ਇੰਦੌਰ (ਐੱਨ.) – ਚੀਨ ’ਚ ਬਿਜਲੀ ਸੰਕਟ ਅਤੇ ਕੋਲੇ ਦੇ ਰੇਟ ਵਧਣ ਕਾਰਨ ਲੋਹੇ ’ਚ ਰਿਕਾਰਡ ਤੇਜ਼ੀ ਹੋ ਰਹੀ ਹੈ। ਸਵੇਰ ਤੋਂ ਸ਼ਾਮ ਤੱਕ ਲੋਹੇ (ਸਰੀਏ) ਦੇ ਰੇਟ ’ਚ ਕਰੀਬ 3000 ਰੁਪਏ ਪ੍ਰਤੀ ਟਨ ਦੀ ਤੇਜ਼ੀ ਦਰਜ਼ ਕੀਤੀ ਗਈ। ਹੁਣ ਤੱਕ ਇਕ ਹੀ ਦਿਨ ’ਚ ਲੋਹੇ ਦੇ ਰੇਟਾਂ ’ਚ ਤੇਜੀ਼ ਦਾ ਇਹ ਨਵਾਂ ਰਿਕਾਰਡ ਦੱਸਿਆ ਜਾ ਰਿਹਾ ਹੈ। ਰਾਏਪੁਰ ਤੋਂ ਲੈ ਕੇ ਗੋਬਿੰਦਗੜ੍ਹ, ਮੁੰਬਈ ਤੋਂ ਲੈ ਕੇ ਭਾਵਨਗਰ ਤੱਕ ਦੀਆਂ ਕੰਪਨੀਆਂ ਨੇ ਪੂਰੇ ਦਿਨ ਹਰ ਘੰਟੇ ਲੋਹੇ ਅਤੇ ਸਰੀਏ ਦੇ ਰੇਟਾਂ ’ਚ ਬਦਲਾਅ ਕੀਤਾ। ਵਧੇ ਰੇਟਾਂ ’ਤੇ ਵੀ ਸਪਲਾਈ ਅਤੇ ਸੌਦੇ ਰੁਕੇ ਰਹੇ।
ਚੀਨ ’ਚ ਬਿਜਲੀ ਸੰਕਟ ਤੋਂ ਲੈ ਕੇ ਕੋਲੇ ਦੇ ਰੇਟਾਂ ’ਚ ਹੋਏ ਵਾਧੇ ਨੂੰ ਲੋਹੇ ਦੀ ਬੇਲਗਾਮ ਤੇਜ਼ੀ ਦੇ ਪਿੱਛੇ ਸਮਝੌਤਾ ਦੱਸਿਆ ਜਾ ਰਿਹਾ ਹੈ। ਸਵੇਰੇ ਬਾਜ਼ਾਰ ਖੱੁਲ੍ਹਦੇ ਹੀ ਟੀ. ਐੱਮ. ਟੀ. ਸਰੀਏ ਦੇ ਰੇਟ 1000 ਰੁਪਏ ਖੁੱਲ੍ਹੇ। ਦੁਪਹਿਰ ਵੇਲੇ ਰੇਟ 500 ਰੁਪਏ ਚੜ੍ਹੇ ਅਤੇ ਇਕ ਵਜਦੇ-ਵਜਦੇ 500 ਰੁਪਏ ਦੀ ਤੇਜ਼ੀ ਹੋਰ ਆ ਗਈ । ਤੇਜ਼ੀ ਫਿਰ ਵੀ ਨਹੀਂ ਰੁਕੀ ਅਤੇ ਸ਼ਾਮ ਤੱਕ ਕਈ ਬ੍ਰਾਂਡ ਦੇ ਸਰੀਏ ’ਚ 2700 ਤੱਕ ਦਾ ਵਾਧਾ ਹੋ ਗਿਆ। ਰਾਤ ਤੱਕ ਰੇਟਾਂ ’ਚ ਵਾਧਾ ਜਾਰੀ ਰਿਹਾ ਅਤੇ ਤੇਜ਼ੀ ਦਾ ਅੰਕੜਾ 3000 ਤੱਕ ਪਹੁੰਚ ਗਿਆ। ਵੱਖ-ਵੱਖ ਬ੍ਰਾਂਡਾਂ ਮੁਤਾਬਕ ਟੀ. ਐੱਮ. ਟੀ. ਸਰੀਆ 58,600 ਤੋਂ 59,200 ਰੁਪਏ ਟਨ ਬੋਲਿਆ ਜਾਣ ਲੱਗਾ। ਇੰਗਟ ’ਚ ਵੀ 1100 ਰੁਪਏ ਦੀ ਤੇਜ਼ੀ ਆ ਚੁੱਕੀ ਸੀ।
ਇਹ ਵੀ ਪੜ੍ਹੋ : ਅੱਜ ਤੋਂ ਹੋਣ ਜਾ ਰਹੇ ਹਨ ਇਹ ਵੱਡੇ ਬਦਲਾਅ, ਜਾਣਕਾਰੀ ਨਾ ਹੋਣ 'ਤੇ ਹੋ ਸਕਦਾ ਹੈ ਨੁਕਸਾਨ
ਕੰਪਨੀਆਂ ਬਣਾ ਰਹੀਆਂ ਹਨ ਤੇਜ਼ੀ ਦਾ ਮਾਹੌਲ
ਕਾਰੋਬਾਰੀਆਂ ਮੁਤਾਬਕ ਚੀਨ ’ਚ ਬਿਜਲੀ ਕਟੌਤੀ ਅਤੇ ਉਤਪਾਦਨ ਘਟਣ ਨੂੰ ਤੇਜ਼ੀ ਦਾ ਕਾਰਨ ਦੱਸ ਕੇ ਸਾਰੀਆਂ ਕੰਪਨੀਆਂ ਤੇਜ਼ੀ ਦਾ ਮਾਹੌਲ ਬਣਾ ਰਹੀਆਂ ਹਨ। ਰਾਏਪੁਰ ਦੀਆਂ ਿਮੱਲਾਂ ਨੇ ਸਰੀਏ ਦੇ ਰੇਟ ਵਧਾਉਣ ਦੇ ਨਾਲ ਕਾਰਨ ਦੱਸਿਆ ਹੈ ਕਿ 6 ਮਹੀਨਿਆਂ ’ਚ ਕੋਲੇ ਦੇ ਰੇਟ ਵੀ 6000 ਤੋਂ ਵਧ ਕੇ 15,000 ਰੁਪਏ ਪ੍ਰਤੀ ਟਨ ਪਹੁੰਚੇ ਹਨ, ਇਸ ਲਈ ਰੇਟ ਵਧਾਉਣਾ ਜ਼ਰੂਰੀ ਹੈ। ਤੇਜ਼ੀ ਦੇ ਪਿੱਛੇ ਚੀਨ ’ਚ ਬਣ ਰਹੇ ਹਾਲਾਤ ਜ਼ਿੰਮੇਵਾਰ ਹਨ। ਇਕ ਦਿਨ ਪਹਿਲਾਂ ਸਿੰਗਾਪੁਰ ’ਚ ਵੀ ਇਸਪਾਤ ਮਹਿੰਗਾ ਹੋਣ ਦਾ ਅਸਰ ਗਲੋਬਲ ਮਾਰਕੀਟ ’ਤੇ ਪੈ ਰਿਹਾ ਹੈ।
ਇਹ ਵੀ ਪੜ੍ਹੋ : ਟਮਾਟਰ ਨੇ ਦਿਖਾਏ ‘ਤੇਵਰ’, 35 ਰੁਪਏ ਪ੍ਰਤੀ ਕਿਲੋ ਪਹੁੰਚੇ ਰੇਟ
ਭਾਰਤੀ ਇਸਪਾਤ ਨਿਰਮਾਤਾਵਾਂ ਲਈ ਚੀਨ ਨੂੰ ਬਰਾਮਦ ਦਾ ਮੌਕਾ
ਸੂਤਰਾਂ ਮੁਤਾਬਕ ਭਾਰਤੀ ਇਸਪਾਤ ਨਿਰਮਾਤਾਵਾਂ ਲਈ ਬਰਾਮਦ ਕਰਨ ਦਾ ਇਹ ਸਹੀ ਮੌਕਾ ਹੈ ਕਿਉਂਕਿ ਚੀਨ ਦੀਆਂ ਸਟੀਲ ਮਿੱਲਾਂ ਬਿਜਲੀ ਸੰਕਟ ਕਾਰਨ ਬੰਦ ਪਈਆਂ ਹਨ। ਸਪਲਾਈਕਰਤਾ ਆਰਡਰ ਨਹੀਂ ਲੈ ਰਹੇ ਹਨ। ਸਥਾਨਕ ਸਪਲਾਈਕਰਤਾ ਵੀ ਲੋਹੇ ਦੇ ਕੱਚੇ ਮਾਲ ਦੀਆਂ ਮਿੱਲਾਂ ਨੂੰ ਲੋੜੀਂਦੀ ਸਪਲਾਈ ਨਹੀਂ ਕਰ ਪਾ ਰਹੇ ਹਨ। ਹਾਲ ਇਹ ਹੈ ਕਿ ਇਸ ਤੇਜ਼ੀ ਤੋਂ ਬਾਅਦ ਵੀ ਵਪਾਰ ਦੇ ਸੌਦੇ ਰੋਕ ਦਿੱਤੇ ਗਏ ਹਨ ਅਤੇ ਵਪਾਰੀ ਕਹਿ ਰਹੇ ਹਨ ਕਿ ਹਾਲੇ ਹੋਰ ਵੀ ਤੇਜ਼ੀ ਆ ਸਕਦੀ ਹੈ। ਅਜਿਹੇ ’ਚ ਮੁਨਾਫੇ ਲਈ ਸੌਦੇ ਰੋਕ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਬਾਬਾ ਰਾਮਦੇਵ ਨੂੰ ਝਟਕਾ, SEBI ਨੇ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਮੰਗਿਆ ਸਪੱਸ਼ਟੀਕਰਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬੈਂਕ ਆਫ਼ ਬੜੌਦਾ ਸਸਤੇ 'ਚ ਵੇਚ ਰਿਹੈ ਘਰ, ਜਾਣੋ ਕਿਵੇਂ ਹੋਵੇਗੀ ਨਿਲਾਮੀ ਅਤੇ ਖ਼ਰੀਦਣ ਦਾ ਤਰੀਕਾ
NEXT STORY