ਨਵੀਂ ਦਿੱਲੀ (ਭਾਸ਼ਾ) - ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਮੰਗਲਵਾਰ ਨੂੰ ਕਿਹਾ ਕਿ ਮਾਰਚ 2022 ਨੂੰ ਖਤਮ ਹੋਣ ਵਾਲੇ ਚਾਲੂ ਵਿੱਤੀ ਸਾਲ ਵਿਚ ਭਾਰਤ ਦੀ ਜੀ.ਡੀ.ਪੀ. ਵਿਕਾਸ ਦਰ 9.3% ਰਹਿਣ ਦੀ ਸੰਭਾਵਨਾ ਹੈ, ਜਦੋਂਕਿ ਅਗਲੇ ਵਿੱਤੀ ਸਾਲ 2022-23 ਵਿਚ ਇਸ ਦੇ 7.9% ਹੋਣ ਦਾ ਅਨੁਮਾਨ ਹੈ।
ਮੂਡੀਜ਼ ਦਾ ਕਹਿਣਾ ਹੈ, 'ਲਾਗ ਦੇ ਡਰ ਨਾਲ ਲੋਕਾਂ ਦੇ ਵਿਵਹਾਰ ਵਿਚ ਆਏ ਬਦਲਾਅ ਦੇ ਨਾਲ ਹੀ ਫਿਰ ਤੋਂ ਤਾਲਾਬੰਦੀ ਲਾਗੂ ਕੀਤੇ ਜਾਣ ਨਾਲ ਆਰਥਿਕ ਗਤੀਵਿਧੀਆਂ 'ਤੇ ਰੋਕ ਲੱਗੇਗੀ, ਪਰ ਇਹ ਪ੍ਰਭਾਵ ਪਹਿਲੀ ਲਹਿਰ ਜਿੰਨਾ ਗੰਭੀਰ ਹੋਣ ਦੀ ਉਮੀਦ ਨਹੀਂ ਹੈ।'
ਮੂਡੀਜ਼ ਨੇ ਅੱਗੇ ਕਿਹਾ, 'ਅਪ੍ਰੈਲ-ਜੂਨ ਤਿਮਾਹੀ ਆਰਥਿਕ ਗਤੀਵਿਧੀਆਂ 'ਚ ਗਿਰਾਵਟ ਆਉਣ ਦਾ ਅਨੁਮਾਨ ਹੈ, ਜਦੋਂ ਕਿ ਬਾਅਦ ਵਿਚ ਸੁਧਾਰ ਹੋਏਗਾ, ਜਿਸ ਨਾਲ ਅਸਲ, ਮੁਦਰਾਸਫਿਤੀ-ਵਿਵਸਥਿਤ ਜੀ.ਡੀ.ਪੀ. ਵਾਧਾ ਦਰ ਮਾਰਚ 2022 ਨੂੰ ਖ਼ਤਮ ਹੋਣ ਵਾਲੇ ਵਿੱਤੀ ਸਾਲ ਵਿਚ 9.3 ਫ਼ੀਸਦੀ ਅਤੇ ਵਿੱਤ ਸਾਲ 2022-23 ਨੂੰ 7.9 ਪ੍ਰਤੀਸ਼ਤ ਹੋ ਸਕਦੀ ਹੈ। ਵਿੱਤੀ ਸਾਲ 2020-21 ਦੌਰਾਨ ਭਾਰਤ ਦੀ ਆਰਥਿਕਤਾ ਵਿੱਚ 7.3 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਜੀਡੀਪੀ ਵਿਕਾਸ ਦਰ ਲੰਬੇ ਸਮੇਂ ਤੋਂ ਔਸਤਨ ਛੇ ਫੀਸਦ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : 1 ਜੂਨ ਤੋਂ ਹੋ ਰਹੇ ਇਨ੍ਹਾਂ ਵੱਡੇ ਬਦਲਾਵਾਂ ਬਾਰੇ ਜਾਣਨਾ ਜ਼ਰੂਰੀ , ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜੂਨ 'ਚ ਸਿਰਫ਼ 10 ਦਿਨਾਂ ਲਈ ਪਲਾਂਟਾਂ 'ਚ ਕੰਮਕਾਰ ਹੋਣ ਦੀ ਉਮੀਦ : ਲੇਲੈਂਡ
NEXT STORY