ਨਵੀਂ ਦਿੱਲੀ- ਇਨਕਮ ਟੈਕਸ ਵਿਭਾਗ ਦੀ ਮੌਜੂਦਾ ਵੈੱਬਸਾਈਟ ਅੱਜ ਤੋਂ 6 ਜੂਨ ਤੱਕ ਲਈ ਬੰਦ ਰਹੇਗੀ, ਇਸ ਦੀ ਜਗ੍ਹਾ 7 ਜੂਨ ਨੂੰ ਇਕ ਨਵਾਂ ਪੋਰਟਲ ਲਾਂਚ ਹੋਣ ਜਾ ਰਿਹਾ ਹੈ। ਨਵੇਂ ਪੋਰਟਲ ਨੂੰ ਟੈਕਸਦਾਤਾਵਾਂ ਦੇ ਲਿਹਾਜ ਨਾਲ ਪਹਿਲਾਂ ਤੋਂ ਜ਼ਿਆਦਾ ਸੁਵਿਧਾਜਨਕ ਬਣਾਇਆ ਗਿਆ ਹੈ। ਇਹ ਨਵਾਂ ਆਈ. ਟੀ. ਆਰ. ਈ-ਫਾਈਲਿੰਗ ਪੋਰਟਲ 2.0 ਯੂਜ਼ਰ ਤੇ ਮੋਬਾਇਲ ਫ੍ਰੈਂਡਲੀ ਹੋਵੇਗਾ।
ਨਵਾਂ ਈ-ਫਾਈਲਿੰਗ ਪੋਰਟਲ ਦਾ ਨਾਂ ਵੀ ਛੋਟ ਹੋਵੇਗਾ, ਨਾਲ ਹੀ ਇਹ ਮੋਬਾਇਲ 'ਤੇ ਵੀ ਖੋਲ੍ਹਿਆ ਜਾ ਸਕੇਗਾ। ਹੁਣ ਇਨਕਮ ਟੈਕਸ ਰਿਟਰਨ ਫਾਈਲ ਕਰਨ ਤੇ ਟੈਕਸ ਸਬੰਧ ਹੋਰ ਬਾਕੀ ਕੰਮ ਇਸ 'ਤੇ ਹੀ ਹੋਣਗੇ। ਨਵਾਂ ਪੋਰਟਲ www.incometaxgov.in 7 ਜੂਨ ਨੂੰ ਟੈਕਸਦਾਤਾਵਾਂ ਲਈ ਕੰਮ ਕਰਨਾ ਸ਼ੁਰੂ ਕਰ ਦੇਵੇਗਾ।
ਇਹ ਵੀ ਪੜ੍ਹੋ- ਰਾਹਤ! ਇਨ੍ਹਾਂ LPG ਸਿਲੰਡਰ ਕੀਮਤਾਂ 'ਚ 100 ਰੁ: ਤੋਂ ਵੱਧ ਦੀ ਹੋਈ ਕਟੌਤੀ
ਪਹਿਲਾਂ www.incometaxindiaefiling.gov.in 'ਤੇ ਟੈਕਸ ਸਬੰਧੀ ਕੰਮ ਹੁੰਦੇ ਸਨ। ਮੌਜੂਦਾ ਪੋਰਟਲ 6 ਜੂਨ ਤੱਕ ਟੈਕਸਦਾਤਾਵਾਂ ਦੇ ਨਾਲ- ਨਾਲ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਲਈ ਵੀ ਉਪਲਬਧ ਨਹੀਂ ਹੋਵੇਗਾ। ਸ਼ਿਕਇਤਾਂ ਜਾਂ ਟੈਕਸ ਸਬੰਧੀ ਕੋਈ ਵੀ ਜਵਾਬ ਅਧਿਕਾਰੀ 10 ਜੂਨ ਤੋਂ ਹੀ ਦੇ ਸਕਣਗੇ। ਨਵਾਂ ਈ-ਫਾਈਲਿੰਗ ਪੋਰਟਲ ਲਾਂਚ ਹੋਣ 'ਤੇ ਉਹ ਟੈਕਸਦਾਤਾ ਵੀ ਰਿਟਰਨ ਆਸਾਨੀ ਨਾਲ ਭਰ ਸਕਣਗੇ ਜਿਨ੍ਹਾਂ ਨੂੰ ਟੈਕਸ ਦੀ ਬਹੁਤ ਘੱਟ ਜਾਣਕਾਰੀ ਹੈ। ਇਸ 'ਤੇ ਇਨਕਮ ਟੈਕਸ ਰਿਟਰਨ ਦੀ ਤੁਰੰਤ ਪ੍ਰੋਸੈਸਿੰਗ ਹੋ ਸਕੇਗੀ, ਜਿਸ ਨਾਲ ਰਿਫੰਡ ਜਲਦ ਜਾਰੀ ਹੋਵੇਗਾ। ਟੈਕਸ ਫਾਈਲ ਕਰਨ ਲਈ ਯੂ. ਪੀ. ਆਈ./ਨੈੱਟ ਬੈਂਕਿੰਗ ਸਣੇ ਕਈ ਬਦਲ ਮਿਲਣਗੇ, ਲੌਗਇਨ ਕਰਨ ਲਈ ਵੀ ਕਈ ਤਰੀਕੇ ਉਪਲਬਧ ਹੋਣਗੇ। ਇਸ ਤੋਂ ਇਲਾਵਾ ਹੈਲਪ ਡੈਸਕ ਅਤੇ ਚੈਟਬੋਟ ਦੀ ਵੀ ਸੁਵਿਧਾ ਮਿਲੇਗੀ।
ਇਹ ਵੀ ਪੜ੍ਹੋ- ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਝੋਨਾ ਲਾਉਣ ਤੋਂ ਪਹਿਲਾਂ 'ਨੈਨੋ ਯੂਰੀਆ' ਲਾਂਚ
ਚਾਲੂ ਵਿੱਤੀ ਸਾਲ 'ਚ ਭਾਰਤ ਦੀ GDP ਵਿਕਾਸ ਦਰ 9.3 ਪ੍ਰਤੀਸ਼ਤ ਰਹਿਣ ਦਾ ਅਨੁਮਾਨ : ਮੂਡੀਜ਼
NEXT STORY