ਨਵੀਂ ਦਿੱਲੀ(ਇੰਟ.)-ਟੋਲ ਪਲਾਜ਼ਿਆਂ ’ਤੇ ਪੂਰੀ ਤਰ੍ਹਾਂ ਫਾਸਟੈਗ ਲਾਗੂ ਕਰਨਾ ਦੂਰ ਦੀ ਕੌਡ਼ੀ ਹੈ। ਸਰਕਾਰ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ 14 ਫੀਸਦੀ ਵਾਹਨਾਂ ’ਚ ਹੀ ਫਾਸਟੈਗ ਲੱਗ ਸਕੇ ਹਨ। ਵੱਖ-ਵੱਖ ਟੋਲ ਪਲਾਜ਼ਿਆਂ ’ਤੇ ਫਾਸਟੈਗ ਖਰੀਦਦਾਰਾਂ ਦੀਆਂ ਲੰਮੀਆਂ ਲਾਈਨਾਂ ਵੇਖੀਆਂ ਜਾ ਰਹੀਆਂ ਹਨ। ਅਜੇ ਤੱਕ ਸਾਰੇ ਟੋਲ ਪਲਾਜ਼ਿਆਂ ਦੀ ਲੇਨ ਨੂੰ ਫਾਸਟੈਗ ਯੁਕਤ ਨਹੀਂ ਬਣਾਇਆ ਜਾ ਸਕਿਆ ਹੈ। ਅਚਾਨਕ ਭੀੜ ਵਧਣ ਕਾਰਣ ਕਈ ਥਾਵਾਂ ’ਤੇ ਸਰਵਰ ਕੰਮ ਨਹੀਂ ਕਰ ਰਿਹਾ ਹੁੰਦਾ, ਜਿਸ ਨਾਲ ਫਾਸਟੈਗ ਰਾਹੀਂ ਟੋਲ ਟੈਕਸ ਦਾ ਭੁਗਤਾਨ ਨਹੀਂ ਹੋ ਰਿਹਾ ਹੈ।
80 ਲੱਖ ਵਾਹਨਾਂ ’ਚ ਟੈਗ ਲੱਗੇ
ਮੰਤਰਾਲਾ ਦੇ ਇਕ ਅਧਿਕਾਰੀ ਅਨੁਸਾਰ 28 ਨਵੰਬਰ ਤੱਕ 80 ਲੱਖ ਵਾਹਨਾਂ ’ਚ ਫਾਸਟੈਗ ਲੱਗ ਸਕੇ ਹਨ। ਇਹ ਗਿਣਤੀ 1 ਕਰੋਡ਼ ਤੱਕ ਪੁੱਜਣ ਦੀ ਉਮੀਦ ਹੈ। ਇਸ ਤਰ੍ਹਾਂ ਅਜੇ ਤੱਕ ਸਿਰਫ 14 ਫੀਸਦੀ ਵਾਹਨਾਂ ’ਚ ਫਾਸਟੈਗ ਲੱਗ ਸਕੇ ਹਨ। ਬਾਕੀ 6 ਕਰੋਡ਼ ਵਾਹਨਾਂ ’ਚ ਟੈਗ ਲਾਉਣੇ ਬਾਕੀ ਹਨ।
ਕੰਪਨੀ ਦਾ ਸਰਵਰ ਡਾਊਨ
ਪਿਛਲੇ ਕੁੱਝ ਦਿਨਾਂ ਤੋਂ ਅਚਾਨਕ ਫਾਸਟੈਗ ਦੀ ਵਿਕਰੀ ਵਧਾਉਣ ਨਾਲ ਸਬੰਧਤ ਸਰਕਾਰੀ ਕੰਪਨੀ ਇੰਡੀਅਨ ਹਾਈਵੇ ਮੈਨੇਜਮੈਂਟ ਕੰਪਨੀ (ਆਈ. ਐੱਚ. ਐੱਮ. ਸੀ. ਐੱਲ.) ਦਾ ਸਰਵਰ ਡਾਊਨ ਚੱਲ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਨਿਯਮਿਤ ਪਲਾਜ਼ਿਆਂ ’ਤੇ ਫਾਸਟੈਗ ਤੋਂ ਟੋਲ ਦਾ ਭੁਗਤਾਨ ਨਹੀਂ ਹੋ ਰਿਹਾ ਹੈ। ਜੇਕਰ ਫਾਸਟੈਗ ਤੋਂ ਭੁਗਤਾਨ ਨਹੀਂ ਹੋ ਰਿਹਾ ਤਾਂ ਟੋਲ ਕੰਪਨੀ ਨੂੰ ਵਾਹਨ ਤੋਂ ਟੈਕਸ ਲੈਣ ਦਾ ਅਧਿਕਾਰ ਨਹੀਂ ਹੈ। ਉਸ ਨੂੰ ਵਾਹਨਾਂ ਨੂੰ ਬਿਨਾਂ ਟੋਲ ਲਏ ਜਾਣ ਦੇਣਾ ਹੋਵੇਗਾ।
ਕੁਲ 7 ਕਰੋਡ਼ ਵਾਹਨਾਂ ’ਚ ਲੱਗਣੈ ਟੈਗ
ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਦੇਸ਼ ’ਚ 7 ਕਰੋਡ਼ ਨਿੱਜੀ ਕਾਰਾਂ ਅਤੇ ਟਰੱਕ, ਬੱਸ ਅਤੇ ਹੋਰ ਕਮਰਸ਼ੀਅਲ ਵਾਹਨ ਹਨ। ਦੇਸ਼ ਭਰ ’ਚ ਨੈਸ਼ਨਲ ਹਾਈਵੇ ’ਤੇ 560 ਟੋਲ ਪਲਾਜ਼ੇ ਹਨ। 150 ਤੋਂ ਜ਼ਿਆਦਾ ਪਲਾਜ਼ਿਆਂ ਦੇ ਸਾਰੇ ਲੇਨ ਫਾਸਟੈਗ ਲਈ ਤਿਆਰ ਨਹੀਂ ਹਨ। 7 ਨਵੰਬਰ ਤੱਕ 39 ਫੀਸਦੀ ਭੁਗਤਾਨ ਫਾਸਟੈਗ ਤੋਂ ਹੋ ਰਿਹਾ ਸੀ।
ਯੈੱਸ ਬੈਂਕ ’ਚ 8 ਨਿਵੇਸ਼ਕ 2 ਅਰਬ ਡਾਲਰ ਦੀ ਫੰਡਿੰਗ ਲਈ ਤਿਆਰ
NEXT STORY