਿਯੁਕਤ ਕੀਤਾ ਸੀ।
‘ਗ੍ਰੋਕ’ (ਮਸਕ) ਨਾਲ ਮੌਜ-ਮਸਤੀ ਕਰਦੇ ਰਹੇ ਹੋ? ਹੁਣ ਕਰੋ ਭੁਗਤਾਨ
NEXT STORY