ਕੋਲੰਬੋ (ਭਾਸ਼ਾ) – ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਦੀ ਸ਼੍ਰੀਲੰਕਾ ਸਥਿਤ ਸਹਾਇਕ ਇਕਾਈ ਨੇ ਵਿਸ਼ਵ ਪੱਧਰ ’ਤੇ ਈਂਧਨ ਦੀਆਂ ਕੀਮਤਾਂ ’ਚ ਵਾਧੇ ਦਾ ਹਵਾਲਾ ਦਿੰਦੇ ਹੋਏ ਸ਼ਨੀਵਾਰ ਨੂੰ ਇੱਥੇ ਪੈਟਰੋਲ ਦੀ ਕੀਮਤ 20 ਰੁਪਏ ਅਤੇ ਡੀਜ਼ਲ ਦੀ 15 ਰੁਪਏ ਤੱਕ ਵਧਾ ਦਿੱਤੀ। ਲੰਕਾ ਇੰਡੀਅਨ ਆਇਲ ਕੰਪਨੀ (ਐੱਲ. ਆਈ. ਓ. ਸੀ.) ਨੇ ਇਸ ਮਹੀਨੇ ਈਂਧਨ ਦੇ ਰੇਟ ਦੂਜੇ ਵਾਰ ਵਧਾਏ ਹਨ। ਹੁਣ ਇੱਥੇ ਪੈਟਰੋਲ ਦੇ ਰੇਟ 204 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੇ 139 ਰੁਪਏ ਪ੍ਰਤੀ ਲਿਟਰ ਹੈ। ਸ਼੍ਰੀਲੰਕਾ ਦੇ ਵਿੱਤ ਮੰਤਰੀ ਬਾਸਿਲ ਰਾਜਪਕਸ਼ੇ ਆਰਥਿਕ ਰਾਹਤ ’ਤੇ ਗੱਲ ਕਰਨ ਭਾਰਤ ਦੇ ਦੌਰੇ ’ਤੇ ਆਉਣ ਵਾਲੇ ਸਨ ਪਰ ਇਹ ਦੌਰਾ ਹਾਲੇ ਹੋਰ ਟਲ ਗਿਆ ਹੈ ਅਤੇ ਇਸ ਦਰਮਿਆਨ ਐੱਲ. ਆਈ. ਓ. ਸੀ. ਨੇ ਰੇਟਾਂ ’ਚ ਵਾਧਾ ਕਰ ਦਿੱਤਾ। ਬਾਸਿਲ ਰਾਜਪਕਸ਼ੇ ਅਤੇ ਪ੍ਰਧਾਨ ਮੰਤਰੀ ਰਾਜਪਕਸ਼ੇ ਇਸ ਹਫਤੇ ਦੇ ਅਖੀਰ ’ਚ ਦਿੱਲੀ ਲਈ ਰਵਾਨਾ ਹੋਣ ਵਾਲੇ ਸਨ।
ਪਠਾਨਕੋਟ-ਦਿੱਲੀ ਰੂਟ ਲਈ ਨਹੀਂ ਉਪਲੱਬਧ ਹੋਵੇਗੀ ਫਲਾਈਟ, ਯਾਤਰੀਆਂ ਨੂੰ ਕਰਨੀ ਪੈ ਸਕਦੀ ਹੈ ਉਡੀਕ
NEXT STORY