ਨਵੀਂ ਦਿੱਲੀ (ਇੰਟ.)-ਪੂੰਜੀ ਸੰਕਟ ਨਾਲ ਜੂਝ ਰਹੇ ਯੈੱਸ ਬੈਂਕ ’ਚ 2 ਅਰਬ ਡਾਲਰ ਦਾ ਨਿਵੇਸ਼ ਕਰਨ ਲਈ 8 ਨਿਵੇਸ਼ਕ ਤਿਆਰ ਹੋ ਗਏ ਹਨ। ਯੈੱਸ ਬੈਂਕ ਦੇ ਬੋਰਡ ਨੇ 12 ਘੰਟੇ ਚੱਲੀ ਮੈਰਾਥਨ ਬੈਠਕ ਤੋਂ ਬਾਅਦ ਇਸ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ 8 ਨਿਵੇਸ਼ਕਾਂ ’ਚ ਰਾਕੇਸ਼ ਝੁਨਝੁਨਵਾਲਾ ਦੀ ਪਤਨੀ ਰੇਖਾ ਝੁਨਝੁਨਵਾਲਾ ਵੀ ਸ਼ਾਮਲ ਹਨ।
ਬੈਂਕ ਦੇ ਨਿਰਦੇਸ਼ਕ ਮੰਡਲ ਦੇ ਮੈਂਬਰ ਪੂੰਜੀ ਦੀ ਕਮੀ ਪੂਰੀ ਕਰਨ ਸਬੰਧੀ ਜਾਣਕਾਰੀਆਂ ਨੂੰ ਅੰਤਿਮ ਰੂਪ ਅਤੇ ਮਨਜ਼ੂਰੀ ਦੇਣ ਲਈ 10 ਦਸੰਬਰ ਨੂੰ ਫਿਰ ਬੈਠਕ ਕਰਨਗੇ। ਬੈਂਕ ਨੇ ਦੱਸਿਆ ਕਿ ਬੈਂਕ ’ਚ ਨਿਵੇਸ਼ ਕਰਨ ’ਚ ਰੁਚੀ ਵਿਖਾਉਣ ਵਾਲਿਆਂ ’ਚ ਆਦਿੱਤਿਅਾ ਬਿਰਲਾ ਫੈਮਿਲੀ ਆਫਿਸ ਵੀ ਸ਼ਾਮਲ ਹੈ।
ਬੈਂਕ ਨੂੰ ਸਤੰਬਰ ਤਿਮਾਹੀ ’ਚ 600 ਕਰੋਡ਼ ਦਾ ਘਾਟਾ
ਯੈੱਸ ਬੈਂਕ ਨੂੰ ਸਤੰਬਰ ਤਿਮਾਹੀ ’ਚ 600 ਕਰੋਡ਼ ਰੁਪਏ ਦਾ ਘਾਟਾ ਹੋਇਆ ਸੀ। ਬੈਂਕ ਦਾ ਗ੍ਰਾਸ ਬੈਡ ਲੋਨ ਜੂਨ ਦੇ ਅਾਖਿਰ ਦੇ 5 ਫੀਸਦੀ ਤੋਂ ਵਧ ਕੇ 7.4 ਫੀਸਦੀ ’ਤੇ ਪਹੁੰਚ ਗਿਆ। ਅਗਸਤ ’ਚ ਬੈਂਕ ਨੇ ਕੁੱਝ ਘਰੇਲੂ ਨਿਵੇਸ਼ਕਾਂ ਅਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੂੰ ਆਪਣੇ ਸ਼ੇਅਰ ਵੇਚ ਕੇ 275 ਮਿਲੀਅਨ ਡਾਲਰ ਜੁਟਾਏ ਸਨ। ਇਸ ਤੋਂ ਪਹਿਲਾਂ ਮਾਰਚ ਤਿਮਾਹੀ ’ਚ ਹਾਇਰ ਪ੍ਰੋਵਿਜ਼ਨਿੰਗ ਦੀ ਵਜ੍ਹਾ ਨਾਲ ਪਹਿਲੀ ਵਾਰ ਬੈਂਕ ਨੂੰ 1506.64 ਕਰੋਡ਼ ਰੁਪਏ ਦਾ ਤਿਮਾਹੀ ਘਾਟਾ ਹੋਇਆ ਸੀ, ਜਦੋਂਕਿ ਇਕ ਸਾਲ ਪਹਿਲਾਂ ਮਾਰਚ ਤਿਮਾਹੀ ’ਚ ਬੈਂਕ ਨੂੰ 1179.44 ਕਰੋਡ਼ ਰੁਪਏ ਦਾ ਲਾਭ ਹੋਇਆ ਸੀ। ਹਾਲਾਂਕਿ ਜੂਨ ਤਿਮਾਹੀ ’ਚ ਬੈਂਕ ਫਿਰ ਲਾਭ ’ਚ ਆ ਗਿਆ ਅਤੇ 114 ਕਰੋਡ਼ ਰੁਪਏ ਦਾ ਪ੍ਰਾਫਿਟ ਹੋਇਆ। ਯੈੱਸ ਬੈਂਕ ਨੂੰ ਵਿੱਤੀ ਸਾਲ 2018 ’ਚ 25,491 ਕਰੋਡ਼ ਰੁਪਏ ਦੀ ਕਮਾਈ ਹੋਈ ਸੀ। ਉਥੇ ਹੀ 4225 ਕਰੋਡ਼ ਰੁਪਏ ਦਾ ਲਾਭ ਹੋਇਆ ਸੀ।
ਰੇਨੋ, ਨਿਸਾਨ, ਮਿਤਸੁਬਿਸ਼ੀ ਨੇ ਚੁਣਿਆ ਜੁਆਇੰਟ ਵੈਂਚਰ ਦਾ ਨਵਾਂ ਪ੍ਰਮੁੱਖ
NEXT STORY