ਨਵੀਂ ਦਿੱਲੀ - ਪਠਾਨਕੋਟ ਤੋਂ ਦਿੱਲੀ ਜਾਣ ਵਾਲੀ ਇਕਲੌਤੀ ਫਲਾਈਟ ਨੂੰ 1 ਮਾਰਚ ਤੋਂ ਅਗਲੇ ਹੁਕਮਾਂ ਤੱਕ ਲਈ ਰੱਦ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਬਾਰੇ ਕਿਸੇ ਵਿਭਾਗ ਵਲੋਂ ਇਸ ਬਾਰੇ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ 28 ਫਰਵਰੀ ਤੋਂ ਬਾਅਦ ਇਸ ਰੂਟ ਲਈ ਬੁਕਿੰਗ ਬੰਦ ਹੋ ਗਈ ਹੈ। ਪਠਾਨਕੋਟ ਤੋਂ ਦਿੱਲੀ ਲਈ ਸੋਮਵਾਰ, ਮੰਗਲਵਾਰ ਅਤੇ ਵੀਰਵਾਰ ਨੂੰ ਫਲਾਈਟ ਰਵਾਨਾ ਹੁੰਦੀ ਹੈ। ਇਸ ਰੂਟ ਲਈ ਕਾਰੋਬਾਰੀਆਂ ਅਤੇ ਇਲਾਕਾ ਵਾਸੀਆਂ ਵਲੋਂ ਭਾਰੀ ਮੰਗ ਕੀਤੇ ਜਾਣ ਤੋਂ ਬਾਅਦ ਫਲਾਈਟ ਸ਼ੁਰੂ ਕੀਤੀ ਗਈ ਸੀ ਅਤੇ ਇਸ ਲਈ ਯਾਤਰੀਆਂ ਦਾ ਵਧੀਆ ਰਿਸਪਾਂਸ ਵੀ ਮਿਲ ਰਿਹਾ ਸੀ। ਇਸ ਰੂਟ ਲਈ 60 ਤੋਂ 70 ਫ਼ੀਸਦੀ ਤੱਕ ਯਾਤਰੀ ਬੁਕਿੰਗ ਮਿਲ ਜਾਂਦੀ ਸੀ। ਪਿਛਲੇ ਕੁਝ ਸਮੇਂ ਤੋਂ ਯਾਤਰੀਆਂ ਦੀ ਸੰਖਿਆ ਵਿਚ ਕਮੀ ਦੇਖਣ ਨੂੰ ਮਿਲ ਰਹੀ ਸੀ। ਸ਼ਾਇਦ ਇਹ ਹੀ ਕਾਰਨ ਰਿਹਾ ਹੈ ਕਿ ਇਸ ਰੂਟ ਲਈ ਫਲਾਈਟ ਬੁਕਿੰਗ ਬੰਦ ਹੋ ਗਈ ਹੈ।
ਇਹ ਵੀ ਪੜ੍ਹੋ : NSE Scam : CBI ਨੇ ਬੀਤੀ ਰਾਤ ਚੇਨਈ ਤੋਂ ਆਨੰਦ ਸੁਬਰਾਮਨੀਅਮ ਨੂੰ ਕੀਤਾ ਗ੍ਰਿਫਤਾਰ, ਜਾਣੋ ਵਜ੍ਹਾ
ਇਲਾਕਾ ਵਾਸੀਆਂ ਦੀ ਮੰਗ ਦੇ ਆਧਾਰ ਤੇ ਸ਼ੁਰੂ ਕੀਤੀ ਗਈ ਸੀ ਫਲਾਈਟ
ਇਲਾਕਾ ਵਾਸੀਆਂ ਦੀ ਭਾਰੀ ਮੰਗ ਤੋਂ ਬਾਅਦ ਹੀ ਇਸ ਰੂਟ ਲਈ ਫਲਾਈਟ ਦੀ ਵਿਵਸਥਾ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਪਠਾਨਕੋਟ ਤੋਂ ਦਿੱਲੀ ਰੇਲ ਗੱਡੀ ਜ਼ਰੀਏ ਜਾਣ ਨਾਲ ਯਾਤਰੀਆਂ ਨੂੰ ਕਰੀਬ 8 ਤੋਂ 9 ਘੰਟੇ ਤੱਕ ਦਾ ਸਫ਼ਰ ਕਰਨਾ ਪੈਂਦਾ ਸੀ। ਇਸ ਦੇ ਨਾਲ ਹੀ ਬੱਸ ਰਾਂਹੀ ਇਸ ਸਫ਼ਰ ਲਈ ਸਮਾਂ ਵੱਧ ਕੇ 10 ਤੋਂ 11 ਘੰਟੇ ਤੱਕ ਦਾ ਹੋ ਜਾਂਦਾ ਸੀ। ਇਸ ਲਈ ਫਲਾਈਟ ਸ਼ੁਰੂ ਹੋਣ ਤੋਂ ਬਾਅਦ ਇਲਾਕਾ ਵਾਸੀਆਂ ਨੇ ਰਾਹਤ ਮਹਿਸੂਸ ਕੀਤੀ ਕਿਉਂਕਿ ਹੁਣ ਇਹ ਸਮਾਂ ਘੱਟ 1 ਘੰਟਾ 45 ਮਿੰਟ ਤੱਕ ਦਾ ਰਹਿ ਗਿਆ। ਹੁਣ ਅਗਲੇ ਹੁਕਮਾਂ ਤੱਕ 1 ਮਾਰਚ ਤੋਂ ਇਸ ਰੂਟ ਲਈ ਫਲਾਈਟ ਉਪਲੱਬਧ ਨਹੀਂ ਹੋਵੇਗੀ।
ਇਹ ਵੀ ਪੜ੍ਹੋ : BharatPe ਦੇ ਪ੍ਰਮੁੱਖ ਨਿਵੇਸ਼ਕਾਂ ਨੇ ਅਸ਼ਨੀਰ ਦੀ ਪੇਸ਼ਕਸ਼ ਠੁਕਰਾਈ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਮਰੀਕੀ ਤੇਲ ਭੰਡਾਰ ’ਚ ਵਾਧੇ ਦੀ ਖਬਰ ਨਾਲ ਕੱਚੇ ਤੇਲ ਦੇ ਰੇਟ ’ਚ ਆਈ ਨਰਮੀ
NEXT STORY